ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।
ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ,
ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ।
ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ,
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ ।
ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ,
ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ।
ਉਹ ਗੱਲ ਮੇਰੇ ਪਿਆਰA ਦੀ ਲੋਕਾਂ ਨੇ ਜਾਣ ਲਈ,
ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।
ਨੂੰ ਨੁਸਰਤ ਫ਼ਤਹਿ ਖਾਂ ਸਮੇਤ ਤਿੰਨ ਹੋਰ ਪਾਕਿ ਗਾਇਕਾਂ ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਵੀ ਗਾਇਆ। ਇਧਰਲੇ ਪੰਜਾਬ ਵਿੱਚ ਬਹੁਤੇ ਲੋਕ ਇਸ ਗ਼ਜ਼ਲ ਨੂੰ ਸ਼ਿਵ ਕੁਮਾਰ ਦੀ ਕਹਿ ਕੇ ਮਹਿਫ਼ਲਾਂ ਵਿੱਚ ਗਾਉਂਦੇ ਹਨ।
ਸੁਖਬੀਰ ਸਿੰਘ ਸੰਧੂ ਤਰਨਤਾਰਨ ਦਾ ਜੰਮ ਪਲ ਸੀ। ਉਸਦਾ ਜੱਦੀ ਪਿੰਡ ਕਲਸੀਆਂ ਖ਼ੁਰਦ (ਖਾਲੜਾ ਨੇੜੇ)ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਉਸ ਦੇ ਪਿਤਾ ਜੀ ਗਿਆਨੀ ਸਰਦਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ, ਤਰਨ ਤਾਰਨ ਦੇ ਹੀ ਲੇਖੇ ਲਾਇਆ । ਇਸੇ ਕਰਕੇ ਉਹ ਤਰਨਤਾਰਨ ਆਣ ਵੱਸੇ।
12 ਅਗਸਤ 1932 ਦੇ ਜੰਮਪਲ ਸੁਖਬੀਰ ਸਿੰਘ ਸੰਧੂ ਨੇ ਐਮ.ਏ. ਬੀ.ਟੀ. ਪਾਸ ਕਰਕੇ ਪਹਿਲਾਂ ਕੁਝ ਸਮਾਂ ਕਲਰਕੀ ,ਫਿਰ ਅਧਿਆਪਨ ਤੇ ਮਗਰੋਂ ਲੋਕ ਸੰਪਰਕ ਵਿਭਾਗ ਦੇ ਕਪੂਰਥਲਾ ਦਫ਼ਤਰ ਵਿਚ ਡਰਾਮਾ ਇੰਸਪੈਕਟਰ ਵਜੋਂ ਨੌਕਰੀ ਕੀਤੀ। ਫਿਰ ਉਹ ਇੰਗਲੈਂਡ ਚਲਾ ਗਿਆ ਜਿੱਥੇ ਉਸਨੂੰ ਸਪਰੇਅ ਪੇਂਟਰ ਵਰਗੇ ਮੁਸ਼ੱਕਤੀ ਕਿੱਤੇ ਕਰਨੇ ਪਏ। ਉਸ ਇੰਗਲੈਂਡ ਤੋਂ ਭਾਰਤ ਪਰਤ ਕੇ ਤਰਨਤਾਰਨ ਵਿਚ ਅੰਮ੍ਰਿਤਸਰ ਵੱਲ ਜਾਂਦੇ ਰਾਹ ਤੇ “ਪਾਇਲ ਹੋਟਲ ਐਂਡ ਰੈਸਟੋਰੈਂਟ” ਖੋਲ੍ਹਿਆ।
ਉਸਨੂੰ ਗਜ਼ਲ ਲਿਖਣ ਦਾ ਸ਼ੌਕ ਚੜ੍ਹਦੀ ਜਵਾਨੀ ਤੋਂ ਹੀ ਪੈ ਗਿਆ ਸੀ ਜੋ ਆਖ਼ਰੀ ਸਵਾਸਾਂ ਤੀਕ ਨਿਭਿਆ।
ਇੰਗਲੈਂਡ ਵਿਚ ਰਹਿੰਦਿਆਂ ਪੰਜਾਬੀ ਸਾਹਿਤਕਾਰਾਂ ਨੇ ਉਸਨੂੰ “ਪੰਜਾਬੀ ਲਿਖਾਰੀ ਸਭਾ” ਲੰਡਨ, ਯੂ:ਕੇ, ਦਾ ਜਨਰਲ ਸਕੱਤਰ ਬਨਣ ਦੀ ਸੇਵਾ ਵੀ ਬਖਸ਼ੀ। ਉਸਦੀ 1973 ਵਿੱਚ ਛਪੀ ਪਹਿਲੀ ਕਿਰਤ ‘ਪਾਇਲ’ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਉਸ ਦੇ ਗਹਿਰ ਗੰਭੀਰੇ ਕਲਾਮ ਦੇ ਦਰਸ਼ਨ ਰੁੰਦੇ ਹਨ। ਉਸ ਕਿਤਾਬ ਮਗਰੋਂ ਉਸ ਕੀ ਲਿਖਿਆ, ਕਿੱਥੇ ਛਪਿਆ? ਇਹ ਖੋਜ ਦਾ ਵਿਸ਼ਾ ਹੈ।
ਸੁਖਬੀਰ ਸਿੰਘ ਸੰਧੂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਉੱਘੇ ਕਹਾਣੀਕਾਰ ਜਸਬੀਰ ਭੁੱਲਰ ਅਨੁਸਾਰ ਲੰਮੀ ਬੀਮਾਰੀ ਉਪਰੰਤ ਉਹ ਸਾਨੂੰ 5 ਜੂਨ 1986 ਨੂੰ ਸਦੀਵੀ ਅਲਵਿਦਾ ਕਹਿ ਗਿਆ।
“ਪਾਇਲ” ਦਾ ਦੂਸਰਾ ਸੰਸਕਰਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ 2026 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਗੁਰਭਜਨ ਗਿੱਲ

