ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨੇੜੇ ਢਿੱਲਵਾ ਵਾਲਾ ਕੱਚਾ ਰਾਹ, ਖਤਾਨਾ ਦੇ ਵਿੱਚ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਜੀ ਦੇ ਦਿਸ਼ਾ ਨਿਰਦੇਸ਼ਾ ਨੇੜੇ ਢਿੱਲਵਾ ਵਾਲਾ ਕੱਚਾ ਰਾਹ, ਖਤਾਨਾ ਦੇ ਵਿੱਚ, ਨਜਦੀਕ (ਅਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54) ਕੋਟਕਪੂਰਾ ਵਿਖੇ ਵਾਪਰੇ ਦਿਨ-ਦਿਹਾੜੇ ਕਤਲ ਦੇ ਮਾਮਲੇ ਨੂੰ ਮਹਿਜ਼ ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੰਖੇਪ ਹਾਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਮੁੱਦਈ ਮੁੱਕਦਮਾ ਜਗਦੀਪ ਸਿੰਘ ਉਰਫ ਅਕਾਸ਼ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਮੈ ਪਿੰਡ ਬਰਗਾੜੀ ਵਿਖੇ ਮੋਬਾਇਲ ਰਿਪੇਅਰਿੰਗ ਦਾ ਕੰਮ ਕਰਦਾ ਹਾਂ। ਮੁਦਈ ਦੀ ਦੋਸਤੀ ਆਪਣੇ ਹੀ ਪਿੰਡ ਦੀ ਲੜਕੀ ਮਹਿਕਦੀਪ ਕੌਰ ਪੁੱਤਰੀ ਵਕੀਲ ਸਿੰਘ ਨਾਲ ਪਿਛਲੇ ਕਰੀਬ 5/6 ਸਾਲ ਤੋ ਸੀ, ਜੋ ਆਪਸ ਵਿੱਚ ਸ਼ਾਦੀ ਕਰਨਾ ਚਾਹੁੰਦੇ ਸੀ ਪਰ ਦੋਵਾ ਦੇ ਪਰਿਵਾਰਿਕ ਮੈਬਰ ਸਹਿਮਤ ਨਹੀ ਸਨ ਤਾ ਘਰਦਿਆ ਦੀ ਬਿਨਾ ਮਰਜੀ ਤੋ ਦੋਹਾ ਨੇ ਗੁਰੂ ਘਰ ਜਾ ਕੇ ਵਿਆਹ ਕਰਵਾ ਲਿਆ ਸੀ ਅਤੇ ਮਾਨਯੋਗ ਹਾਈਕੋਰਟ ਵਿੱਚ ਪ੍ਰੋਟੈਕਸ਼ਨ ਅਪੀਲ ਪਾਈ ਹੋਈ ਸੀ। ਜੋ ਮੁਦਈ ਤੇ ਮਹਿਕਦੀਪ ਕੌਰ ਆਪਣੇ ਪਿੰਡ ਨਹੀ ਰਹਿੰਦੇ ਸਨ ਜੋ ਭਾਈਰੂਪੇ ਰਹਿੰਦੇ ਸਨ ਜੋ ਮਿਤੀ 20.07.2026 ਨੂੰ ਮੁੱਦਈ ਦੀ ਸੱਸ ਸਿਮਰਜੀਤ ਕੌਰ ਤੇ ਸਾਲੇ ਹਰਪ੍ਰੀਤ ਸਿੰਘ ਆਪਸ ਵਿੱਚ ਮਿਲਣ ਲਈ ਪਿੰਡ ਢਿੱਲਵਾਂ ਕਲਾਂ ਗੁਰੂਦੁਆਰਾ ਸਾਹਿਬ ਵਿਖੇ ਆਪਸ ਵਿੱਚ ਮਿਲਣ ਲਈ ਆ ਰਹੇ ਸਨ ਤਾ 20.07.2026 ਨੂੰ ਸੁਭਾ ਮੇਰੀ ਸੱਸ ਸਿਮਰਜੀਤ ਕੌਰ ਅਤੇ ਸਾਲੇ ਹਰਪ੍ਰੀਤ ਸਿੰਘ ਨੇ ਮੇਰੀ ਘਰਵਾਲੀ ਨੂੰ ਫੋਨ ਕਰਕੇ ਕਿਹਾ ਕਿ ਆਪਾ ਪਿੰਡ ਢਿੱਲਵਾਂ ਦੇ ਗੁਰਦਵਾਰਾ ਸਾਹਿਬ ਵਿੱਚ ਮਿਲਾਗੇ ਅਤੇ ਮੱਥਾ ਟੇਕ ਲਵਾਗੇ ਮੈ ਆਪਣੇ ਮੋਟਰਸਾਇਕਲ ਸਪਲੈਡਰ ਪਰ ਆਪਣੇ ਘਰਵਾਲੀ ਮਹਿਕਦੀਪ ਕੌਰ ਨੂੰ ਬਿਠਾ ਕੇ ਪਿੰਡ ਢਿੱਲਵਾਂ ਕਲਾਂ ਦੇ ਨੇੜੇ ਗੁਰਦੁਆਰਾ ਸਾਹਿਬ ਚੁਰਸਤੇ ਪਰ ਪੁੱਜਾ ਤਾਂ ਵਕਤ ਕਰੀਬ 2.00/2.30 ਪੀ:ਐਮ ਦਾ ਹੋਵੇਗਾ ਕਿ ਅੱਗੋ ਮੇਰਾ ਸਹੁਰਾ ਵਕੀਲ ਸਿੰਘ ਆ ਗਿਆ ਜਿਸ ਨੇ ਨੇ ਇੱਕ ਦਮ ਮੇਰੇ ਮੋਟਰਸਾਇਕਲ ਦਾ ਹੈਡਲ ਫੜ ਕੇ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਮੈਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਕੁਝ ਮਾੜਾ ਹੋਣ ਵਾਲਾ ਹੈ ਤਾ ਮੈ ਆਪਣਾ ਮੋਟਰਸਾਇਕਲ ਹਾਈਵੇ ਵੱਲ ਭਜਾ ਲਿਆ ਮੈ ਮੋਟਰਸਾਇਕਲ ਕੋਟਕਪੂਰਾ ਵੱਲ ਮੋੜ ਲਿਆ ਅਤੇ ਥੋੜਾ ਅੱਗੇ ਮੇਰਾ ਮੋਟਰਸਾਇਕਲ ਬੰਦ ਹੋ ਗਿਆ ਤਾ ਮੈ ਆਪਣਾ ਮੋਟਰਸਾਇਕਲ ਲਿੰਕ ਰੋਡ ਪਿੰਡ ਢਿੱਲਵਾਂ ਕਲਾਂ ਵੱਲ ਕਰ ਲਿਆ ਏਨੇ ਨੂੰ ਮੇਰੇ ਪਿੱਛੇ 02 ਮੋਟਰਸਾਇਕਲਾ ਪਰ ਮੇਰਾ ਸਹੁਰਾ ਵਕੀਲ ਸਿੰਘ, ਮੇਰਾ ਤਾਇਆ ਸਹੁਰਾ ਗੁਰਪ੍ਰੀਤ ਸਿੰਘ ਉਰਫ ਗੋਰਾ, ਚਾਚਾ ਸਹੁਰਾ ਸੁਖਚੈਨ ਸਿੰਘ, ਭੂਆ ਦਾ ਲੜਕਾ ਦਿਲਬਾਗ ਸਿੰਘ, ਸੁੱਖਾ ਸਿੰਘ ਉਰਫ ਗੋਲੂ, ਸਾਡੇ ਪਾਸ ਆ ਗਏ ਤਾ ਮੇਰੇ ਤਾਏ ਸਹੁਰੇ ਗੁਰਪ੍ਰੀਤ ਸਿੰਘ ਨੇ ਲਲਕਾਰਾ ਮਾਰ ਕੇ ਕਹਿਾ ਇਹਨਾ ਨੇ ਆਪਣੀ ਇੱਜਤ ਰੋਲੀ ਹੈ ਅੱਜ ਇਹਨਾ ਨੂੰ ਸੁੱਕੇ ਨਹੀ ਜਾਣ ਦੇਣਾ ਏਨੇ ਵਿੱਚ ਸੁੱਖਾ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਖੁਰਚਨੇ ਦਾ ਵਾਰ ਮੇਰੇ ਵੱਲ ਕੀਤਾ ਮੈਂ ਆਪਣਾ ਮੋਟਰਸਾਇਕਲ ਸੁੱਟ ਦਿੱਤਾ ਮੈਂ ਅਤੇ ਮੇਰੇ ਘਰਵਾਲੀ ਮਹਕਿਦੀਪ ਕੌਰ ਆਪਣੀ ਜਾਣ ਬਚਾਉਣ ਲਈ ਹਾਈਵੇ ਵੱਲ ਭੱਜ ਲਏ ਉਕਤਾਨ ਸਾਰੇ ਜਣੇ ਸਾਡੇ ਪਿੱਛੇ ਭੱਜ ਪਏ ਮੈ ਅਤੇ ਮਹਿਕਦੀਪ ਹਾਈਵੇ ਪਾਰ ਕਰਕੇ ਤਾਰਾ ਵਿੱਚੋ ਦੀ ਲੰਘ ਕੇ ਖੇਤਾ ਵੱਲ ਭੱਜਣ ਲੱਗੇ ਪ੍ਰੰਤੂ ਮਹਿਕਦੀਪ ਕੌਰ ਤਾਰਾ ਵਿੱਚ ਉਲਝਣ ਕਰਕੇ ਸੁੱਖਾ ਸਿੰਘ ਨੇ ਉਸਨੂੰ ਬਾਹਾ ਤੋ ਫੜ ਅਤੇ ਮੇਰੇ ਸੁਹਰੇ ਵਕੀਲ ਸਿੰਘ ਨੇ ਮੇਰੇ ਦੇਖਦੇ ਦੇਖਦੇ ਆਪਣੇ ਹੱਥ ਵਿੱਚ ਫੜੇ ਚਾਕੂ ਨਾਲ 05-06 ਵਾਰ ਮਹਿਕਦੀਪ ਕੌਰ ਦੇ ਪੇਟ ਵਿੱਚ ਕੀਤੇ ਮਹਿਕਦੀਪ ਕੌਰ ਨੇ ਚੀਕਾ ਮਾਰਦੇ ਹੋਏ ਬਚਾਓ ਬਚਾਓ ਦਾ ਰੌਲਾ ਪਾਇਆ ਜਦ ਮੈਨੂੰ ਪਤਾ ਲੱਗਾ ਕਿ ਇਹਨਾ ਨੇ ਮੇਰੀ ਘਰਵਾਲੀ ਮਹਿਕਦੀਪ ਕੌਰ ਨੂੰ ਮਾਰ ਦਿੱਤਾ ਹੈ ਇਹ ਮੈਨੂੰ ਵੀ ਮਾਰ ਦੇਣਗੇ ਮੈ ਡਰਦਾ ਮਾਰਾ ਆਪਣੀ ਜਾਣ ਬਚਾ ਕਿ ਖੇਤਾ ਵਿੱਚੋ ਦੀ ਭੱਜ ਗਿਆ ਉਕਤ ਵਿਅਕਤੀ ਮੇਰਾ ਕਾਫੀ ਸਮਾ ਪਿੱਛਾ ਕਰਦੇ ਰਹੇ ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਠਾਣਾ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ, ਵਕੀਲ ਸਿੰਘ ਪੁੱਤਰ ਠਾਣਾ ਸਿੰਘ ਅਤੇ ਸੁੱਖਾ ਸਿੰਘ ਉਰਫ ਗੋਲੂ ਪੁੱਤਰ ਲਾਲਜੀਤ ਸਿੰਘ ਵਾਸੀਆਨ ਬੁਰਜ ਹਰੀਕਾ ਵਜੋ ਹੋਈ ਹੈ ਜੋ ਸਾਰੇ ਹੀ ਦੋਸ਼ੀ ਜੋ ਜਿਲ੍ਹਾ ਫਰੀਦਕੋਟ ਨਾਲ ਸੰਬੰਧਤ ਹਨ, ਦਿਲਬਾਗ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਨਾਨਕਸਰ ਜਿਲਾ ਫਰੀਦਕੋਟ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਢਲੀ ਪੁੱਛਗਿੱਛ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਜਗਦੀਪ ਸਿੰਘ ਉਰਫ਼ ਆਕਾਸ਼ ਅਤੇ ਮਹਿਕਦੀਪ ਕੌਰ ਪੁੱਤਰੀ ਵਕੀਲ ਸਿੰਘ ਪਿਛਲੇ ਕਰੀਬ 5–6 ਸਾਲਾਂ ਤੋਂ ਆਪਸੀ ਸੰਬੰਧ ਵਿੱਚ ਸਨ ਅਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਆਪਸੀ ਸਹਿਮਤੀ ਨਾਲ ਵਿਆਹ ਕਰਾਇਆ ਸੀ। ਪਰ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਅਸਹਿਮਤੀ ਕਾਰਨ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ, ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਅਤੇ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮੁਕੱਦਮੇ ਦੇ ਹਰੇਕ ਪਹਿਲੂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਸਕੇ ਅਤੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਮਾਮਲੇ ਨਾਲ ਸਬੰਧਤ ਹੋਰ ਤੱਥਾਂ ਅਤੇ ਸੰਭਾਵਿਤ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 145 ਮਿਤੀ 21-07-26 ਅਧੀਨ ਧਾਰਾ 103(2),191(3),190 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ, ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

