ਫਰੀਦਕੋਟ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ (ਫਰੀਦਕੋਟ) ਵਿਖੇ ਜ਼ੋਨ ਪੱਧਰੀ ਸਕੂਲੀ ਖੇਡਾਂ ਦਾ ਆਗਾਜ਼ ਅੱਜ ਬੜੀ ਹੀ ਧੂਮ-ਧਾਮ ਨਾਲ ਕੀਤਾ ਗਿਆ। ਇਹ ਜ਼ੋਨ ਪੱਧਰੀ ਸਕੂਲੀ ਖੇਡਾਂ ਸਲਾਨਾ ਕਰਵਾਈਆਂ ਜਾਂਦੀਆਂ ਹਨ। ਜਿਸ ਵਿੱਚ ਵੱਖ- ਵੱਖ ਸਕੂਲਾਂ ਦੀਆਂ ਟੀਮਾਂ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਇਸ ਮੌਕੇ ਪਹੁੰਚੀਆਂ ਬਾਸਕਿਟਬਾਲ ਦੀਆਂ ਟੀਮਾਂ ਅਕਾਲ ਐਕਡਮੀ, ਜੰਡ ਸਾਹਿਬ ਅਤੇ ਤਾਜ ਪਬਲਿਕ ਸਕੂਲ ਵਿਚਕਾਰ ਹੋਇਆ। ਇਸ ਮੈਚ ਵਿੱਚ ਤਾਜ ਪਬਲਿਕ ਸਕੂਲ ਦੀ ਟੀਮ ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਮੈਚ ਨੂੰ 26.2 ਪੁਆਇੰਟ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੇ ਨਾਲ ਹੀ ਬਾਸਕਿਟਬਾਲ (ਲੜਕੀਆਂ) ਦੀ ਟੀਮ ਅੰਡਰ-14) ਨੇ ਫਾਈਨਲ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ। ਫੁੱਟਬਾਲ (ਅੰਡਰ-19 ਲੜਕੀਆਂ) ਐਸ.ਬੀ.ਆਰ.ਐਸ. ਅਤੇ ਅਕਾਲ ਅਕੈਡਮੀ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਅਕਾਲ ਅਕੈਡਮੀ ਨੇ 1-0 ਨਾਲ ਜਿੱਤ ਪ੍ਰਾਪਤ ਕੀਤੀ। ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੀ ਸਤਰੰਜ਼ (ਅੰਡਰ-14) ਦੀ ਟੀਮ ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਆਪਣੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜਗ੍ਹਾ ਬਣਾਈ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਕਿਹਾ ਕਿ ਹੁਣ ਬੱਚੇ ਜ਼ੋਨ ਪੱਧਰੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ। ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਚੰਗੇ ਕੀਤੇ ਖੇਡ ਪ੍ਰਦਰਸ਼ਨ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਅੱਗੇ ਵੀ ਇਸੇ ਤਰਾਂ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਰਹਿਣਗੇ। ਕਿਉਂਕਿ ਜਿੱਥੇ ਚੰਗਾ ਜੀਵਨ ਜਿਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ ਉੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੀ ਅਤਿ ਜ਼ਰੂਰੀ ਹਨ। ਇਸ ਕਰਕੇ ਅਸੀਂ ਆਪਣੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਦੋਨਾਂ ਨੂੰ ਤੰਦਰੁਸਤ ਰੱਖਣ ਵਾਸਤੇ ਹਰ ਪ੍ਰਕਾਰ ਦੇ ਯਤਨ ਕਰਦੇ ਰਹਾਂਗੇ। ਇਸ ਸਮੇਂ ਚੇਅਰਮੈਨ ਸ. ਹਰਪ੍ਰੀਤ ਸਿੰਘ ਸੰਧੂ, ਸ. ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਪਰਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਸਤਰੰਜ਼ ਕੋਚ ਜੈ ਅਵੀਨਾਸ਼ ਸਿੰਘ, ਫੁੱਟਬਾਲ ਕੋਚ ਰਾਕੇਸ਼ ਸ਼ਰਮਾ, ਫੁੱਟਬਾਲ ਕੋਚ ਕਰਨਵੀਰ ਸਿੰਘ, ਕ੍ਰਿਕਟ ਕੋਚ ਪ੍ਰਦੀਪ ਟੰਡਨ, ਅਥਲੈਟਿਕਸ ਕੋਚ ਰਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

