ਬੁਲਬੁਲ ਤੋਂ ਮਗਰੋਂ ਮਿਠਾਸ ਨਾਲ ਭਰੀ ਚੁੰਝ ਲੈ ਕੇ
ਤੋਤਾ ਅੱਗੇ ਆਇਆ।
ਹਰੀ ਪੁਸ਼ਾਕ ਤੇ ਗੱਲੇ ਦੁਆਲੇ ਸੁਨਿਹਰੀ ਗਾਨੀ ਪਹਿਨੀ।
ਜਿਸਦੀ ਪ੍ਰਤਿਭਾ ਅੱਗੇ ਸ਼ਿਕਾਰੀ ਇੱਕ ਪਿੱਸੂ ਸਮਾਨ ਹੈ।
ਜਿਸ ਹਰੀ ਚਾਦਰ ਦੀ ਧਰਤੀ ਨੇ ਬੁੱਕਲ ਮਾਰੀ ਹੋਈ ਹੈ
ਉਹ ਚਾਦਰ ਤੋਤੇ ਦੇ ਪਰਛਾਵੇਂ ਕਾਰਨ ਹੀ ਹਰੀ ਭਾਅ ਮਾਰਦੀ ਹੈ।
ਉਸਦੇ ਸ਼ਬਦਾਂ ਵਿਚ ਸ਼ਹਿਦ ਜਿਉਂਦਾ ਹੈ।
ਆਪ ਹੀ ਸੁਣ ਲਵੋ, ਦੇਖੋ ਕਿੰਨਾ ਆਕਰਸ਼ਕ ਹਾਂ ਮੈਂ
ਪਰ ਪਿੰਜਰੇ ਵਿਚ ਕੈਦ ਕਰ ਦਿੰਦੇ ਨੇ
ਲੋਹੇ ਦੇ ਦਿਲ ਵਾਲੇ ਨੀਚ ਮਨੁੱਖ।
ਮੈਂ ਤਾਂ ਤੇਜ਼ੀ ਨਾਲ ਬੀਤ ਜਾਣ ਵਾਲੇ ਇਸ ਕੈਦ ‘ਚ
ਆਬ-ਏ-ਹਯਾਤ ਲੋਚਦਾ ਹਾਂ।
ਜਿਸ ਦੀ ਖ਼ਵਾਜਾ ਖਿਜ਼ਰ ਰਖਿਆ ਕਰਦਾ ਹੈ।
ਮੈਂ ਤਾਂ ਹਰਾ ਲਿਬਾਸ ਪਹਿਨਿਆ ਹੈ।
ਤੋਤੇ ਵਿਚ ਇਤਨੀ ਹਿੰਮਤ ਨਹੀਂ ਹੈ
ਸੀਮੁਰਗ ਦੇ ਖੰਭਾਂ ਤੱਕ ਪਹੁੰਚਣ ਦੀ ਕੋਈ ਕਰੇ।
ਪਰਮਾਤਮਾ ਦਾ ਦੀਵਾਨਾ
ਇਕ ਆਦਮੀ ਸੀ, ਮਿੱਤਰ ਪਿਆਰੇ ਦੇ ਇਸ਼ਕ ਵਿਚ ਪਾਗ਼ਲ।
ਉਸ ਨੇ ਕਿਹਾ: “ਹੇ ਪਰਮ ਮਨੁੱਖ, ਕੀ ਤੂੰ ਮੇਰਾ ਮਿੱਤਰ ਬਣੇਗਾ?”
ਮਸਤਾਨੇ ਨੇ ਜਵਾਬ ਦਿੱਤਾ:
“ਆਪਾਂ ਦੋਵੇਂ ਸਮਾਨ ਨਹੀਂ।
ਤੂੰ ਅਮਰ ਕਰ ਦੇਣ ਵਾਲੇ ਆਬ-ਏ-ਹਯਾਤ ਦੇ ਕਈ ਘੁੱਟ ਪੀਤੇ ਹਨ।
ਸੋ ਤੂੰ ਰਹਿ। ਮੈਂ ਆਪਣੀ ਜਾਨ ਕੁਰਬਾਨ ਕਰਨੀ ਲੋਚਦਾ ਹਾਂ।
ਮੇਰਾ ਕੋਈ ਮਿੱਤਰ ਨਹੀਂ ਹੈ, ਨਾ ਹੀਂ ਮੈਂ ਕਿਸੇ ਨੂੰ ਜਾਣਦਾ ਹਾਂ।
ਮੈਂ ਆਪਣੇ ਆਪ ਦੀ ਰੱਖਿਆ ਕਿਸ ਤਰ੍ਹਾਂ ਕਰਾਂ,
ਜਦਕਿ ਤੂੰ ਆਪਣੇ ਜੀਵਨ ਦੀ ਸੰਭਾਲ ਵਿੱਚ ਲਗਾ ਹੋਇਆ ਹੈਂ।
ਮੈਂ ਆਪਣੇ ਆਪ ਨੂੰ ਹਰ ਪਲ ਨਿਛਾਵਰ ਕਰਨ ‘ਤੇ ਕਾਇਮ ਹਾਂ।
ਸੋ ਚੰਗਾ ਹੈ ਮੇਰੇ ਨਾਲ ਦੋਸਤੀ ਨਾ ਕਰ।
ਮੇਰਾ ਕੀ ਪਤਾ ਕਦੋਂ ਛੱਡ ਜਾਵਾਂ,
ਇਹ ਸਭ ਉਹਨਾਂ ਪੰਛੀਆਂ ਵਾਂਗ ਜੋ ਜਾਲ ‘ਚੋਂ ਬੱਚ ਕੇ ਨਿਕਲ ਜਾਂਦੇ ਹਨ।
ਇਸ ਲਈ ਅਲਵੀਦਾ।”
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ, 18
