ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼))
ਬੀਤੇ ਦਿਨੀਂ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤਨਿਧੀ ਸਭਾ (ਰਜਿ:) ਦੀ ਮੀਟਿੰਗ ਬਾਬਾ ਨਾਮਦੇਵ ਭਵਨ ਨਕੋਦਰ ਵਿਖੇ ਹੋਈ। ਇਸ ਮੌਕੇ ਚੇਅਰਮੈਨ, ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਵੱਖ-ਵੱਖ ਸੂਬਿਆਂ ਅਤੇ ਇਲਾਕਿਆਂ ਤੋਂ ਇਲਾਵਾ ਉਚੇਚੇ ਤੌਰ ’ਤੇ ਭਗਤ ਨਾਮਦੇਵ ਸਭਾ ਸੁਸਾਇਟੀ ਕੋਟਕਪੂਰਾ ਦੇ ਅਹੁਦੇਦਾਰ ਅਤੇ ਪ੍ਰਤੀਨਿਧੀਆਂ ਨੇ ਪਹੰੁਚ ਕੇ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਚੋਣ ਪ੍ਰਕਿਰਿਆ ਦੌਰਾਨ ਇਲੈਕਸ਼ਨ ਬੋਰਡ ਦੇ ਚੇਅਨਮੈਨ ਮੇਜਰ ਸਿੰਘ ਅਤੇ ਇਲੈਕਸ਼ਨ ਬੋਰਡ ਦੇ ਬਾਕੀ ਮੈਂਬਰਾਂ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਧੀ ਦੇ ਅਗਲੇ ਤਿੰਨ ਸਾਲ ਸਰਬਸੰਮਤੀ ਨਾਲ ਨਿਰੰਜਨ ਸਿੰਘ ਰੱਖਰਾ ਚੇਅਰਮੈਨ, ਸ਼ਰਨਜੀਤ ਸਿੰਘ ਮੂਕਰ ਪ੍ਰਧਾਨ ਅਤੇ ਮਨਜੀਤ ਸਿੰਘ ਦੇਦ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵੀਂ ਚੁਣੇ ਗਏ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੰਗਤ ਵੱਲੋਂ ਜੋ ਵੀ ਜਿੰਮੇਵਾਰੀ ਸੋਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਮਾਜਿਕ ਭਲਾਈ, ਸੰਗਠਨ ਦੇ ਵਿਸਥਾਰ, ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਬਰਾਦਰੀ ਦੀ ਏਕਤਾ ਅਤੇ ਬਿਹਤਰੀ ਲਈ ਸਭ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ, ਜਸਮੇਲ ਸਿੰਘ, ਮੇਜਰ ਸਿੰਘ ਚੰਡੀਗੜ੍ਹ ਟੇਲਰਜ਼, ਮਲਕੀਤ ਸਿੰਘ ਡਿਪਟੀ, ਮਲਕੀਤ ਸਿੰਘ ਦਿੱਲੀ, ਬਰਜਿੰਦਰ ਸਿੰਘ ਜੱਸਲ, ਜਗਸੀਰ ਸਿੰਘ, ਸੁਖਚੈਨ ਸਿੰਘ, ਬੋਬੀ ਜੱਸਲ, ਨੱਥਾ ਸਿੰਘ, ਸੁਰਿੰਦਰ ਸਿੰਘ, ਨੱਥਾ ਸਿੰਘ ਪੁਰਬਾ, ਗੁਰਦਰਸ਼ਨ ਸਿੰਘ ਕਾਲਜੀਏਟ, ਰਾਜ ਸਿੰਘ, ਦੇਵ ਬ੍ਰਦਰਜ, ਗੁਰਪ੍ਰੀਤ ਸਿੰਘ ਕਮੋਂ, ਬਲਵੀਰ ਤੱਗੜ, ਗਗਨਦੀਪ ਮੂਕਰ ਅਤੇ ਜੱਸ ਪੁਰਬਾ ਨੇ ਵਧਾਈ ਦਿੱਤੀ।

