*ਇਹ ਤਖਤ ਨਹੀਂ ਰਹਿਨੇ,ਤਾਜ ਨਹੀਂ ਰਹਿਣੇ,
ਸਦਾ ਬੇਈਮਾਨਾਂ ਦੇ,ਰਾਜ ਨਹੀਂ ਰਹਿਣੇ।
*ਸਦਾ ਕਿਰਤੀਆਂ ਦੀ ਲੁੱਟ ਨਹੀਂ ਰਹਿਣੀ,
ਸਦਾ ਸਰਮਾਏਦਾਰਾਂ ਹੱਥ ਸਮਾਜ ਨਹੀਂ ।
*ਸਦਾ ਹੀ ਤਕੜੇ ਦਾ ਸਤੀ-ਵੀਹੀਂ 100 ਨਹੀਂ ਰਹਿਣਾ,
ਇਹ ਵਹਿਮ-ਭਰਮ ਤੇ ਰਸਮੋ-ਰਿਵਾਜ ਨਹੀਂ ਰਹਿਣੇ।
*ਸਦਾ ਲੁਟੇਰਿਆਂ ਦੀ ਚੜਤ ਨਹੀਂ ਰਹਿਣੀ,
ਸਦਾ ਹੀ ਲੱਗਦੇ ਮੂਲ ਨੂੰ ਵਿਆਜ ਨਹੀਂ ਰਹਿਣੇ।
*ਜੋ ਮਹਿਲਾਂ ਵਿੱਚ ਵੱਜਦੇ ਨੇ ਅੱਜ,
ਸਦਾ ਹੀ ਵੱਜਦੇ ਉਹ,ਸਾਜ ਨਹੀਂ ਰਹਿਣੇ।
*ਕੁੱਲੀਆਂ ਵਿੱਚ ਵੀ ਚਾਨਣ ਫੁੱਟੇਗਾ ਇੱਕ ਦਿਨ,
ਸਦਾ ਹੀ ਚਿੜੀਆਂ ਨੂੰ ਪੈਂਦੇ,ਬਾਜ ਨਹੀਂ ਰਹਿਣੇ।
ਸਦਾ ਹੀ ਚਿੜੀਆਂ ਨੂੰ ਪੈਂਦੇ…….
💥ਪਰਮਜੀਤ ਲਾਲੀ 💥
☎️98962-44038☎️
