ਯਾਦ ਤੇਰੀ ਜਦ ਆਂਓੁਦੀ ਸੱਜਣਾਂ
ਹੁੱਬਕੀਂ ਹੁੱਬਕੀਂ ਫਿਰ ਰੋਵਣ ਅੱਖੀਆਂ
ਲੰਘ ਜਾਵੇਂ ਚੁਪ ਕਰਕੇ ਜਦ ਕੋਲੋਂ ਦੀ
ਫਿਰ ਸਾਵਣ ਵਾਂਗੂਂ ਚੋਵਣ ਅੱਖੀਆਂ
ਤਾਜੋ ਤਖਤ ਠੁਕਰਾ ਦਿੰਦੀਆਂ ਨੇਂ
ਦੋ ਤੋਂ ਚਾਰ ਜਦੋਂ ਵੀ ਹੋਵਣ ਅੱਖੀਆਂ
ਰੁੱਸ ਜਾਵੇ ਜਦ ਦਿਲ ਦਾ ਜਾਨੀ
ਮੁੱਖ ਹੰਝੂਂਆਂ ਦੇ ਨਾਲ ਧੋਵਣ ਅੱਖੀਆਂ
ਮੁੱਖ ਯਾਰ ਦਾ ਤੱਕਣ ਦੇ ਲਈ
ਆਂਣ ਬੂਹੇ ਵਿੱਚ ਖੜੋਵਣ ਅੱਖੀਆਂ
ਇੱਕ ਵਾਰੀ ਜੇ ਮਿਲ ਜਾਣ ਨਾਲ ਸੱਜਣ ਦੇ
ਫਿਰ ਨਾਂ ਹੋਰ ਕਿਸੇ ਦੀਆਂ ਹੋਵਨ ਅੱਖੀਆਂ
ਦਿਲ ਦੇ ਅੰਦਰ ਜਦੋਂ ਯਾਰ ਉਤਰਜੇ
ਬੂਹੇ ਪਲਕਾਂ ਵਾਲੇ ਫਿਰ ਢੋਵਣ ਅੱਖੀਆਂ
ਗਵਾਚਿਆ ਸੱਜਣ ਕਹਿੰਦੇ ਮਿਲਦਾ ਨਾਹੀਂ
ਦਰ ਦਰ ਤੇ ਸੱਜਣ ਨੂੰ ਟੋਹਵਣ ਅੱਖੀਆਂ
ਇੱਕ ਸੱਜਣਾਂ ਦੀ ਖੁਸ਼ੀ ਦੀ ਖਾਤਰ
ਦਿਲ ਦਾ ਦਰਦ ਲਕੋਕਵਣ ਅੱਖੀਆਂ
ਸਿੱਧੂ ਦਿਲ ਦਾ ਜਾਨੀਂ ਜੇ ਆ ਜਾਵੇ ਕੋਲੇ
ਹਮਦਰਦੀ ਦੇ ਹਾਰ ਪਰੋਵਣ ਅੱਖੀਆਂ
ਮੀਤੇ. ਇਸ਼ਕ ਦੀ ਗੁੱਡੀ ਜਦ ਅੰਬਰੀ ਚੜ੍ਹਦੇ
ਫਿਰ ਅਪਨੇ ਆਪ ਵਿੱਚ ਖੋਵਣ ਅੱਖੀਆਂ
ਫਿਰ ਆਪਨੇਂ ਆਪ ਵਿੱਚ ਖੋਵਣ ਅੱਖੀਆਂ

ਅਮਰਜੀਤ ਸਿੰਘ ਸਿੱਧੂ ਬਠਿੰਡਾ