ਇਸ ਦੁਨੀਆਂ ਨੇ ਮੇਰਾ ਸਭ ਕੁਝ ਲੁੱਟ ਲਿਆ,
ਪਰ ਮੇਰਾ ਹੌਂਸਲਾ ਬੁਲੰਦ ਹੈ।
ਜ਼ਿੰਦਾ ਦਿਲੀਂ ਉਮੀਦਾਂ ਦੀ ਫ਼ਸਲ ਨੂੰ
ਮੈਂ ਅੱਜ ਵੀ ਉਗਾ ਲੈਂਦੀ ਹਾਂ।
ਸੁਣ, ਕਦੀ ਸਾਹਾਂ ਦਾ ਇਤਬਾਰ ਨਾ ਕਰੀਂ,
ਵੇਖ ਸਵੇਰ ਤਾਂ ਹਰ ਹਾਲਤ ਵਿੱਚ ਆਏਗੀ।
ਮੇਰੇ ਦਿਲ ਵਿੱਚ ਤੇਰੀਆਂ ਯਾਦਾਂ ਦਾ ਸਮੁੰਦਰ
ਠਾਠਾਂ ਮਾਰਦਾ ਹੈ।
ਤੇਰੇ ਹੀ ਖ਼ਿਆਲਾਂ ਵਿੱਚ ਮੈਂ
ਪੂਰੀ ਜੰਨਤ ਵਸਾ ਦਿੱਤੀ ਹੈ।
ਮਿੱਟੀ ‘ਤੇ ਉੱਗਿਆ ਗੁਲਾਬ ਵੀ
ਮੁਸਕਰਾ ਕੇ ਸ਼ਰਮਾ ਜਾਂਦਾ ਹੈ,
ਜਦ ਮੇਰੇ ਦਿਲ ਦੀ ਜ਼ਮੀਂ ‘ਤੇੋਂ
ਬਿਰਹਾ ਦੀ ਮਿੱਟੀ ਝਾੜ ਲੈਂਦੀ ਹਾਂ।
ਮੈਂ ਇਸ ਜ਼ਿੰਦਗੀ ਦੇ ਦੀਵੇ ਵਿੱਚ
ਪਤਾ ਹੈ ਕੀ ਦਿੱਤਾ ਹੈ?
ਉਮੀਦਾਂ ਦਾ ਤੇਲ ਪਾਇਆ ਹੈ।
ਪਤਾ ਨਹੀਂ ਕਦੋਂ ਚਾਨਣਾ
ਇੱਕ ਅਹਿਸਾਸ ਬਣ ਕੇ
ਨਵੇਂ ਰਸਤੇ ਬਣਾ ਲੈਂਦਾ ਹੈ।
ਤੇਰੀ ਹੀ ਯਾਦ ਵਿੱਚ ਮੈਂ
ਸਾਰੀ ਦੁਨੀਆਂ ਗਾਹ ਲਈ ਹੈ।
ਪਤਾ ਨਹੀਂ ਹੁਣ ਮੈਂ ਕੀ ਕਰਾਂ,
ਕਿੱਥੇ ਜਾ ਕੇ ਮਾਰਾਂ?
ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ, ਨਵੀਂ ਦਿੱਲੀ
