ਉਹ ਦੂਰ ਜਾਣ ਵਾਲਿਆ,
ਕੁਝ ਸ਼ਾਹ ਉਧਾਰੇ ਦੇ ਜਾ।
ਝੂਠੇ ਲਾਰਿਆਂ ‘ਚ ਨਾ ਰੱਖ,
ਸੱਚ ਹੀ ਸੁਣਾ ਜਾ।
ਜਿੱਤ ਕੇ ਵੀ ਹਾਰ ਗਈ ਮੈਂ,
ਨਾ ਮੇਰੇ ਵੱਸ, ਨਾ ਤੇਰੇ ਵੱਸ।
ਕਿਸਮਤ ਨੇ ਹੱਥ ਮੋੜ ਦਿੱਤੇ,
ਦਿਲ ਦੇ ਦਵਾਰੇ ਸੁੰਨੇ ਪਏ ਨੇ।
ਇੱਕ ਵਾਰੀ ਝੂਟਾ ਦੇ ਜਾ,
ਜ਼ਿੰਦਗੀ ਸੋਹਣੀ ਹੋ ਜਾਊ।
ਰਾਤਾਂ ਲੰਬੀਆਂ ਹਨੇਰੀਆਂ ਨੇ,
ਸੁਪਨੇ ਨੀ, ਬਸ ਤੜਪ ਮਿਟਾ ਜਾ।
ਫਿਰ ਵੀ ਰਾਹਾਂ ਵੱਲ ਤੱਕਦੀ ਆਂ,
ਤੂੰ ਕਦੋਂ ਆਵੇਂਗਾ?
ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ
