22 ਜੁਲਾਈ ਤੋਂ ਪਾਣੀ ਸਪਲਾਈ ਬੰਦ ਕਰਨ ਦਾ ਐਲਾਨ
ਬਠਿੰਡਾ ,14 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਜਿਲਾ ਬਾਡੀ ਬਠਿੰਡਾ ਵੱਲੋਂ, ਗੁਰਬਖਸ਼ ਸਿੰਘ ਜੱਸੀ, ਉਮੇਦ ਸਿੰਘ ਬਿਸਟ ਅਤੇ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਪਿਛਲੇ ਮਈ ਅਤੇ ਜੂਨ ਮਹੀਨੇ ਤੋਂ ਲਟਕਦੀਆਂ ਤਨਖਾਹਾਂ ਦੀ ਪੂਰਤੀ, ਅਤੇ ਹੋਰ ਮੰਗਾਂ ਸਬੰਧੀ
ਕਾਰਜਕਾਰੀ ਇੰਜਨੀਅਰ ਹਰਪਾਲ ਸਿੰਘ ਬਾਜਕ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ ਇਕ ਬਠਿੰਡਾ, ਅਤੇ ਨਿਗਰਾਨ ਇਜਨੀਆਰ,ਅਮਿਤ ਕੁਮਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ,ਨਾਲ ਮੀਟਿੰਗ ਕੀਤੀ ਗਈ ਅਤੇ ਮੌਕੇ ਤੇ ਨੋਟਿਸ ਵੀ ਦਿੱਤਾ ਗਿਆ । ਜਿਸ ਅਨੁਸਾਰ ਜੇਕਰ 21 ਜੁਲਾਈ ਤੱਕ ਤਨਖਾਹਾਂ ਨਾ ਜ਼ਾਰੀ ਕੀਤੀਆਂ, ਤਾਂ 22 ਜੁਲਾਈ ਤੋਂ ਪਾਣੀ ਸਪਲਾਈਆ ਬੰਦ ਕਰਕੇ ਤਨਖਾਹਾਂ ਜਾਰੀ ਹੋਣ ਤੱਕ, ਕਾਰਜਕਾਰੀ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਸਮੁੱਚੀ ਜਾਣਕਾਰੀ ਪਰਮਜੀਤ ਸਿੰਘ ਰਾਜਗੜ੍ਹ ਵੱਲੋਂ ਸਾਂਝੀ ਕੀਤੀ ਗਈ,ਇਸ ਮੀਟਿੰਗ ਵਿਚ ਰਾਜ ਸਿੰਘ ਹੱਸੂ, ਜਸਵਿੰਦਰ ਸਿੰਘ ਕਾਲਝਰਾਣੀ, ਹਰਦੀਪ ਸਿੰਘ ਬਠਿੰਡਾ, ਗੁਰਲਾਲ ਸਿੰਘ ਬੰਗੀ, ਬਿੱਕਰ ਸਿੰਘ ਵਿਰਕ, ਪਵਨ ਰਾਏਕੇ,ਤਾਰਾ ਜੱਸੀ, ਬੂਟਾ ਸਿੰਘ ਸੇਰਗੜ਼, ਕਿ੍ਸਨ ਸਿੰਘ ਜੰਗੀਰਾਣਾ,ਗੁਰਪਰੀਤ ਰਾਏਕੇ ਅਤੇ ਪਰੇਮ ਨਾਥ ਆਦਿ ਆਗੂ ਹਾਜਰ ਹੋਏ।

