ਰਿਸ਼ਤੇ ਪਰਿਵਾਰਕ ਹੋਣ ਜਾਂ ਸਮਾਜਿਕ, ਹਰੇਕ ਰਿਸ਼ਤੇ ਦੀ ਆਪਣੀ ਇੱਕ ਅੱਪਣਤ ਹੁੰਦੀ ਹੈ। ਇੱਕ ਅਜਿਹਾ ਰਿਸ਼ਤਾ ਜੋ ਅੱਪਣਤ ਵਾਲਾ ਵੀ ਹੈ ਅਤੇ ਆਪਣੇ ਪਣ ਵਾਲਾ ਵੀ ਉਹ ਹੈ ਡਾਕਟਰ ਤੇ ਮਰੀਜ਼ ਦਾ ਰਿਸ਼ਤਾ।
ਡਾਕਟਰ ਅਤੇ ਮਰੀਜ਼ ਦਾ ਸਬੰਧ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਸਿਰਫ਼ ਇੱਕ ਪੇਸ਼ੇਵਰ ਸਬੰਧ ਨਹੀਂ ਹੁੰਦਾ, ਸਗੋਂ ਵਿਸ਼ਵਾਸ, ਸਹਿਯੋਗ ਅਤੇ ਮਨੁੱਖਤਾ ‘ਤੇ ਆਧਾਰਿਤ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ। ਮਰੀਜ਼ ਆਪਣੀ ਸਿਹਤ ਅਤੇ ਜੀਵਨ ਦੀ ਜ਼ਿੰਮੇਵਾਰੀ ਡਾਕਟਰ ‘ਤੇ ਭਰੋਸੇ ਨਾਲ ਰੱਖਦਾ ਹੈ, ਇਸ ਲਈ ਡਾਕਟਰ ਦੀ ਭੂਮਿਕਾ ਬਹੁਤ ਜ਼ਿੰਮੇਵਾਰ ਹੁੰਦੀ ਹੈ।
ਡਾਕਟਰ ਦਾ ਮੁੱਖ ਕੰਮ ਮਰੀਜ਼ ਦੀ ਬਿਮਾਰੀ ਦੀ ਸਹੀ ਪਛਾਣ ਕਰਕੇ ਉਸ ਦਾ ਇਲਾਜ ਕਰਨਾ ਹੁੰਦਾ ਹੈ। ਪਰ ਇਸਦੇ ਨਾਲ ਨਾਲ ਉਸ ਨੂੰ ਮਰੀਜ਼ ਨਾਲ ਨਰਮੀ, ਸਹਾਨੁਭੂਤੀ ਅਤੇ ਆਦਰ ਨਾਲ ਪੇਸ਼ ਆਉਣਾ ਵੀ ਲਾਜ਼ਮੀ ਹੈ। ਜਦੋਂ ਡਾਕਟਰ ਮਰੀਜ਼ ਨੂੰ ਧੀਰਜ ਨਾਲ ਸੁਣਦਾ ਹੈ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈ, ਤਾਂ ਇਲਾਜ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ।
ਦੂਜੇ ਪਾਸੇ, ਮਰੀਜ਼ ਨੂੰ ਵੀ ਡਾਕਟਰ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀਆਂ ਸਲਾਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਈ ਵਾਰ ਮਰੀਜ਼ ਡਰ ਜਾਂ ਗਲਤਫਹਿਮੀ ਕਾਰਨ ਇਲਾਜ ਵਿਚ ਦੇਰੀ ਕਰ ਦਿੰਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਅੱਜ ਦੇ ਸਮੇਂ ਵਿੱਚ ਇਹ ਸਬੰਧ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਬਿਮਾਰੀਆਂ ਵਧ ਰਹੀਆਂ ਹਨ ਅਤੇ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਲਈ ਡਾਕਟਰ ਅਤੇ ਮਰੀਜ਼ ਦੋਵਾਂ ਵਿਚ ਭਰੋਸਾ ਅਤੇ ਖੁੱਲ੍ਹੀ ਗੱਲਬਾਤ ਹੋਣੀ ਚਾਹੀਦੀ ਹੈ।
ਨਤੀਜਨ ਕਿਹਾ ਜਾ ਸਕਦਾ ਹੈ ਕਿ ਡਾਕਟਰ ਅਤੇ ਮਰੀਜ਼ ਦਾ ਸਬੰਧ ਸਿਹਤਮੰਦ ਸਮਾਜ ਦੀ ਨੀਂਹ ਹੈ। ਇਹ ਰਿਸ਼ਤਾ ਜਿੰਨਾ ਮਜ਼ਬੂਤ ਹੋਵੇਗਾ, ਉਤਨਾ ਹੀ ਸਮਾਜ ਤੰਦਰੁਸਤ ਅਤੇ ਖੁਸ਼ਹਾਲ ਹੋਵੇਗਾ।
ਲੁਧਿਆਣਾ ਸ਼ਹਿਰ ਦੇ ਇੱਕ ਮਸ਼ਹੂਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਤੌਰ ਤੇ ਕੰਮ ਕਰਦੇ ਇੱਕ ਹਿੰਦੂ ਜੈਟਲਮੈਨ ਦਾ ਚੇਤਾ ਆਉਂਦਾ ਹੈ ਜਿਸ ਦਾ ਸੁਭਾਅ ਇੰਨਾ ਚੰਗਾ ਹੈ ਕਿ ਮਰੀਜ਼ਾਂ ਨੂੰ ਵੇਖਦਿਆਂ ਇੰਨੇ ਖੁਸ਼ ਤੇ ਇੰਜ ਲੱਗ ਰਿਹਾ ਹੁੰਦਾ ਜਿਵੇਂ ਆਪਣੇ ਦੋਸਤਾਂ ਮਿੱਤਰਾਂ ਪਿਆਰਿਆਂ ਨੂੰ ਮਿਲ ਰਹੇ ਹੋਣ। ਉਹਨਾਂ ਦੀ ਹਲੀਮੀ ਦੇਖ ਤੁਸੀਂ ਆਖੋਗੇ ਕਿ ਕੋਈ ਇਨੇ ਸਾਊ ਡਾਕਟਰ ਹੁੰਦੇ ਹਨ ਉਹ ਬਜ਼ੁਰਗਾਂ ਨੂੰ ਮਾਂ ਜੀ ਬਾਪੂ ਜੀ ਕਹਿ ਕੇ ਸੰਬੋਧਨ ਹੁੰਦੇ ਨੇ, ਅੱਛਾ ਹਮਦਰਦੀ ਅਤੇ ਪਿਆਰ ਦਾ ਗਹਿਣਾ ਜੋ ਉਹ ਹਰੇਕ ਮਰੀਜ਼ ਨਾਲ ਵਿਖਾਉਦੇ ਹਨ। ਜਦੋਂ ਵੀ ਹਸਪਤਾਲ ਦੀ ਓ ਪੀ ਡੀ ਵਿੱਚ ਜਾਓ ਤਾਂ ਲਹਿਰਾਂ ਬਹਿਰਾਂ ਪੂਰੀਆਂ ਜਾਣੀ ਕਿ ਖਚਾ ਖਚ ਭਰੀ ਓ ਪੀ ਡੀ ਹੁੰਦੀ ਹੈ। ਜਦੋਂ ਮਰੀਜ਼ ਦੇਖਦੇ ਨੇ ਆਪਣੇ ਡਾ ਦੇ ਹੰਸੂ-ਹੰਸੂ ਕਰਦੇ ਚਿਹਰੇ ਨੂੰ,ਮਾਨਸਿਕ ਰੋਗੀਆਂ ਚ ਜਾਨ ਪੈ ਜਾਂਦੀ ਹੈ।ਹਰੇਕ ਮਰੀਜ਼ ਤੇ ਉਸ ਦੇ ਰਿਸ਼ਤੇਦਾਰ ਉਸੇ ਚਿਹਰੇ ਨੂੰ ਮਿਲਣਾ ਚਾਹੰਦੇ ਹਨ ਭਾਂਵੇ ਉਸ ਮੈਡੀਕਲ ਕਾਲਜ ਨੇ ਮਰੀਜ਼ਾਂ ਤੋਂ ਡਾਕਟਰਾਂ ਨੂੰ ਘਰੇ ਮਿਲਣ ਦੀ ਸਹੂਲਤ ਖੋਹ ਲਈ ਹੈ। ਹੁਣ ਮਰੀਜ਼ਾ ਨੂੰ ਮੋਟੀਆਂ ਫੀਸਾਂ ਉਤਾਰ ਮੈਡੀਕਲ ਕਾਲਜ ਦੀ ਆਥਣ ਵਾਲੀ ਓ ਪੀ ਡੀ ਚ ਵਿਖਾਉਣਾ ਪੈਂਦਾ ਜਾਂ ਫਿਰ ਡਾਕਟਰ ਦੀ ਨਿੱਜੀ ਓ ਪੀ ਡੀ ਚ।
ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਪਹਿਲਾਂ ਵੀ ਜਾਣਿਆ ਜਾਦਾਂ ਸੀ ਕਿਉਕਿ ਲੋਕੀ ਡਾਕਟਰ ਨੂੰ ਦੂਸਰਾ ਰੱਬ ਮੰਨਦੇ ਸਨ।ਪਰ ਅੱਜਕਲ੍ਹ ਨਿੱਜੀ ਕਾਰਪੋਰੇਟ ਹਸਪਤਾਲਾ ਨੇ ਡਾਕਟਰਾਂ ਨੂੰ ਟਾਰਗਟ ਦੇ ਕੇ ਕੰਮ ਕਰਾਉਣ ਦੀ ਵਿਧੀ ਅਪਣਾਈ ਹੈ ਜਿਸ ਚ ਡਾਕਟਰ ਵੀ ਬੁਰੀ ਤਰਾਂ ਪਿਸ ਰਿਹਾ ਤੇ ਮਰੀਜ਼ ਵੀ।ਹੁਣ ਤੁਸੀਂ ਆਪ ਸਿਆਣੇ ਹੋ ਜਦੋਂ ਇੱਕ ਸੇਵਾ ਭਾਵ ਵਾਲੇ ਅਦਾਰੇ ਨੂੰ ਇੱਕ ਫੈਕਟਰੀ ਦੀ ਤਰਾਂ ਚਲਾਉਣਾ ਕਿ ਐਨੇ ਟੈਸਟ, ਐਨੇ ਉਪਰੇਸ਼ਨ, ਐਨੇ ਸਟੰਟ ਪੈਣੇ ਹਨ ਸੁਭਾਵਕ ਹੈ ਮਰੀਜ਼ ਤੇ ਡਾਕਟਰ ਦੇ ਸਦੀਆਂ ਤੋਂ ਬਣੇ ਆਉਂਦੇ ਵਧੀਆ ਰਿਸ਼ਤੇ ਵੀ ਸ਼ੱਕ ਦੇ ਘੇਰੇ ਚ ਚਲੇ ਗਏ।
ਕਿਸੇ ਕਿਤਾਬ ਚ ਹੇਠ ਲਿਖਿਆ ਜ਼ਿਕਰ ਮਿਲਿਆ
ਕਿਤਾਬਾਂ ਰੋਟੀ ਵੀ ਦਿੰਦੀਆਂ ਨੇ…
ਕੋਈ ਸਮਾਂ ਸੀ ਜਦੋਂ ਡਾਕਟਰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਲੋਕਾਂ ਨੂੰ ਵੀ ਉਸ ‘ਤੇ ਰੱਬ ਜਿੰਨਾ ਵਿਸ਼ਵਾਸ ਹੁੰਦਾ ਸੀ। ਮੈਨੂੰ ਇਕ-ਦੋ ਉਹ ਡਾਕਟਰ ਭੁਲਾਇਆਂ ਵੀ ਨਹੀਂ ਭੁੱਲਦੇ ਜੋ ਗ਼ਰੀਬਾਂ ਨੂੰ ਦਵਾਈ ਮੁਫ਼ਤ ਦੇ ਦਿੰਦੇ ਸਨ। ਭਾਵੇਂ ਉਹ ਅੱਜ ਇਸ ਸੰਸਾਰ ਵਿਚ ਨਹੀਂ ਹਨ ਪਰ ਆਪਣੀ ਦਿਆਨਤਦਾਰੀ ਕਾਰਨ ਲੋਕਾਂ ਦੇ ਮਨਾਂ ਵਿਚ ਵਸੇ ਹੋਏ ਹਨ। ਇਕ ਹੋਰ ਲੇਡੀ ਡਾਕਟਰ ਦਾ ਚੇਤਾ ਆਉਂਦਾ ਹੈ ਜਿਸ ਦਾ ਸੁਭਾਅ ਇੰਨਾ ਚੰਗਾ ਸੀ ਕਿ ਮਰੀਜ਼ਾਂ ਨੂੰ ਵੇਖਦੇ ਸਮੇਂ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੀ ਹੋਵੇ। ਹਮਦਰਦੀ ਅਤੇ ਪਿਆਰ ਦੀ ਉਹ ਮੁਜੱਸਮਾ ਸੀ। ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਅਤੇ ਜ਼ੁਬਾਨ ਵਿਚਲਾ ਰਸ ਮਰੀਜ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਸੀ। ਆਪਣੇ ਤੋਂ ਵੱਡੀ ਉਮਰ ਦੇ ਬਜ਼ੁਰਗ ਮਰੀਜ਼ਾਂ ਲਈ ਬੇਬੇ-ਬਾਪੂ ਅਤੇ ਆਪਣੀ ਉਮਰ ਦਿਆਂ ਨੂੰ ਵੀਰ-ਭੈਣ ਕਹਿੰਦੀ ਉਹ ਡਾਕਟਰ ਸਾਹਿਬਾ ਮਰੀਜ਼ਾਂ ਦਾ ਅੱਧਾ ਦਰਦ ਘਟਾ ਦਿੰਦੀ ਸੀ।
ਹੁਣ ਮੈਂ ਇੱਥੇ ਲੁਧਿਆਣਾ ਸ਼ਹਿਰ ਦੇ ਇੱਕ ਬਹੁਤ ਹੀ ਇਮਾਨਦਾਰ ਤੇ ਦਿਆਨਤਦਾਰ ਡਾਕਟਰ ਜਾ ਜ਼ਿਕਰ ਕਰਨਾ ਚਾਹਾਂਗਾ ਉਹ ਹਨ ਨੱਕ ਕੰਨ ਅਤੇ ਗਲ਼ੇ ਦੇ ਮਾਹਿਰ ਕਾਮਰੇਡ ਡਾ ਅਰੁਨ ਮਿੱਤਰਾ,ਉਹ ਬਹੁਤ ਹੀ ਮਰੀਜ਼ ਪੱਖੀ, ਗਰੀਬ ਦਾ ਭਲਾ ਕਰਨ ਵਾਲੇ ਬੀਬੇ ਕਿਸਮ ਦੇ ਡਾਕਟਰ ਹਨ ਵਾਹਿਗੁਰੂ ਉਹਨਾਂ ਨੂੰ ਮੇਰੀ ਉਮਰ ਵੀ ਲਾਵੇ ਤੇ ਮਰੀਜਾਂ ਦੀ ਸੇਵਾ ਚ ਲੱਗੇ ਰਹਿਣ ਵਾਹਿਗੁਰੂ ਉਹਨਾਂ ਨੂੰ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਦੇਣ।
ਅੱਜ ਸਮਾਂ ਬੜੀ ਤੇਜ਼ੀ ਕਰਵਟ ਬਦਲ ਰਿਹਾ ਹੈ। ਪ੍ਰਦੂਸ਼ਣ ਵਾਲਾ ਆਲਾ ਦੁਆਲਾ ਅਤੇ ਮਿਲਾਵਟੀ ਖਾਣ-ਪੀਣ ਨੇ ਹਰ ਵਿਅਕਤੀ ਦੀ ਸਿਹਤ ‘ਤੇ ਮਾੜਾ ਅਸਰ ਪਾਇਆ ਹੈ। ਦਿਨੋ-ਦਿਨ ਮਰੀਜ਼ਾਂ ਦੀ ਗਿਣਤੀ ਚ ਚੋਖਾ ਵਾਧਾ ਹੋ ਰਿਹਾ ਹੈ ਉਹ ਕਿਉਂ ਕਿਸੇ ਦਿਨ ਫੇਰ ਵਿਸ਼ਾ ਲੈ ਲਾਵਾਂਗੇ ।ਜੇ ਆਪਾ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਸਭ ਨਾਲੋਂ ਜ਼ਿਆਦਾ ਭੀੜ ਹਸਪਤਾਲਾਂ ਵਿਚ ਵੇਖਣ ਨੂੰ ਮਿਲ ਰਹੀ ਹੈ ਇੰਨੀ ਭੀੜ ਤਾਂ ਸਿਨੇਮਾਘਰ ਚ ਵੀ ਨਹੀਂ ਹੁੰਦੀ।ਪੈਸੇ ਤੇ ਪਦਾਰਥ ਨੇ ਸਮਾਜ ਦੇ ਹਰ ਹਿੱਸੇ ਨੂੰ ਪਾੜ ਲਾਇਆ ਪੈਸੇ ਦੇ ਪਸਾਰੇ ਕਾਰਨ ਡਾਕਟਰਾਂ ਦਾ ਮਰੀਜ਼ਾਂ ਪ੍ਰਤੀ ਨਜ਼ਰੀਆ ਪਦਾਰਥਵਾਦੀ ਹੋ ਗਿਆ ਹੈ ਭਾਵੇਂ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਪਰ ਬਹੁਤਿਆਂ ਦੇ ਦ੍ਰਿਸ਼ਟੀਕੋਣ ਅਜੋਕੇ ਹਾਲਾਤ ਕਾਰਨ ਬਦਲ ਗਏ ਹਨ। ਅੱਜਕੱਲ੍ਹ ਡਾਕਟਰੀ ਤੇ ਸਿਆਸਤ ਦੋਨੋ ਕਿੱਤੇ ਵਪਾਰਕ ਬਣ ਗਏ ਨੇ ਕਿਉਂਕਿ ਇੱਕ ਤਾਂ ਡਾਕਟਰੀ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਦੂਜਾ ਬਾਰਵੀਂ ਤੋਂ ਬਾਅਦ ਨੌਂ ਸਾਲ ਚ ਇੱਕ ਸੁਪਰਸਪੈਸਲਿਸਟ ਬਣਦਾ। ਇਕ ਵਿਦਿਆਰਥੀ ਨੂੰ ਜੇਕਰ ਪੇਡ ਸੀਟ ਲੈ ਕੇ ਪ੍ਰਾਈਵੇਟ ਕਾਲਜ ਵਿਚ ਪੜ੍ਹਾਈ ਕਰਨੀ ਹੋਵੇ ਤਾਂ ਸੁਣਿਆ ਬਈ ਇਕ ਕਰੋੜ ਤੋਂ ਉਪਰ ਖ਼ਰਚ ਹੋ ਜਾਂਦਾ ਹੈ। ਅਜਿਹਾ ਡਾਕਟਰ ਪਹਿਲਾਂ ਆਪਣੇ ਪੜ੍ਹਾਈ ਦੇ ਖ਼ਰਚੇ ਪੂਰੇ ਕਰੇਗਾ। ਦੇਖੋ ਨਾ ਤੁਸੀਂ ਸਮਾਜਿਕ ਤੌਰ ਤੇ ਉਸ ਕੋਲੋਂ ਪਰਉਪਕਾਰ ਅਤੇ ਦਿਆਨਤਦਾਰੀ ਦੀਆਂ ਉਮੀਦਾਂ ਨਹੀਂ ਰੱਖ ਸਕਦੇ।
ਮੈਂ ਅੱਜ ਦੀ ਹੀ ਆਪਣੀ ਵਿਥਿਆ ਸੁਣਾ ਦਿੰਦਾ ਹਾਂ ਹੁਣ ਲੁਧਿਆਣਾ ਦੇ ਕਿਸੇ ਵੱਡੇ ਮੈਡੀਕਲ ਕਾਲਜ ਗਿਆ ਸੀ ਕਿਸੇ ਨਾਮੀ-ਗਰਾਮੀ ਡਾਕਟਰ ਕੋਲ ਜਿਹੜਾ ਸਰਜਰੀ ਦਾ ਪ੍ਰੋਫੈਸਰ ਹੈ ਹੁਣ ਸੰਸਥਾ ਨੇ ਵੀਹ ਰੁਪੈ ਚ ਕਾਰਡ ਬਣਾ ਲੋਕਾਂ ਨੂੰ ਰਾਹਤ ਦਿੱਤੀ ਹੈ। ਪਰ ਜੋ ਮੇਰੇ ਨਾਲ ਬੀਤਿਆ ਸੁਣ ਕੇ ਹੈਰਾਨ ਰਹਿ ਜਾਉਗੇ ਉਹ ਡਾ ਬਿਨਾ ਦੇਖੇ ਕਾਰਡ ਛੋਟੇ ਡਾਕਟਰ ਨੂੰ ਫੜਾ ਆਪ ਮਲਕ ਦੇਕੇ ਟਪਕ ਗਿਆ। ਜਾਣੀ ਵੀਹ ਰੁਪੈ ਚ ਮਰੀਜ਼ ਦੇਖਣਾ ਡਾਕਟਰ ਆਪਣੀ ਤੌਹੀਨ ਸਮਝਦੇ ਹਨ। ਫਿਰ ਹਾਨੀਸਾਰ ਪ੍ਰਾਈਵੇਟ ਕਾਰਡ ਬਣਾ ਕਿਸੇ ਦੂਸਰੇ ਡਾਕਟਰ ਨੂੰ ਦਿਖਾਇਆ।ਇੱਕ ਹੋਰ ਘਟਣਾ ਦਾ ਜਿਕਰ ਕਰਦਾ ਲੁਧਿਆਣਾ ਦੇ ਬਾੜੇਵਾਲ ਰੋਡ ਸਾਈਡ ਬਹੁਤ ਵੱਡਾ ਪੇਟ ਤੇ ਜਿਗਰ ਦਾ ਡਾਕਟਰ ਹੈ ਇੱਕ ਮੇਰਾ ਜਾਣਕਾਰ ਪੰਦਰਾਂ ਦਿਨ ਦੀ ਦਵਾਈ ਲੈ ਕੇ ਗਿਆ ਉਸ ਦੇ ਬਹੁਤ ਸਾਰੇ ਖੂਨ ਦੇ ਟੈਸਟ, ਫਾਈਵਰੋ ਸਕੈਨ, ਅਲਟਰਾਸਾਉਂਡ ਕੀਤੇ ਦਸ ਹਜ਼ਾਰ ਖਰਚ ਕੇ ਗਿਆ। ਮੈਂ ਹੈਰਾਨ ਤੱਦ ਹੋਇਆ ਜਦੋਂ ਉਹ ਮਰੀਜ਼ ਉਸ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਪਰਚੀ ਦਿਖਾ ਉਸ ਨੇ ਦਵਾਈ ਮੰਗੀ ਤਾਂ ਮੈਡੀਕਲ ਸਟੋਰ ਮਾਲਕ ਕਹਿੰਦਾ ਪਹਿਲਾਂ ਹਜ਼ਾਰ ਰੁਪਏ ਦੀ ਪਰਚੀ ਕਟਵਾਉਣੀ ਪੈਣੀ ਹੈ ਡਾਕਟਰ ਤੋਂ ਫਿਰ ਦੁਆਈ ਮਿਲੂ।
ਹੁਣ ਤੱਕ ਮੈਂ ਉਪਰ ਡਾਕਟਰ ਦੀ ਪਹਿਲਾਂ ਗੱਲ ਕੀਤੀ ਕਿ ਇੱਕ ਤਾਂ ਡਾਕਟਰੀ ਦੀ ਪੜਾਈ ਕਰਨੀ ਔਖੀ ਐ ਤੇ ਦੂਸਰੀ ਮਹਿੰਗੀ ਵੀ ਹੈ।ਹੁਣ ਗੱਲ ਕਰਦੇ ਹਾਂ ਪੁਰਾਣੇ ਸਮਿਆਂ ਦੀ ਪਹਿਲੀ ਦਾਸਤਾਨ ਦੀ।
ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਪਹਿਲਾਂ ਵੀ ਜਾਣਿਆ ਜਾਦਾਂ ਸੀ ਕਿਉਕਿ ਲੋਕੀ ਡਾਕਟਰ ਨੂੰ ਦੂਸਰਾ ਰੱਬ ਮੰਨਦੇ ਸਨ।ਪਰ ਅੱਜਕਲ੍ਹ ਨਿੱਜੀ ਕਾਰਪੋਰੇਟ ਹਸਪਤਾਲਾ ਨੇ ਡਾਕਟਰਾਂ ਨੂੰ ਟਾਰਗਟ ਦੇ ਕੇ ਕੰਮ ਕਰਾਉਣ ਦੀ ਵਿਧੀ ਅਪਣਾਈ ਹੈ ਜਿਸ ਚ ਡਾਕਟਰ ਵੀ ਬੁਰੀ ਤਰਾਂ ਪਿਸ ਰਿਹਾ ਤੇ ਮਰੀਜ਼ ਵੀ।ਹੁਣ ਤੁਸੀਂ ਆਪ ਸਿਆਣੇ ਹੋ ਜਦੋਂ ਇੱਕ ਸੇਵਾ ਭਾਵ ਵਾਲੇ ਅਦਾਰੇ ਨੂੰ ਇੱਕ ਫੈਕਟਰੀ ਦੀ ਤਰਾਂ ਚਲਾਉਣਾ ਕਿ ਐਨੇ ਟੈਸਟ, ਐਨੇ ਉਪਰੇਸ਼ਨ, ਐਨੇ ਸਟੰਟ ਪੈਣੇ ਹਨ ਸੁਭਾਵਕ ਹੈ ਮਰੀਜ਼ ਤੇ ਡਾਕਟਰ ਦੇ ਸਦੀਆਂ ਤੋਂ ਬਣੇ ਆਉਂਦੇ ਵਧੀਆ ਰਿਸ਼ਤੇ ਵੀ ਸ਼ੱਕ ਦੇ ਘੇਰੇ ਚ ਚਲੇ ਗਏ।
ਕਿਸੇ ਕਿਤਾਬ ਚ ਹੇਠ ਲਿਖਿਆ ਜ਼ਿਕਰ ਮਿਲਿਆ
ਕਿਤਾਬਾਂ ਰੋਟੀ ਵੀ ਦਿੰਦੀਆਂ ਨੇ…
ਕੋਈ ਸਮਾਂ ਸੀ ਜਦੋਂ ਡਾਕਟਰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਲੋਕਾਂ ਨੂੰ ਵੀ ਉਸ ‘ਤੇ ਰੱਬ ਜਿੰਨਾ ਵਿਸ਼ਵਾਸ ਹੁੰਦਾ ਸੀ। ਮੈਨੂੰ ਇਕ-ਦੋ ਉਹ ਡਾਕਟਰ ਭੁਲਾਇਆਂ ਵੀ ਨਹੀਂ ਭੁੱਲਦੇ ਜੋ ਗ਼ਰੀਬਾਂ ਨੂੰ ਦਵਾਈ ਮੁਫ਼ਤ ਦੇ ਦਿੰਦੇ ਸਨ। ਭਾਵੇਂ ਉਹ ਅੱਜ ਇਸ ਸੰਸਾਰ ਵਿਚ ਨਹੀਂ ਹਨ ਪਰ ਆਪਣੀ ਦਿਆਨਤਦਾਰੀ ਕਾਰਨ ਲੋਕਾਂ ਦੇ ਮਨਾਂ ਵਿਚ ਵਸੇ ਹੋਏ ਹਨ। ਇਕ ਹੋਰ ਲੇਡੀ ਡਾਕਟਰ ਦਾ ਚੇਤਾ ਆਉਂਦਾ ਹੈ ਜਿਸ ਦਾ ਸੁਭਾਅ ਇੰਨਾ ਚੰਗਾ ਸੀ ਕਿ ਮਰੀਜ਼ਾਂ ਨੂੰ ਵੇਖਦੇ ਸਮੇਂ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੀ ਹੋਵੇ। ਹਮਦਰਦੀ ਅਤੇ ਪਿਆਰ ਦੀ ਉਹ ਮੁਜੱਸਮਾ ਸੀ। ਉਸ ਦਾ ਖਿੜਿਆ ਚਿਹਰਾ ਅਤੇ ਜ਼ੁਬਾਨ ਵਿਚਲਾ ਰਸ ਮਰੀਜ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਸੀ। ਆਪਣੇ ਤੋਂ ਵੱਡੀ ਉਮਰ ਦੇ ਬਜ਼ੁਰਗ ਮਰੀਜ਼ਾਂ ਲਈ ਬੇਬੇ-ਬਾਪੂ ਅਤੇ ਆਪਣੀ ਉਮਰ ਦਿਆਂ ਨੂੰ ਵੀਰ-ਭੈਣ ਕਹਿੰਦੀ ਉਹ ਡਾਕਟਰ ਸਾਹਿਬਾ ਮਰੀਜ਼ਾਂ ਦਾ ਅੱਧਾ ਦਰਦ ਘਟਾ ਦਿੰਦੀ ਸੀ।
ਹੁਣ ਮੈਂ ਇੱਥੇ ਲੁਧਿਆਣਾ ਸ਼ਹਿਰ ਦੇ ਇੱਕ ਬਹੁਤ ਹੀ ਇਮਾਨਦਾਰ ਤੇ ਦਿਆਨਤਦਾਰ ਡਾਕਟਰ ਸਾਹਿਬ ਦਾ ਜ਼ਿਕਰ ਕਰਨਾ ਚਾਹਾਂਗਾ, ਉਹ ਹਨ (ਨੱਕ ਕੰਨ ਅਤੇ ਗਲ਼ੇ ਦੇ ਮਾਹਿਰ) ਕਾਮਰੇਡ ਡਾ ਅਰੁਨ ਮਿੱਤਰਾ,ਉਹ ਬਹੁਤ ਹੀ ਮਰੀਜ਼ ਪੱਖੀ, ਗਰੀਬ ਦਾ ਭਲਾ ਕਰਨ ਵਾਲੇ ਬੀਬੇ ਕਿਸਮ ਦੇ ਡਾਕਟਰ ਹਨ ਵਾਹਿਗੁਰੂ ਉਹਨਾਂ ਨੂੰ ਮੇਰੀ ਉਮਰ ਵੀ ਲਾਵੇ ਤੇ ਮਰੀਜਾਂ ਦੀ ਸੇਵਾ ਚ ਲੱਗੇ ਰਹਿਣ ਵਾਹਿਗੁਰੂ ਉਹਨਾਂ ਨੂੰ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਦੇਣ।
ਅੱਜ ਸਮਾਂ ਬੜੀ ਤੇਜ਼ੀ ਕਰਵਟ ਬਦਲ ਰਿਹਾ ਹੈ। ਪ੍ਰਦੂਸ਼ਣ ਵਾਲਾ ਆਲਾ ਦੁਆਲਾ ਅਤੇ ਮਿਲਾਵਟੀ ਖਾਣ-ਪੀਣ ਨੇ ਹਰ ਵਿਅਕਤੀ ਦੀ ਸਿਹਤ ‘ਤੇ ਮਾੜਾ ਅਸਰ ਪਾਇਆ ਹੈ। ਦਿਨੋ-ਦਿਨ ਮਰੀਜ਼ਾਂ ਦੀ ਗਿਣਤੀ ਚ ਚੋਖਾ ਵਾਧਾ ਹੋ ਰਿਹਾ ਹੈ ਉਹ ਕਿਉਂ ਕਿਸੇ ਦਿਨ ਫੇਰ ਵਿਸ਼ਾ ਲੈ ਲਾਵਾਂਗੇ ।ਜੇ ਆਪਾ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਸਭ ਨਾਲੋਂ ਜ਼ਿਆਦਾ ਭੀੜ ਹਸਪਤਾਲਾਂ ਵਿਚ ਵੇਖਣ ਨੂੰ ਮਿਲ ਰਹੀ ਹੈ ਇੰਨੀ ਭੀੜ ਤਾਂ ਸਿਨੇਮਾਘਰ ਚ ਵੀ ਨਹੀਂ ਹੁੰਦੀ।ਪੈਸੇ ਤੇ ਪਦਾਰਥ ਨੇ ਸਮਾਜ ਦੇ ਹਰ ਹਿੱਸੇ ਨੂੰ ਪਾੜ ਲਾਇਆ ਪੈਸੇ ਦੇ ਪਸਾਰੇ ਕਾਰਨ ਡਾਕਟਰਾਂ ਦਾ ਮਰੀਜ਼ਾਂ ਪ੍ਰਤੀ ਨਜ਼ਰੀਆ ਪਦਾਰਥਵਾਦੀ ਹੋ ਗਿਆ ਹੈ ਭਾਵੇਂ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਪਰ ਬਹੁਤਿਆਂ ਦੇ ਦ੍ਰਿਸ਼ਟੀਕੋਣ ਅਜੋਕੇ ਹਾਲਾਤ ਕਾਰਨ ਬਦਲ ਗਏ ਹਨ। ਅੱਜਕੱਲ੍ਹ ਡਾਕਟਰੀ ਤੇ ਸਿਆਸਤ ਦੋਨੋ ਕਿੱਤੇ ਵਪਾਰਕ ਬਣ ਗਏ ਨੇ ਕਿਉਂਕਿ ਇੱਕ ਤਾਂ ਡਾਕਟਰੀ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਦੂਜਾ ਬਾਰਵੀਂ ਤੋਂ ਬਾਅਦ ਨੌਂ ਸਾਲ ਚ ਇੱਕ ਸੁਪਰਸਪੈਸਲਿਸਟ ਬਣਦਾ। ਇਕ ਵਿਦਿਆਰਥੀ ਨੂੰ ਜੇਕਰ ਪੇਡ ਸੀਟ ਲੈ ਕੇ ਪ੍ਰਾਈਵੇਟ ਕਾਲਜ ਵਿਚ ਪੜ੍ਹਾਈ ਕਰਨੀ ਹੋਵੇ ਤਾਂ ਸੁਣਿਆ ਬਈ ਇਕ ਕਰੋੜਤੋਂ ਉਪਰ ਖ਼ਰਚ ਹੋ ਜਾਂਦਾ ਹੈ। ਅਜਿਹਾ ਡਾਕਟਰ ਪਹਿਲਾਂ ਆਪਣੇ ਪੜ੍ਹਾਈ ਦੇ ਖ਼ਰਚੇ ਪੂਰੇ ਕਰੇਗਾ। ਦੇਖੋ ਨਾ ਤੁਸੀਂ ਸਮਾਜਿਕ ਤੌਰ ਤੇ ਉਸ ਕੋਲੋਂ ਪਰਉਪਕਾਰ ਅਤੇ ਦਿਆਨਤਦਾਰੀ ਦੀਆਂ ਉਮੀਦਾਂ ਨਹੀਂ ਰੱਖ ਸਕਦੇ।
ਮਰੀਜ਼ ਤੇ ਡਾਕਟਰ ਦਾ ਰਿਸ਼ਤਾ: ਜਦੋਂ ਡਾਕਟਰ ਨੂੰ “ਰੱਬ” ਕਿਹਾ ਜਾਂਦਾ ਸੀ
ਉਹ ਦਾਸਤਾਨ ਭਰੋਸੇ, ਸ਼ਰਧਾ ਤੇ ਨਿਰਸਵਾਰਥ ਸੇਵਾ ਦੀ ਹੈ। ਪੁਰਾਣੇ ਸਮਿਆਂ ਵਿੱਚ ਡਾਕਟਰ ਨੂੰ ਵੈਦ, ਹਕੀਮ ਜਾਂ ਧੰਨਵੰਤਰੀ ਦਾ ਰੂਪ ਮੰਨਿਆ ਜਾਂਦਾ ਸੀ — ਕਿਉਂਕਿ ਉਹ ਦਰਦ ਵੰਡਾਉਂਦਾ ਸੀ, ਜ਼ਿੰਦਗੀ ਬਚਾਉਂਦਾ ਸੀ।
ਉਸ ਦਾਸਤਾਨ ਦੇ 5 ਮੁੱਖ ਪੱਖ
- ਅਟੁੱਟ ਭਰੋਸਾ = ਪਹਿਲਾ ਇਲਾਜ
ਮਰੀਜ਼ ਡਾਕਟਰ ਦੀ ਗੱਲ ਨੂੰ ਅੰਤਿਮ ਸੱਚ ਮੰਨਦਾ ਸੀ। ਦਵਾਈ ਤੋਂ ਪਹਿਲਾਂ ਡਾਕਟਰ ਦੇ ਦੋ ਬੋਲ ਹੀ ਅੱਧਾ ਦਰਦ ਦੂਰ ਕਰ ਦਿੰਦੇ ਸਨ। “ਵੈਦ ਜੀ ਜੋ ਕਹਿਣਗੇ, ਉਹੀ ਠੀਕ” — ਇਹ ਭਾਵਨਾ ਸੀ। ਇਸ ਭਰੋਸੇ ਨਾਲ ਸਰੀਰ ਖੁਦ ਠੀਕ ਹੋਣਾ ਸ਼ੁਰੂ ਕਰ ਦਿੰਦਾ ਸੀ। ਅੱਜ ਦੀ ਭਾਸ਼ਾ ਵਿੱਚ ਇਸਨੂੰ placebo effect ਕਹਿ ਲਓ, ਪਰ ਉਦੋਂ ਇਹ ਸ਼ਰਧਾ ਸੀ। - ਡਾਕਟਰ ਲਈ ਮਰੀਜ਼ ਪਹਿਲਾਂ, ਫੀਸ ਬਾਅਦ ਵਿੱਚ
ਡਾਕਟਰਾਂ ਵੈਦਾਂ-ਹਕੀਮਾਂ ਦਾ ਸਿਧਾਂਤ ਸੀ: ਪ੍ਰਾਣ ਬਚਾਓ ਜਾਨ ਬਚਾਓ,ਧੰਨ ਆਪੇ ਆ ਜਾਵੇਗਾ*। ਬਹੁਤੇ ਵੈਦ ਇਲਾਜ ਤੋਂ ਪਹਿਲਾਂ ਫੀਸ ਨਹੀਂ ਮੰਗਦੇ ਸਨ। ਜਿਸ ਕੋਲ ਜੋ ਸੀ — ਕਦੇ ਅਨਾਜ, ਕਦੇ ਸਬਜ਼ੀ, ਕਦੇ ਸਿਰਫ਼ ਦੁਆਵਾਂ — ਉਹੀ ਲੈ ਲੈਂਦੇ। ਮਕਸਦ ਪੈਸਾ ਨਹੀਂ, *ਸੇਵਾ ਸੀ। ਇਸ ਕਰਕੇ ਲੋਕ ਉਨ੍ਹਾਂ ਨੂੰ ਰੱਬ ਵਰਗਾ ਦਰਜਾ ਦਿੰਦੇ ਸਨ। - ਰਿਸ਼ਤਾ ਪਰਿਵਾਰ ਵਰਗਾ ਸੀ
ਡਾਕਟਰ ਸਿਰਫ਼ ਨਬਜ਼ ਨਹੀਂ ਸੀ ਦੇਖਦਾ, ਘਰ ਦਾ ਹਾਲ-ਚਾਲ ਪੁੱਛਦਾ ਸੀ। “ਬੀਬੀ ਜੀ ਠੀਕ ਨੇ? ਬੱਚੇ ਸਕੂਲ ਜਾਂਦੇ ਨੇ?” — ਇਲਾਜ ਦੇ ਨਾਲ ਹਮਦਰਦੀ ਵੀ ਮਿਲਦੀ ਸੀ। ਪਿੰਡ ਦਾ ਵੈਦ/ਡਾਕਟਰ ਪੂਰੀਆਂ ਪੀੜ੍ਹੀਆਂ ਦੇ ਜਨਮ ਤੋਂ ਮੌਤ ਤੱਕ ਦਾ ਗਵਾਹ ਹੁੰਦਾ ਸੀ। ਇਸ ਕਰਕੇ ਉਹ ਪਰਿਵਾਰਕ ਮੈਂਬਰ ਬਣ ਜਾਂਦਾ ਸੀ। - ਇਲਮ + ਇਖਲਾਕ = ਰੱਬ ਦਾ ਦਰਜਾ
ਆਯੁਰਵੇਦ ਵਿੱਚ ਵੈਦ ਲਈ ਲਿਖਿਆ ਹੈ: ਮਿੱਤਰ, ਗੁਰੂ, ਪਿਤਾ ਤੁੱਲ ਹੋਵੇ। ਮਤਲਬ ਡਾਕਟਰ ਦਾ ਗਿਆਨ ਤਾਂ ਹੋਵੇ ਹੀ, ਨਾਲ ਨੀਅਤ ਵੀ ਸਾਫ਼ ਹੋਵੇ। ਲਾਲਚ ਨਾ ਕਰੇ, ਭੇਦ ਨਾ ਖੋਲ੍ਹੇ, ਹਰ ਮਰੀਜ਼ ਨੂੰ ਆਪਣਾ ਸਮਝੇ। ਜਦੋਂ ਇਹ ਦੋਵੇਂ ਗੱਲਾਂ ਮਿਲਦੀਆਂ ਸਨ, ਤਾਂ ਲੋਕ ਕਹਿੰਦੇ ਸਨ: ਡਾਕਟਰ ਨਹੀਂ, ਰੱਬ ਦਾ ਰੂਪ ਹੈ। - ਜ਼ਿੰਮੇਵਾਰੀ ਦੋ-ਪਾਸੀਂ ਸੀ
ਮਰੀਜ਼ ਵੀ ਡਾਕਟਰ ਦੀ ਪੂਰੀ ਇੱਜ਼ਤ ਕਰਦਾ ਸੀ। ਪਰਹੇਜ਼ ਦੱਸਿਆ ਤਾਂ ਪਰਹੇਜ਼ ਕਰਦਾ, ਝੂਠ ਨਹੀਂ ਸੀ ਬੋਲਦਾ। ਡਾਕਟਰ ਨੂੰ ਲੱਗਦਾ ਸੀ ਕਿ ਇਹ ਮੇਰੀ ਗੱਲ ਮੰਨਦਾ ਹੈ, ਤਾਂ ਉਹ ਵੀ ਜਾਨ ਲਾ ਦਿੰਦਾ ਸੀ। ਇਹ ਦੋ-ਪਾਸੀ ਸ਼ਰਧਾ ਹੀ ਰਿਸ਼ਤੇ ਨੂੰ ਪਵਿੱਤਰ ਬਣਾਉਂਦੀ ਸੀ।
ਫਿਰ ਬਦਲਾਅ ਕਿਉਂ ਆਇਆ?
ਅੱਜ ਉਹ ਦਾਸਤਾਨ ਧੁੰਦਲੀ ਪੈ ਗਈ ਹੈ, ਕਿਉਂਕਿ:
- 1ਇਲਾਜ ਵੀ ਵਪਾਰ ਬਣ ਗਿਆ: ਇਲਾਜ ਸੇਵਾ ਤੋਂ ਇੰਡਸਟਰੀ ਬਣ ਗਈ। ਮਰੀਜ਼ ਕਲਾਇੰਟ ਤੇ ਡਾਕਟਰ ਸਰਵਿਸ ਪ੍ਰੋਵਾਈਡਰ ਬਣ ਗਏ। •
2 ਸਮੇ ਦੀ ਘਾਟ: ਪਹਿਲਾਂ ਵੈਦ ਜਾਂ ਡਾਕਟਰ ਮਰੀਜ਼ ਤੇ ਬਹੁਤ ਸਮਾਂ ਲਗਾ ਕਿ ਦੇਖਿਆ ਕਰਦੇ ਸੀ, ਹੁਣ 2 ਮਿੰਟ ਵਿੱਚ ਪਰਚੀ ਜਾਂ ਬਾਹਰ ਛੋਟਾ ਡਾਕਟਰ ਪੁੱਛ ਗਿੱਛ ਕਰਕੇ ਲਿਖ ਦਿੰਦਾ ਤਾਂ ਕਿ ਡਾਕਟਰ ਕੋਲ ਸਮਾਂ ਨਾ ਲੱਗੇ।
3 ਰਿਸ਼ਤਾ ਬਣੇ ਤਾਂ ਕਿਵੇਂ? • ਸ਼ੱਕ ਵਧਿਆ: ਗੂਗਲ, ਮੁਕੱਦਮੇ, ਕਮਿਸ਼ਨ ਦੀਆਂ ਖ਼ਬਰਾਂ ਨੇ ਭਰੋਸਾ ਤੋੜ ਦਿੱਤਾ। • ਤਕਨਾਲੋਜੀ ਵਿਚਾਲੇ ਆ ਗਈ: ਮਸ਼ੀਨਾਂ ਰਿਪੋਰਟ ਦੇਖਦੀਆਂ ਨੇ, ਅੱਖਾਂ ਵਿੱਚ ਦੇਖ ਕੇ ਦਰਦ ਸਮਝਣ ਵਾਲਾ ਕੋਈ ਨਹੀਂ। ਅੱਜ ਵੀ ਉਹ ਦਾਸਤਾਨ ਜ਼ਿੰਦਾ ਹੈ — ਜਿੱਥੇ…ਡਾਕਟਰ ਮਰੀਜ਼ ਦੀ ਰਮਜ਼ ਪਛਾਣਦਾ ਹੈ, ਉਸਦੀ ਗੱਲ ਸੁਣਦਾ ਹੈ।ਜਿੱਥੇ ਵੀ ਕੋਈ ਡਾਕਟਰ ਰਾਤ ਦੇ 2 ਵਜੇ ਫੋਨ ਚੁੱਕ ਕੇ ਮਰੀਜ਼ ਦੀ ਗੱਲ ਸੁਣ ਲਵੇ, ਜਿੱਥੇ ਗਰੀਬ ਤੋਂ ਫੀਸ ਨਾ ਲਈ ਜਾਵੇ, ਜਿੱਥੇ ਮਰੀਜ਼ ਡਾਕਟਰ ਨੂੰ ਦੁਆ ਦੇ ਕੇ ਹਸਪਤਾਲੋਂ ਨਿਕਲੇ — ਉੱਥੇ ਅੱਜ ਵੀ ਡਾਕਟਰ ਨੂੰ ਰੱਬ ਕਿਹਾ ਜਾਂਦਾ ਹੈ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ
ਐਮ ਐਸ ਸੀ ਕਲੀਨਿਕਲ ਮਾਈਕ੍ਰੋਬਾਈਲੋਜੀ
ਡੀ ਫਾਰਮੇਸੀ
ਪੀ ਐਚ ਡੀ ਹੈਲਥ ਕੇਅਰ ਮਾਰਕੀਟਿੰਗ ਮੈਨੇਜਮੈਂਟ
9914346204
happy4ustar@gmail.com
