ਕੌਂਣ ਜਾਣਦਾ ਸੀ ਕੋਈ ਸਮਾਂ
ਭਿਆਨਕ ਆਊਂਗਾ
ਖ਼ਾਨਦਾਨ ਦੀਆਂ ਇਜ਼ਤਾਂ ਤੇ
ਖ਼ਤਰਾ ਮੰਡਰਾਉਗਾ
ਦੇਖ ਦੇਖ ਕਰਤੂਤਾਂ ਸਾਰੀ
ਦੁਨੀਆਂ ਹੱਸੂਗੀ
ਜਦੋ ਧੀ ਵੱਡਿਆਂ ਸਰਦਾਰਾਂ ਦੀ
ਰੀਲਾਂ ਤੇ ਨੱਚੂਗੀ
ਸੋਚਿਆ ਨਹੀਂ ਸੀ ਸਮਾਂ ਭਿਆਨਕ
ਐਸਾ ਆ ਜਾਣਾ
ਹੱਕ ਮਜ਼ਦੂਰ ਗਰੀਬਾਂ ਦਾ
ਰਲ ਲੀਡਰਾਂ ਖਾ ਜਾਣਾ
ਸਾਰੀ ਉਮਰ ਪਾਪ ਕਮਾਉਂਦਾ
ਬੰਦਾ ਜਿਹਨਾਂ ਲਈ
ਉਨ੍ਹਾਂ ਨੇ ਹੀ ਮੰਜਾਂ ਫਿਰ
ਆਸ਼ਰਮ ਵਿੱਚ ਡਾਹ ਜਾਣਾ
ਕੀ ਪਤਾ ਸੀ ਸਮਾਂ ਭਿਆਨਕ
ਐਸਾ ਆ ਆਊਗਾ
ਨਸ਼ਿਆਂ ਵਾਲਾਂ ਦੈਂਤ ਜਵਾਨੀ
ਸਾਡੀ ਖਾ ਜਾਉਗਾ
ਲਾਲਚ ਦੇ ਵਿੱਚ ਫਸਿਆ ਨੇ
ਸਭ ਰਿਸ਼ਤੇ ਭੁੱਲ ਜਾਣੇ
ਵੱਡੇ ਵੱਡੇ ਸਰਦਾਰਾਂ ਦੇ
ਮਾਪੇ ਵੀ ਰੁਲ ਜਾਣਗੇ
ਸਮੇਂ ਨਾਲ ਸਭ ਬਦਲ ਗਏ
ਕਈ ਰੰਗ ਤਸਵੀਰਾਂ ਦੇ
ਚਕਾ ਚੌਂਦ ਜਹੇ ਹੋ ਗਏ ਆ
ਬੜੇ ਢੰਗ ਫ਼ਕੀਰਾਂ ਦੇ
ਭੇਦ ਗੁਫਾ ਦੇ ਖੁਲ ਜਾਵਨ
ਜਦੋ ਨਾਲ ਸਬੂਤਾਂ ਦੇ
ਚਰਚੇ ਹੋਣ ਕਚਹਿਰੀਆਂ ਵਿੱਚ
ਗੰਦੀਆਂ ਕਰਤੂਤਾਂ ਦੇ
ਸਮੇਂ ਨਾਲ ਸ਼ਭ ਬਦਲ ਗਈ
ਤਸਵੀਰ ਜ਼ਮਾਨੇ ਦੀ
ਲਾਲਚ ਵਿੱਚ ਹੁਣ ਵਿੱਕ ਜਾਂਦੀ
ਜ਼ਮੀਰ ਜ਼ਮਾਨੇ ਦੀ
ਸਮਾ ਵੇਖ ਕੇ ਲੱਗਦਾ ਤੋਰ
ਬਦਲ ਲਈ ਮੋਰਾਂ ਨੇ
ਭੁਲੱਥ ਸਾਧਾਂ ਵਾਲੇ ਭੇਸ ਬਣਾ ਲਏ
ਤਾਹਿਓ ਚੋਰਾਂ ਨੇ
ਭੁਲੱਥ ਸਾਧਾਂ ਵਾਲੇ —————
ਸ ਕਸ਼ਮੀਰ ਸਿੰਘ ਭੁਲੱਥ
8146091954

