ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਚੰਡੀਗੜ੍ਹ ਵਿਖੇ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਨੇ ਵਿਸੇਸ਼ ਮੁਲਕਾਤ ਕੀਤੀ! ਇਸ ਸਮੇਂ ਉਹਨਾਂ ਨਾਲ ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ, ਜਗਬੀਰ ਸਿੰਘ ਬਰਾੜ ਸਾਬਕਾਵਿਧਇਕ, ਹਰਦੀਪ ਸ਼ਰਮਾ ਬਾਹਮਣ ਵਾਲਾ ਆਦਿ ਵੀ ਹਾਜਰ ਸਨ! ਜਸਪਾਲ ਸਿੰਘ ਪੰਜਗਰਾਈ ਨੇ ਜੈਤੋ ਵਿਧਾਨ ਸਭਾ ਹਲਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਬੀਜੇਪੀ ਦੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਪੰਜ਼ਾਬ ਦੀਆਂ ਅਨੂਸੁਚਿਤ ਜਾਤੀਆਂ ਤੇ ਪੰਜ਼ਾਬ ਦੀਆਂ ਵਿਮੁਕਤ ਜਾਤੀਆਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ! ਇਸ ਮੌਕੇ ਜਸਪਾਲ ਪੰਜਗਰਾਈ ਨੇ ਮੰਗ ਕੀਤੀ ਕਿ ਸਾਰੇ ਵਰਕਰਾ ਦਾ ਧਿਆਨ ਰੱਖਿਆ ਜਾਵੇ ਅਤੇ ਫਰੀਦਕੋਟ ਵਿਖੇ ਉਨ੍ਹਾਂ ਨੂੰ ਸੱਦਾ ਦਿੱਤਾ ਪੰਜਾਬ ਪ੍ਰਧਾਨ ਨੇ ਜਸਪਾਲ ਪੰਜਗਰਾਈ ਨੂੰ ਭਰੋਸਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰਨ ਲਈ ਸਾਰੇ ਲੋਕਾਂ ਦਾ ਧਿਆਨ ਰੱਖਿਆ ਜਾਵੇਗਾਂ! ਉਨਾ ਵੱਲੋਂ ਫਰੀਦਕੋਟ ਆਉਣ ਲਈ ਟਾਈਮ ਦੇ ਦਿੱਤਾ ਗਿਆ! ਜਸਪਾਲ ਸਿੰਘ ਪੰਜਗਰਾਈ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ! ਪੰਜ਼ਾਬ ਪ੍ਰਧਾਨ ਤੋਂ ਵੱਡੀਆਂ ਉਮੀਦਾਂ ਰੱਖਿਆ! ਉਨਾ ਕਿਹਾ ਕਿ ਪੰਜਾਬ ਵਿੱਚ ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ2027 ਦੀ ਸਰਕਾਰ ਬਣਾਉਣ ਲਈ ਵੱਡੀ ਜਿੱਤ ਹੋਵੇ ਗਈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪਹਿਲੀ ਵਾਰ ਪੰਜਾਬ ਵਿਚ ਸਰਕਾਰ ਬਣੇ ਗਈ!

