*- ਵਿਧਾਇਕ ਛੀਨਾ, ਸਿੱਧੂ, ਗਰੇਵਾਲ, ਬੱਗਾ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਕਰਤ*
*-ਯੋਗ ਨੂੰ ਰੋਜਮਰਾ ਜ਼ਿੰਦਗੀ ਦਾ ਹਿੱਸਾ ਬਣਾਉਣ ’ਤੇ ਦਿੱਤਾ ਜ਼ੋਰ*

ਲੁਧਿਆਣਾ, 22 ਜੂਨ (ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ, ਆਯੁਰਵੇਦ, ਪੰਜਾਬ ਡਾ. ਰਮਨ ਖੰਨਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਡਾ. ਅੰਬੇਡਕਰ ਭਵਨ, ਸਲੇਮ ਟਾਬਰੀ ਵਿਖੇ ਬੜੇ ਉਤਸਾਹ ਨਾਲ ਮਨਾਇਆ ਗਿਆ।
ਇਸ ਮੌਕੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਕੌਂਸਲਰ ਅਮਨ ਬੱਗਾ, ਡਾ. ਅੰਬੇਡਕਰ ਵੈਲਫੇਅਰ ਸੋਸਾਇਟੀ ਭਵਨ ਦੇ ਪ੍ਰਧਾਨ ਹੰਸਰਾਜ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ ਗਈ।
ਸਮਾਗਮ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਭਾਗੀਦਾਰੀ ਦੇ ਨਾਲ ਜੰਗਲਾਤ ਵਿਭਾਗ, ਖੇਡ ਵਿਭਾਗ, ਸੀ ਐਮ ਦੀ ਯੋਗਸ਼ਾਲਾ ਦੇ ਮੈਂਬਰ ਸਹਿਬਾਨ ਤੋਂ ਇਲਾਵਾ ਵੱਖ-ਵੱਖ ਯੋਗ ਸੰਸਥਾਵਾਂ ਤੋਂ ਕਰੀਬ 380 ਯੋਗ ਸਾਧਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਸਿਹਤਯਾਬੀ ਨੂੰ ਸਭ ਤੋਂ ਬੜੀ ਪੂੰਜੀ ਦੱਸਿਆ। ਉਨ੍ਹਾਂ ਦੱਸਿਆ ਕਿ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਪਾਸੇ ਰੱਖਣ ਲਈ ਯੋਗ ਅਹਿਮ ਰੋਲ ਅਦਾ ਕਰ ਸਕਦਾ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਯੋਗ ਨਾਲ ਸਰੀਰ ਨਿਰੋਗ ਰਹਿੰਦਾ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਯੋਗਾ ਨਾਲ ਮਾਨਸਿਕ ਤਣਾਅ ਵੀ ਘੱਟ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਰੱਗਜ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਵਿਧਾਇਕ ਸਹਿਬਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਬਾਅਦ ਵਿੱਚ, ਵਿਧਾਇਕਾਂ ਨੇ ਡਾ. ਰੁਪਿੰਦਰ ਕੌਰ ਦਾ ਵੀ ਸਨਮਾਨ ਕੀਤਾ ਜੋਕਿ ਦੁਨੀਆ ਦੀ ਸਭ ਤੋਂ ਉੱਚੀ ਐਵਰੇਸਟ ਚੋਟੀ ਦੇ ਬੇਸ ਕੈਂਪ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਵਹੀਲ ਚੇਅਰ ਪੋਲੀਓ ਸਰਵਾਈਵਰ ਹੈ।
ਇਸ ਮੌਕੇ ਨੋਡਲ ਅਫ਼ਸਰ ਡਾ. ਰਜਨੀ ਬਾਲਾ, ਡਾ. ਹੇਮੰਤ ਕੁਮਾਰ, ਡਾ. ਨਵਦੀਪ, ਡਾ. ਨੀਰੂ ਕਲਸੀ ਨੇ ਝੰਡੂ, ਏਮਿਲ, ਨਾਗਾਅਰਜੁਨ, ਦੇਸ਼ਾਵਰੀ ਅਤੇ ਆਯੁਰਵੈਦਿਕ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ ਲੁਧਿਆਣਾ, ਜੰਗਲਾਤ ਵਿਭਾਗ, ਖੇਡ ਵਿਭਾਗ, ਵੇਰਕਾ ਦੇ ਅਧਿਕਾਰੀਆਂ ਦਾ ਭਾਗੀਦਾਰੀ ਲਈ ਕੋਟਿਨ-ਕੋਟ ਧੰਨਵਾਦ ਕੀਤਾ। ਸਮਾਰੋਹ ਮੌਕੇ ਮੰਚ ਸੰਚਾਲਨ ਡਾ. ਸ਼ਿਵਾਲੀ ਅਰੋੜਾ ਅਤੇ ਡਾ. ਰਾਜਨ ਕੌਸ਼ਲ ਨੇ ਕੀਤਾ।
