ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੇ ਨਾਲ ਨਾਲ ਵਾਤਾਵਰਣ ਅਤੇ ਸਿਹਤ ਦੀ ਸੰਭਾਲ ਸਬੰਧੀ ਸੈਮੀਨਾਰ ਕਰਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪੋ੍ਰ ਐਚ ਐਸ ਪਦਮ ਨੇ ਦੱਸਿਆ ਕਿ ਮਿਤੀ 11 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 7.00 ਵਜੇ ਵਿਸ਼ੇਸ਼ ਸੈਮੀਨਾਰ ਦੌਰਾਨ ਮਿਉਸਪਲ ਪਾਰਕ ਵਿਖੇ ਸਥਿੱਤ ਕਲੱਬ ਦੇ ਮੰਚ ’ਤੇ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਨਵ ਨਿਯੁਕਤ ਤੈਨਾਤ ਹੋਏ ਚਮੜੀ ਰੋਗਾਂ ਦੇ ਮਾਹਰ ਡਾਕਟਰ ਅਰਸ਼ਪ੍ਰੀਤ ਸਿੰਘ ਸਿੱਧੂ ਚਮੜੀ ਦੇ ਰੋਗਾਂ ਦੇ ਲੱਛਣ, ਸ਼ੁਰੂਆਤੀ ਰੋਕਥਾਮ ਅਤੇ ਇਲਾਜ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਜਸਕਰਨ ਸਿੰਘ ਭੱਟੀ ਅਤੇ ਓਮ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਡਾਕਟਰ ਸਿੱਧੂ ਚਮੜੀ ਰੋਗਾਂ ਬਾਰੇ ਮੁਫਤ ਸਲਾਹ-ਮਸ਼ਵਰਾ ਦੇਣਗੇ। ਪ੍ਰਮੋਦ ਕੁਮਾਰ ਪੱਪਾ ਮਲਹੋਤਰਾ ਅਤੇ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਚਮੜੀ ਦੇ ਰੋਗ ਜਿਵੇਂ ਕਿ ਚਿਹਰੇ ਦੇ ਮੁਹਾਸੇ ਅਤੇ ਦਾਗ, ਛਾਈਆਂ ਅਤੇ ਧੱਬੇ, ਉਮਰ ਵਿਰੋਧੀ ਇਲਾਜ, ਵਾਲਾਂ ਦਾ ਝੜਨਾ, ਛੋਟੀ ਉਮਰੇ ਚਿੱਟੇ ਵਾਲ, ਉਨਤ ਵਾਲਾਂ ਦੇ ਇਲਾਜ, ਨਹੁੰਆਂ ਦੀ ਦੇਖਭਾਲ, ਭੁਰਭੁਰੇ ਨਹੁੰ, ਫੰਗਲ ਇਨਫੈਕਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਤੋਂ ਬਾਅਦ ਹਾਜਰੀਨ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਮਾ ਮੁਖਤਿਆਰ ਸਿੰਘ ਮੱਤਾ ਅਤੇ ਮਾ ਸੋਮਨਾਥ ਅਰੋੜਾ ਮੁਤਾਬਿਕ ਸੈਮੀਨਾਰ ਦੀ ਸਮਾਪਤੀ ’ਤੇ ਡਾ ਅਰਸ਼ਪ੍ਰੀਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।
—

