ਪਾਪਾ ਜੀ ਤੁਸੀਂ ਸਾਡਾ ਮਾਣ ਤੇ ਗ਼ਰੂਰ ਹੋ । ਤੁਸੀਂ ਸਾਡੀ ਪ੍ਰੇਰਣਾ ਹੋ ।
( ਸੱਜਣਿ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿ
ਹੰਭੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣਿ )
16 ਅਕਤੂਬਰ 2018 ਨੂੰ ਪਾਪਾ ਜੀ ਸ ਇੰਦਰਜੀਤ ਸਿੰਘ ਆਹਲੂਵਾਲੀਆ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਪਾਪਾ ਜੀ ਮੈਂ 2018 ਵਿੱਚ ਅਕਤੂਬਰ ਵਿੱਚ ਵਾਪਿਸ ਕੈਨੇਡਾ ਆ ਗਈ ਸੀ ..ਮੇਰੇ ਇਕ ਮਹੀਨੇ ਦੇ ਦੋਰਾਨ ਹੀ ਤੁਸੀਂ ਇਕਦਮ ਬੀਮਾਰ ਹੋ ਗਏ ਤੇ ਬਹੁਤ ਦਿਨ ਆਈ ਸੀ ਯੂ ਵਿੱਚ ਰਹੇ ..ਮੇਰੇ ਇੱਥੇ ਆਉਣ ਤੋਂ 1.2 ਦਿਨ ਪਹਿਲਾਂ ਤੁਹਾਨੂੰ ਘਰ ਲੈ ਆਏ ਸੀ , ਡਾਕਟਰਾਂ ਨੇ ਕਿਹਾ ਸੀ ਕਿ ਹੁਣ ਘਰੇ ਸੇਵਾ ਕਰੋ , ਇਹਨਾਂ ਦਾ ਆਖੀਰੀ ਸਮਾਂ ਆ ਗਿਆ ਹੈ । ਮੇਰੀ ਤੁਹਾਡੇ ਨਾਲ ਇਹ ਆਖਰੀ ਮੁਲਾਕਾਤ ਸੀ ਤੇ ਮੈਂ ਭਰੇ ਹੋਏ ਮਨ ਨਾਲ ਵਾਪਿਸ ਕੈਨੇਡਾ ਆ ਗਈ । ਪਰ ਮੇਰਾ ਧਿਆਨ ਤੇ ਹਰ ਵੇਲੇ ਤੁਹਾਡੇ ਵੱਲ ਹੀ ਸੀ ।ਥੋੜੇ ਦਿਨ ਹੀ ਹੋਏ ਸੀ ਮੈਨੂੰ ਕੈਨੇਡਾ ਆਈ ਨੂੰ ਕਿ ਤੁਹਾਡੇ ਤੁਰ ਜਾਣ ਦੀ ਖ਼ਬਰ ਮਿਲੀ ਪਰ ਬੇਵੱਸ ਹੋਈ ਪ੍ਰਦੇਸਾਂ ਵਿੱਚ ਬੈਠੀ ਤੁਹਾਨੂੰ ਯਾਦ ਕਰ ਹੰਝੂ ਵਹਾਉਂਦੀ ਰਹੀ । ਜਿਸ ਦਿਨ ਆਉਣਾ ਸੀ ਉਸ ਦਿਨ ਦੀ ਆਉਣ ਲੱਗੇ ਦੀ ਆਖਰੀ ਤਸਵੀਰ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਕਲਿਕ ਕਰਾਈ ਸੀ ।
ਤੁਸੀਂ ਆਪਣੀ ਜ਼ਿੰਦਗੀ ਵਿੱਚ ਬੱਚਿਆਂ ਨੂੰ ਹਰ ਸੁੱਖ ਦਿੱਤੇ ..ਘਰ ਵਿੱਚ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਿਰਾਜਮਾਨ ਰਿਹਾ ..ਸੱਭ ਨੂੰ ਗੁਰੂ ਦੇ ਲੜ ਲਗਾਇਆ ..ਆਪਣੀ ਪੈਨਸ਼ਨ ਵਿੱਚੋਂ ਹਰ ਸਾਲ ਅਖੰਡ ਪਾਠ ਕਰਾਉਣਾ ਤੇ ਲੰਗਰ ਲਗਾਉਣਾ ..ਆਪਣੀ ਪੈਨਸ਼ਨ ਵਿੱਚੋਂ ਹੀ ਬਹੁਤ ਸਾਰੇ ਆਈ ਕੈਂਪ ਪਿੰਡਾਂ ਵਿੱਚ ਜਾ ਕੇ ਲਗਾਏ ਤੇ ਜ਼ਰੂਰਤ ਮੰਦਾ ਦੇ ਅਪਰੇਸ਼ਨ ਤੇ ਦਵਾਈਆਂ ਤੇ ਐਨਕਾਂ ਸੱਭ ਲੈ ਕੇ ਦਿੰਦੇ ਰਹੇ ..ਇਕ ਵਾਰ ਛੇਵੀਂ ਕਲਾਸ ਵਿੱਚ ਮੈਂ ਸਕੂਲ ਪੜ੍ਹਦਿਆਂ ਕਿਹਾ ਸੀ ਕਿ ਮੇਰੀ ਸਹੇਲੀ ਨੇ ਸਕੂਲ ਛੱਡ ਦੇਣਾ ਹੈ , ਉਹ ਫ਼ੀਸ ਨਹੀਂ ਦੇ ਸਕਦੀ , ਤੁਸੀਂ ਕਿਹਾ ਸੀ ਕਿ ਮੈਂ ਉਸਦੀ ਫ਼ੀਸ ਦੇ ਦਿਆਂਗਾ , ਉਸਨੂੰ ਕਹਿਣਾ ਉਹ ਸਕੂਲ ਨਾ ਛੱਡੇ । ਹਰ ਲੋੜਵੰਦ ਦੀ ਹਮੇਸ਼ਾਂ ਸਹਾਇਤਾ ਕੀਤੀ ..ਇਕ ਵਾਜ ਮਾਰਨ ਦੀ ਲੋੜ ਹੁੰਦੀ ਸੀ ਤੇ ਤੁਸੀਂ ਭੱਜੇ ਆਉਂਦੇ ਸੀ ..ਕਿਸੇ ਚੀਜ਼ ਦੀ ਲੋੜ ਹੋਣੀ ਝੱਟ ਲੈ ਕੇ ਦੇ ਦੇਣੀ ..ਕੋਈ ਘਰ ਆਉਂਦਾ ਸੀ ਤੇ ਕਦੇ ਮੱਥੇ ਵੱਟ ਨਹੀਂ ਪਾਇਆ .ਗਿਆਨ ਦਾ ਭੰਡਾਰ ਸੀ ਤੁਹਾਡੇ ਕੋਲ ..ਗੱਲਾਂ ਸੁਣ ਕੇ ਹੈਰਾਨ ਹੁੰਦੇ ਸੀ । ਤੁਹਾਡੇ ਵੀ ਆਰਟੀਕਲ ਮੈਗਜ਼ੀਨ ਵਿੱਚ ਛੱਪਦੇ ਹੁੰਦੇ ਸੀ ।
ਮੈਨੂੰ ਆਦਤ ਨਹੀਂ ਸੀ ਹੁੰਦੀ ਇੱਕਲੇ ਕਿਤੇ ਜਾਣ ਦੀ , ਦਸਵੀਂ ਵਿੱਚ ਪੜ੍ਹਦਿਆਂ ਹੋਇਆਂ ਸਾਡਾ ਪਠਾਨਕੋਟ ਤੋਂ ਕਾਦੀਆਂ ਸਪੀਚ ਕੰਪੀਟੀਸ਼ਨ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਤੇ ਮੈਂ ਜਾਣਾ ਸੀ , ਟੀਚਰ ਨੇ ਮੇਰਾ ਨਾਮ ਡੈਕਲਾਮੇਸ਼ਨ ਕਨਟੇਸਟ ਲਈ ਸਿਲੇਕਟ ਕੀਤਾ ਸੀ , ਮੈਂ ਨਹੀਂ ਸੀ ਜਾਣਾ ਚਾਹੁੰਦੀ ਤੁਸੀਂ ਕਿਹਾ ਜਾਣਾ ਚਾਹੀਦਾ ਹੈ ਅਗਰ ਟੀਚਰ ਨੇ ਤੇਰੀ ਸਿਲੇਕਸ਼ਨ ਕੀਤੀ ਹੈ ਤੇ ਆਪ ਟੀਚਰ ਦੇ ਘਰ ਛੱਡ ਕੇ ਆਏ ਸੀ ।
ਫਿਰ ਪ੍ਰੀਤ ਨਗਰ ਕੈਂਪ ਤੇ ਜਾਣ ਲਈ ਮੇਰੀ ਇਕ ਸੀਨੀਅਰ ਦੋਸਤ ਦਾ ਫ਼ੋਨ ਆਇਆ ਤੇ ਮੈਂ ਮਨਾ ਕਰ ਦਿੱਤਾ , ਤੁਸੀਂ ਫਿਰ ਕਿਹਾ ਕਿ ਤੂੰ ਜ਼ਰੂਰ ਜਾ , ਕਿਉਂਕਿ ਸ : ਗੁਰਬਖ਼ਸ਼ ਸਿੰਘ ਜੀ ਪ੍ਰੀਤਲੜੀ ਸਾਡੀ ਹੀ ਕਾਸਟ ਆਹਲੂਵਾਲੀਆ ਸੀ ਤੇ ਮੇਰੇ ਦਾਦਕੇ ਪਿੰਡ ਸਿਆਲਕੋਟ ਮੇਲੋਵਾਲ ਦੇ ਸਨ ਤੇ ਵਿੱਚ ਰਿਸ਼ਤੇਦਾਰੀ ਵੀ ਸੀ । ਫਿਰ ਤੁਸੀਂ ਮੇਰੇ ਮੰਮੀ ਤੇ ਮੇਰੇ ਭੈਣ ਭਰਾਵਾਂ ਨਾਲ ਦੋ ਵਾਰ ਮੈਨੂੰ ਪ੍ਰੀਤ ਨਗਰ ਮਿਲਣ ਆਏ । ਦੋਵੇਂ ਵਾਰ ਅੰਬਾਂ ਦਾ ਟੋਕਰਾ ਵੀ ਲੈ ਕੇ ਆਏ ।
ਪਾਪਾ ਜੀ ਅਗਰ ਤੁਸੀਂ ਅੱਜ ਹੁੰਦੇ ਤੇ ਬਹੁਤ ਮਾਣ ਮਹਿਸੂਸ ਕਰਦੇ ਕਿ ਤੁਹਾਡੀ ਬੇਟੀ ਨੇ ਵੀ ਕਲਮ ਪਕੜ ਲਈ ਹੈ ਤੇ ਹੁਣ ਤੱਕ 5 ਸਾਲਾਂ ਵਿਚ 3 ਕਿਤਾਬਾਂ ਛੱਪ ਕੇ ਆ ਗਈਆਂ ਹਨ । ਇਹ ਤੁਹਾਡੀਆਂ ਦੁਆਵਾਂ ਦਾ ਹੀ ਅਸਰ ਹੈ ।
misssss u n love u lotssss Papa ji ..bhut Sara Piyar t satkar ..Tusi sadian yadan vih hamesha rho g t tuhade darsae raste t chalan d hamesha koshish rhe g ..🙏🙏
ਰਮਿੰਦਰ ਰੰਮੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ , ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

