ਬਸ ਮੇਰੇ ਨਾਲ ਓ੍ਹ ਪਿਆਰ ਕਰੇ
ਦਿਲ ਮੇਰੇ ਤੇ ਨਾ ਪਰਹਾਰ ਕਰੇ
ਹੱਥਾਂ ਵਿੱਚ ਹੱਥ ਫੜਕੇ ਮੇਰਾ ਓ੍ਹ
ਅੱਜ ਪੱਕੇ ਕੌਲ ਇਕਰਾਰ ਕਰੇ
ਦਿਲ ਦੇ ਤਖ਼ਤ ਬਿਠਾਕੇ ਮੈਨੂੰ
ਆਪਣੀ ਮੁਹੱਬਤ ਦਾ ਇਜ਼ਹਾਰ ਕਰੇ
ਹਰ ਗੱਲ ਮੰਨੇ ਬਸ ਮੇਰੀ ਓ੍ਹ
ਭੁੱਲਕੇ ਵੀ ਨਾ ਇਨਕਾਰ ਕਰੇ
ਤਨ ਮਨ ਤੋਂ ਮੈਂ ਓਸਦੀ ਹੋ ਜਾਵਾਂ
ਜੇ ਮੇਰਾ ਦਿਲੋਂ ਓ੍ਹ ਸਤਿਕਾਰ ਕਰੇ
ਨਿੱਕੀ ਨਿੱਕੀ ਗੱਲ ਤੇ ਝਗੜੇ ਨਾ
ਨਾ ਕੋਈ ਮੇਰੇ ਨਾਲ ਤਕਰਾਰ ਕਰੇ
ਸਿੱਧੂ, ਦਿਲ ਦੇ ਤਖ਼ਤ ਬਿਠਾਕੇ ਮੈਨੂੰ
ਇਸ਼ਕੇ ਦੀ ਬੇੜੀ ਵਿੱਚੋਂ ਪਾਰ ਕਰੇ
ਮੀਤਾ ਜਦ ਵੀ ਆਵੇ ਕਦੇ ਕੋਲ਼ ਮੇਰੇ
ਹੰਝੂਆਂ ਦੇ ਵਿੱਚ ਨਾ ਖਾਰ ਭਰੇ
ਬਸ ਮੇਰੇ ਨਾਲ ਓ੍ਹ ਪਿਆਰ ਕਰੇ
ਦਿਲ ਮੇਰੇ ਤੇ ਨਾ ਪਰਹਾਰ ਕਰੇ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505
