ਫ਼ਰੀਦਕੋਟ 30 ਜੁਲਾਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਫ਼ਰੀਦਕੋਟ ਵਿਖੇ ਕਾਮਰੇਡ ਵੀਰ ਸਿੰਘ ਕੰਮੇਆਣਾ ਜਿਲਾਂ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਨਰੇਗਾ ਕਾਮਿਆਂ ਦੀ ਇੱਕ ਮੀਟਿੰਗ ਸੱਦੀ ਗਈ।
ਇਸ ਸਮੇ ਨਰੇਗਾ ਦੇ ਸਲਾਹਕਾਰ ਤੇ ‘ਦੀ ਫੋਰਥ ਕਲਾਸ ਯੂਨੀਅਨ ਫ਼ਰੀਦਕੋਟ ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ ਜੀ ਨੇ ਕਿਹਾ ਅੱਜ ਸਾਡੇ ਦੇਸ਼ ਬੁਰਾ ਹਾਲ ਹੋਣ ਤੇ ਆਇਆ, ਪਰ ਸੱਤਾਧਾਰੀ ਲੀਡਰਸ਼ਿਪ ਦੇਸ਼ ਦੇ ਝੂਠੇ ਵਿਕਾਸ ਦੀ ਤਸਵੀਰ ਲੋਕਾਂ ਨੂੰ ਦਿਖਾਉਣ ਵਿਚ ਲੱਗੇ ਹੋਏ ਹਨ। ਸਹਿਰੀ ਲੋਕਾਂ ਨੇ ਜਿਊਂਦੇ ਜੀਅ ਨਰਕ ਦੇਖ ਰਹੇ ਨੇ ਕੂੜੇ ਦੇ ਢੇਰਾਂ ਚੋ ਮੀਹ ਪੈਣ ਨਾਲ ਬਦਬੂ ਮਾਰ ਰਹੀ ਹੈ ਤੇ ਲੋਕ ਬੀਮਾਰੀਆਂ ਦੇ ਘੇਰੇ ਵਿੱਚ ਆਉਣ ਲੱਗੇ ਨੇ।
ਸਰਕਾਰ 15 ਤੋ 20 ਸਾਲ ਤੋ ਬਹੁਤ ਹੀ ਘੱਟ ਤਨਖ਼ਾਹਾਂ ਤੇ ਜਿੰਦਗੀ ਗੁਜਾਰ ਰਹੇ ਨੇ , ਘੱਟ ਤਨਖਾਹ ਹੈ ਮਹਿੰਗਾਈ ਅਸਮਾਨ ਛੂਹ ਰਹੀ , ਹੁਣ ਮੌਕਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਤਾਂ ਕਿ ਓਹ ਆਪਣੇ ਬੱਚਿਆ ਤੇ ਪਰਿਵਾਰ ਨੂੰ ਸਹੀ ਢੰਗ ਨਾਲ ਚਲਾ ਸਕਣ ਨਹੀ ਤਾਂ 2027 ਚ ਲੋਕ ਤਿਆਰ ਹਨ , ਸਬਕ ਸਿਖਾਉਣ ਲਈ। ਅਸੀ ਨਗਰ ਕੌਂਸਲ ਦੇ ਸਫਾਈ ਸੇਵਕਾਂ ਨਾਲ ਦਿਨ ਰਾਤ ਖੜੇ ਹਾਂ ਅਤੇ ਸਰਕਾਰ ਤਿਆਰ ਹੋ ਜਾਵੇ ਤਿੱਖਾ ਸੰਘਰਸ਼ ਦੇਖਣ ਲਈ।
ਇਸ ਸਮੇ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਸਰਕਾਰ ਨੂੰ ਰੱਜ ਕੇ ਲਾਹਨਤ ਪਾਈ ਕਿ ਓਹ ਗਰੀਬ ਵਰਗ ਤੇ ਜੁਲਮ ਕਰਨਾ ਛੱਡ ਦੇਵੇ , ਓਨਾਂ ਦਿੱਲੀ ਸਟੂਡੈਂਟਸ ਤੇ, ਪੰਜਾਬ ਚ ਨਰੇਗਾ ਮੁਲਾਜ਼ਮਾਂ ਮਜਦੂਰਾਂ ਅਤੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਤੇ ਲਾਠੀਚਾਰਜ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ। ਓਹਨਾਂ ਕਿਹਾ ਹੱਕ ਮੰਗਣਾ ਸਾਡਾ ਸੰਵਿਧਾਨਕ ਅਧਿਕਾਰ ਹੈ। ਸਰਕਾਰ ਲੋਕਾਂ ਨੂੰ ਨੌਕਰੀਆਂ ਦੇਵੇ ਨਾ ਕਿ ਓਨਾਂ ਨੂੰ ਹੱਕ ਮੰਗਣ ਤੇ ਲਾਠੀਆਂ ਨਾਲ ਜਾਨਵਰਾਂ ਵਾਂਗ ਕੁੱਟਿਆ ਜਾਵੇ। ਓਹਨਾਂ ਕਿਹਾ ਸਾਡਾ ਭਾਈਚਾਰਾ ਸਾਡੀਆਂ ਵੋਟਾਂ ਨਾਲ ਜਿੱਤ ਕੇ ਲੋਕ ਸਭਾ , ਵਿਧਾਨ ਸਭਾ ਵਿਚ ਬੈਠਾ ਹੈ , ਕੋਈ ਵੀ ਆਪਣੇ ਭਾਈਚਾਰੇ ਤੇ ਹੋ ਰਹੇ ਤਸੱਦਦ ਖਿਲਾਫ ਕੋਈ ਬਿਆਨ ਨਹੀ ਦੇ ਰਿਹਾ, ਇਹ ਬਹੁਤ ਹੀ ਸ਼ਰਮਨਾਕ ਗੱਲ ਹੈ । ਅਸੀ ਪੰਜਾਬ ਬੰਦ ਵਿੱਚ ਆਪਣੇ ਭੈਣਾਂ ਭਰਾਵਾਂ ਨਾਲ ਇੱਕ ਮੁੱਠ ਹੋ ਕੇ ਖੜੇ ਹਾਂ।
ਇਸ ਸਮੇ ਨਰੇਗਾ ਦੇ ਮੇਟ ਨੱਥਾ ਸਿੰਘ ਅਰਾਈਆ ਵਾਲਾ, ਮੇਟ ਵੀਰਪਾਲ ਕੌਰ ਕਿਲਾਂ ਨੌ, ਮੇਟ ਕੁਲਦੀਪ ਕੌਰ ਕੋਟਸੁਖੀਆ, ਮੇਟ ਵੀਰਪਾਲ ਕੌਰ ਬਿਸਨੰਦੀ, ਗੁਰਸੇਵਕ ਸਿੰਘ ਚੱਕ ਕਲਿਆਣ, ਗੁਰਜੰਟ ਸਿੰਘ ਕਿਲਾਂ ਨੌ, ਰਿੰਕੂ ਕੰਮੇਆਣਾ ਆਦਿ ਹਾਜ਼ਰ ਹੋਏ।

