ਨਰਸਰੀ ਕਲਾਸ ਤੋਂ ਐਲ.ਕੇ.ਜੀ ਯੂ.ਕੇ.ਜੀ. ਦੇ ਬੱਚਿਆਂ ’ਚ ਮਾਡਲਿੰਗ ਕਰਵਾਈ
ਗੁਰਬਾਣੀ ਨੂੰ ਦਿੱਤਾ ਗਿਆ ਧੀਆਂ ਦੀ ਰਾਣੀ ਦਾ ਖਿਤਾਬ : ਬਲਜੀਤ ਸਿੰਘ
ਕੋਟਕਪੂਰਾ, 1 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿੱਚ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥਣਾ ਦੀ ਫੁਲਕਾਰੀ ਨਾਲ ਸਵਾਗਤ ਕਰਕੇ ਕੀਤੀ ਗਈ। ਸ਼੍ਰੀਮਤੀ ਸੁਖਪਾਲ ਕੌਰ ਅਤੇ ਮੈਡਮ ਰਮਨਦੀਪ ਕੌਰ ਨੇ ਸਮਾਗਮ ਦੀ ਸ਼ੁਰੂਆਤ ਤੀਜ ਦੇ ਤਿਉਹਾਰ ਦੀ ਪਿਛੋਕੜ ਤੇ ਮਹਾਨਤਾ ਨੂੰ ਦੱਸਿਆ ਕਿ ਸਾਉਣ ਦਾ ਮਹੀਨਾ ਬਰਸਾਤ ਦਾ ਮਹੀਨਾ ਹੁੰਦਾ ਹੈ। ਇਸ ਲਈ ਚਾਰ ਚੁਫੇਰੇ ਹਰਿਆਵਲ ਹੋ ਜਾਂਦੀ ਹੈ ਤਾਂ ਹੀ ਸਾਉਣ ਨੂੰ ਤੀਜ ਨੂੰ ਹਰਿਆਲੀ ਤੀਜ ਵੀ ਕਹਿੰਦੇ ਹਨ। ਸਮਾਗਮ ਵਿੱਚ ਬੱਚਿਆਂ ਨੇ ਬਹੁਤ ਸਾਰੀਆਂ ਆਈਟਮਾਂ ਪੇਸ਼ ਕੀਤੀਆਂ। ਨਰਸਰੀ ਜਮਾਤ ਦੀਆਂ ਵਿਦਿਆਰਥਣਾਂ ਨੇ ਇੱਕ ਖੂਬਸੂਰਤ ਡਾਂਸ ਪੇਸ਼ ਕੀਤਾ। ਨਰਸਰੀ ਜਮਾਤ ਦੀਆਂ ਵਿਦਿਆਰਥਣਾ ਨੇ ਗਿੱਧਾ ਪਾ ਕੇ ਧੂਮ ਮਚਾ ਦਿੱਤੀ। ਯੂ.ਕੇ.ਜੀ. ਅਤੇ ਫਸਟ ਕਲਾਸ ਦੇ ਵਿਦਿਆਰਥੀਆਂ ਨੇ ਰਲ-ਮਿਲ ਕੇ ਗਰੁੱਪ ਡਾਂਸ ਦੀ ਪੇਸ਼ਕਾਰੀ ਦਿੱਤੀ। ਪਹਿਲੀ ਤੋਂ ਛੇਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਲੋਕ ਨਾਚ ਰਾਹੀਂ ਆਪਣੀ ਕਲਾਕਾਰੀ ਪੇਸ਼ ਕੀਤੀ। ਸੱਤਵੀਂ ਜਮਾਤ ਦੀਆਂ ਵਿਦਿਆਰਥਨਾਂ ਨੇ ਵੀ ਆਪਣੇ ਗਰੁੱਪ ਡਾਂਸ ਰਾਹੀਂ ਸਭ ਦਾ ਦਿਲ ਮੋਹ ਲਿਆ। ਬੱਚਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਕਰਵਾਈਆਂ ਗਈਆਂ ਅਧਿਆਪਕਾਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਨਾਲ ਉਹਨਾਂ ਨੇ ਵੀ ਤੀਜ ਦੇ ਤਿਉਹਾਰ ਦਾ ਆਨੰਦ ਮਾਨਿਆ। ਇਸ ਤੋਂ ਬਾਅਦ ਮਹਿੰਦੀ ਲਾਉਣ ਦਾ ਮੁਕਾਬਲਾ ਕਰਵਾਇਆ ਗਿਆ। ਪਹਿਲੀ ਤੋਂ ਸੱਤਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਗਿੱਧਾ ਪਾ ਕੇ ਧੂਮ ਮਚਾ ਦਿੱਤੀ। ਸਕੂਲ ਦੇ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਐਲ.ਕੇ.ਜੀ ਯੂ.ਕੇ.ਜੀ. ਦੇ ਬੱਚਿਆਂ ਵਿੱਚ ਮਾਡਲਿੰਗ ਕਰਵਾਈ ਗਈ। ਗੁਰਬਾਣੀ ਨੂੰ ਧੀਆਂ ਦੀ ਰਾਣੀ ਦਾ ਖਿਤਾਬ ਦਿੱਤਾ ਗਿਆ, ਦਵਨੀਤ ਨੂੰ ਮੇਲਣ ਦਾ, ਅਮਾਨਤ ਨੂੰ ਮਜਾਜਣ ਦਾ, ਏਕਮ ਨੂੰ ਮੇਲਣ ਗਿੱਧੇ ਦਾ ਜੀਆ ਨੂੰ ਪਟੋਲੇ ਦਾ, ਪਰਲਮੀਤ ਨੂੰ ਨਖਰੋ ਦਾ ਖਿਤਾਬ ਦਿੱਤਾ ਗਿਆ। ਅੰਤ ਵਿੱਚ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਮਿਸ ਤੀਜ ਦਾ ਖਿਤਾਬ ਸੱਤਵੀ ਜਮਾਤ ਦੀ ਵਿਦਿਆਰਥਣ ਐਸ਼ਪ੍ਰੀਤ ਨੂੰ ਦਿੱਤਾ ਗਿਆ। ਸਕੂਲ ਦੀਆਂ ਵਿਦਿਆਰਥਣਾ ਨੇ ਪੀਂਘਾਂ ਝੂਟ ਕੇ ਸਾਵਣ ਮਹੀਨੇ ਦਾ ਆਨੰਦ ਮਾਣਿਆ। ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਸਮੇਤ ਪ੍ਰਿੰਸੀਪਲ ਸ੍ਰੀਮਤੀ ਰੁਬੀਨਾ ਧੀਰ ਨੇ ਤੀਜ ਦਾ ਤਿਉਹਾਰ ਦੇ ਬਾਰੇ ਦੱਸਿਆ ਤੇ ਸਭ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।

