ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਸੰਸਥਾ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਜਿਲਾ ਗਵਰਨਰ ਅਜੇ ਕੁਮਾਰ ਗੋਇਲ ਦੀਆਂ ਹਦਾਇਤਾਂ ਮੁਤਾਬਿਕ ‘ਇਕ ਮੈਂਬਰ-ਇਕ ਪੌਦਾ’ ਦੀ ਲੜੀ ਤਹਿਤ ਵਣ ਮਹਾਂਉਤਸਵ ਮਨਾਉਂਦਿਆਂ ਨੇੜਲੇ ਪਿੰਡ ਹਰੀਨੌ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਲਦਾਰ ਅਤੇ ਛਾਂਦਾਰ 31 ਬੂਟੇ ਲਾਏ ਗਏ। ਨਵ ਨਿਯੁਕਤ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਕਮੋ ਦੀ ਅਗਵਾਈ ਹੇਠ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੰਦਿਆਂ ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਅਗਾਮੀ ਮਾਨਸੂਨ ਦੇ ਦਿਨਾਂ ਵਿੱਚ ਇਲਾਕੇ ਦੇ ਵੱਖ ਵੱਖ ਸਥਾਨਾ ’ਤੇ ਇਸ ਤਰਾਂ ਦੇ ਹੋਰ ਬੂਟੇ ਵੀ ਲਾਏ ਜਾਣਗੇ। ਮਨਜੀਤ ਸਿੰਘ ਲਵਲੀ, ਬੀਰਇੰਦਰਪਾਲ ਸ਼ਰਮਾ ਅਤੇ ਡਾ ਗੁਰਮੀਤ ਸਿੰਘ ਧਾਲੀਵਾਲ ਨੇ ਉਪਰੋਕਤ ਬੂਟਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾ ਨੂੰ ਢੁਕਵੇਂ ਸਮੇਂ ’ਤੇ ਕਲੱਬ ਵੱਲੋਂ ਸਨਮਾਨਿਤ ਕਰਨ ਦਾ ਐਲਾਨ ਕੀਤਾ। ਉਹਨਾ ਦੱਸਿਆ ਕਿ ਕਲੱਬ ਵਲੋਂ ਪਿਛਲੇ ਸਾਲ ਲਾਏ ਗਏ ਬੂਟਿਆਂ ਦੀ ਵੀ ਸਾਂਭ ਸੰਭਾਲ ਜਾਰੀ ਹੈ। ਸਕੂਲ ਮੁਖੀ ਮਾ. ਬਲਜੀਤ ਸਿੰਘ ਅਤੇ ਪਿ੍ਰੰਸੀਪਲ ਸੁਰਿੰਦਰ ਕੌਰ ਨੇ ਕਲੱਬ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਵਾਤਾਵਰਣ ਦੀ ਸੰਭਾਲ ਲਈ ਕਲੱਬ ਵਲੋਂ ਵਣ ਮਹਾਂਉਤਸਵ ਮਨਾਉਣ ਦੇ ਕੀਤੇ ਫੈਸਲੇ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ।

