ਲੁਧਿਆਣਾ 28 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ (BAL) ਵੱਲੋਂ ਕਰਵਾਇਆ ਗਿਆ ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਟੂਰਨਾਮੈਂਟ ਅੱਜ ਇੱਥੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਸਮਾਪਤ ਹੋਇਆ। ਇਸ ਸਮਾਪਤੀ ਸਮਾਰੋਹ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ BAL ਦੇ ਪ੍ਰਧਾਨ ਸ੍ਰੀ ਹਿਮਾਂਸ਼ੂ ਜੈਨ ਸ਼ਾਮਲ ਹੋਏ। ਇਸ ਮੌਕੇ BAL ਦੇ ਚੇਅਰਮੈਨ ਸ੍ਰੀ ਐਮ.ਐਸ. ਗਰੇਵਾਲ, ਮੀਤ ਪ੍ਰਧਾਨ ਸ੍ਰੀ ਵਿਪਨ ਡਾਵਰ ਅਤੇ ਸ੍ਰੀ ਨੀਰਜ ਮਹਾਜਨ, ਜਨਰਲ ਸਕੱਤਰ ਸ਼੍ਰੀਮਤੀ ਸੁਲਭਾ ਜਿੰਦਲ, ਤਕਨੀਕੀ ਸਕੱਤਰ ਸ੍ਰੀ ਚਰਨਜੀਤ ਸਿੰਘ, ਸੰਯੁਕਤ ਸਕੱਤਰ ਸ੍ਰੀ ਮੰਗਤ ਸ਼ਰਮਾ ਅਤੇ ਸ੍ਰੀ ਪੁਨੀਤਿੰਦਰ ਸਿੰਘ ਗਰੇਵਾਲ, ਅਤੇ ਕਾਰਜਕਾਰੀ ਮੈਂਬਰ ਸ੍ਰੀ ਆਨੰਦ ਤਿਵਾਰੀ, ਸ੍ਰੀ ਅਰਜੁਨ ਚੌਧਰੀ ਤੇ ਸ੍ਰੀ ਹੇਮੰਤ ਵੀ ਮੌਜੂਦ ਸਨ। ਟੂਰਨਾਮੈਂਟ ਵਿੱਚ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

