ਫ਼ਰੀਦਕੋਟ 4 ਅਗਸਤ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਕਿਉਰਟੀ ਗਾਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਜੀ ਤੇ ਜਰਨਲ ਸਕੱਤਰ ਸ਼ਿਵਨਾਥ ਦਰਦੀ ਦੀ ਅਗਵਾਈ ਹੇਠ ਚਮੜੀ ਰੋਗਾਂ ਦੇ ਮਾਹਿਰ ਡਾਂ.ਸ੍ਰ ਅਮਰਬੀਰ ਸਿੰਘ ਬੋਪਾਰਾਏ ਜੀ ਵੱਲੋ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਲਣ ਤੇ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨ ਵੱਲੋ ਇੱਕ ਖੂਬਸੂਰਤ ਫੁੱਲਾਂ ਦਾ ਬੁੱਕਾ ਭੇਟ ਕਰ ਮੁਬਾਰਕਬਾਦ ਦਿੱਤੀ।ਓਨਾਂ ਖੁਸ਼ ਮਿਜਾਜ ਮਹੌਲ ਵਿੱਚ ਸਭ ਦਾ ਧੰਨਵਾਦ ਕੀਤਾ।
ਇਸ ਸਮੇ ਸਤਨਾਮ ਸਿੰਘ ਪੱਖੀ ਕਲਾਂ , ਰਾਜੀਵ ਕੁਮਾਰ ਸ਼ਰਮਾਂ ਸਰਬਜੀਤ ਕੌਰ ਰੁਪਾਣਾ, ਯੋਗਰਾਜ ਸਿੰਘ ਸਿੱਖਾਂਵਾਲਾ, ਵਿਜੈ ਕੁਮਾਰ ਸ਼ਰਮਾਂ, ਗੁਰਵਿੰਦਰ ਸਿੰਘ ਬਾਠ ,ਸੰਦੀਪ ਸਿੰਘ ਗਿੱਲ,ਅਮਨਦੀਪ ਸਿੰਘ ਅਰਾਈਆਂ ਵਾਲਾ ਤੇ ਇਨੋਵੀਜ਼ਨ ਕੰਪਨੀ ਦੇ ਇੰਚਾਰਜ ਲਖਵੀਰ ਸਿੰਘ ਆਦਿ ਹਾਜ਼ਰ ਸਨ।

