ਮੈਂ ਅੱਜ ਰੋਵਾਂ ਤੇ ਦੁਹਾਈ ਦੇਵਾਂ ਕਿਸੇ ਨੂੰ ਕੋਈ ਪਿਆਰ ਨਾ ਕਰੇ।
ਮੈਨੂੰ ਮਿਲਿਆ ਸੱਜਣ ਹਰਜਾਈ ਕਿਸੇ ਨੂੰ ਕੋਈ ਪਿਆਰ ਨਾ ਕਰੇ।
ਊਚੇ ਜਿਹੇ ਕੱਦ ਤੇ ਮੈਂ ਡੁੱਲ ਗਿਆ।
ਉਹਦੇ ਨੈਣਾਂ ਦੀ ਖੁਮਾਰੀ ਤੇ ਘੁੱਲ ਗਿਆ।
ਉਹਦੇ ਲਾਰਿਆਂ ਤੇ ਉਮਰ ਲੰਘਾਈ।
ਮੈਂ ਤੇ ਉਮੀਦਾਂ ਵਾਲੀ ਡੋਰ ਉਸ ਨੇ ਤੋੜੀ
ਰੁਖ ਬਰਬਾਦੀ ਵੱਲ ਸਾਡੀ ਉਸ ਮੋੜੀ
ਮੈਨੂੰ ਛੱਡ ਗਿਆ ਸ਼ੁਦਾਈ।
ਉਮਰਾਂ ਦੇ ਰਾਹੀਂ ਨੇ ਵੀਰਾਨੀਆਂ ਉਦਾਸੀਆਂ
ਹਰ ਵਕਤ ਉਸ ਦੇ ਦੀਦ ਦੀਆਂ ਅੱਖੀਆਂ ਪਿਆਸੀਆਂ
ਮੇਰੇ ਪੱਲੇ ਪਾਈ ਉਹਨੇ ਤਨਹਾਈ।
ਉਡੀਕਾਂ ਹੀ ਉਡੀਕਾਂ ਵਿਚ ਮੇਰੀ ਜਿੰਦ ਮੁਕ ਜਾਣੀ
ਆਖ਼ਰੀ ਸਾਹਾਂ ਨੇ ਦੁਆਰ ਮੇਰੀ ਮੱਲੀ
ਦੇ ਜਾ ਤੂੰ ਸਾਰੰਗ ਨੂੰ ਵਿਦਾਈ ਆਖ਼ਰੀ
ਕੋਈ ਕਿਸੇ ਨੂੰ ਪਿਆਰ ਨਾ ਕਰੇ।
— ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ
