ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਰੇਗਾ ਕਾਮਿਆਂ ਦਾ ਵੱਲੋਂ ਨਰੇਗਾ ਕੰਮ ਨਾ ਮਿਲਣ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਥਾਨਕ ਫਰੀਦਕੋਟ ਰੋਡ ’ਤੇ ਸਥਿੱਤ ਬੀਡੀਪੀਓ ਦਫਤਰ ਵਿਖੇ ਧਰਨਾ ਨਰੇਗਾ ਆਗੂਆਂ ਗੁਰਪਾਲ ਸਿੰਘ ਨੰਗਲ, ਗੋਰਾ ਸਿੰਘ, ਵੀਰਪਾਲ ਕੌਰ, ਗਗਨਦੀਪ ਕੌਰ ਔਲਖ ਆਦਿ ਨਰੇਗਾ ਮੈਟ ਨੇ ਦੱਸਿਆ ਕਿ ਕੇਂਦਰ ਸਰਕਾਰ ਜੀ ਰਾਮ ਜੀ ਦੇ ਨਾਮ ’ਤੇ ਨਰੇਗਾ ਨੂੰ ਬੰਦ ਕਰਨਾ ਚਾਹੁੰਦੀ ਹੈ, ਪਿਛੇ ਦੋ ਸਾਲਾਂ ਨਰੇਗਾ ਬੰਦ ਪਈ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਪਏ। ਉਹਨਾਂ ਕਿਹਾ ਕਿ ਸਾਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਡਾਨੀ-ਅੰਬਾਨੀ ਨੂੰ ਖੁਸ਼ ਕਰਨ ਲਈ ਗਰੀਬਾਂ ਦੇ ਪੇਟ ਵਿੱਚ ਲੱਤ ਮਾਰ ਰਹੀ ਹੈ। ਬਲਕਾਰ ਸਿੰਘ ਔਲਖ ਦਿਹਾਤੀ ਮਜ਼ਦੂਰ ਸਭਾ, ਗੁਰਪਾਲ ਸਿੰਘ ਨੰਗਲ ਪੰਜਾਬ ਖੇਤ ਮਜ਼ਦੂਰ ਸਭਾ, ਜਸਵੰਤ ਸਿੰਘ ਨਿੱਕਾ ਔਲਖ, ਰੁਪਿੰਦਰ ਕੌਰ, ਗਗਨਦੀਪ ਕੌਰ ਨਰੇਗਾ ਮੇਟ, ਬਲਵੀਰ ਔਲਖ, ਗੋਰਾ ਪਿਪਲੀ ਜ਼ਿਲ੍ਹਾ ਸਕੱਤਰ ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ, ਸਿੰਕਦਰ ਸਿੰਘ ਅਜਿੱਤਗਿੱਲ ,ਵੀਰਪਾਲ ਕੌਰ ਮੇਟ ਆਦਿ ਨੇ ਵੀ ਸੰਬੋਧਨ ਕੀਤਾ।

