ਫਰੀਦਕੋਟ, 4 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਫਰੀਦ ਲਾਅ ਕਾਲਜ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ (ਚੇਅਰਮੈਨ) ਦੀ ਰਹਿਨੁਮਾਈ ਹੇਠ ਡਾ. ਵਰਿੰਦਰ ਕੁਮਾਰ ਕੌਸ਼ਿਕ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਚਰਨਜੀਤ ਸਿੰਘ ਸੇਖੋਂ (ਵਾਇਸ ਚੇਅਰਮੈਨ), ਗੁਰਜਾਪ ਸਿੰਘ ਸੇਖੋਂ (ਸਕੱਤਰ), ਸੁਰਿੰਦਰ ਸਿੰਘ ਰੋਮਾਣਾ, ਨਰਿੰਦਰਪਾਲ ਸਿੰਘ ਬਰਾੜ ਅਤੇ ਕੁਲਜੀਤ ਸਿੰਘ ਮੋਂਗੀਆ ਨੇ ਰਸਮੀ ਤੌਰ ’ਤੇ ਡਾ. ਵਰਿੰਦਰ ਕੁਮਾਰ ਕੌਸ਼ਿਕ ਨੂੰ ਪ੍ਰਿੰਸੀਪਲ ਅਹੁਦੇ ਦਾ ਚਾਰਜ ਸੌਂਪਿਆ। ਜ਼ਿਕਰਯੋਗ ਹੈ ਕਿ ਡਾ. ਵਰਿੰਦਰ ਕੁਮਾਰ ਕੌਸ਼ਿਕ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਲਾਅ ਤੋ ਰਿਟਾਇਰਡ ਪ੍ਰੋਫੈਸਰ ਅਤੇ 11 ਸਾਲ ਹੈੱਡ ਆਫ ਡਿਪਾਰਟਮੈਂਟ ਦੀ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਇਹ 2 ਸਾਲ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਡਿਪਾਰਟਮੈਂਟ ਆਫ ਲਾਅ ਵਿੱਚ ਬਤੌਰ ਹੈੱਡ ਆਫ ਡਿਪਾਰਮੈਂਟ ਵੀ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਬਤੌਰ ਰਜਿਸਟਰਾਰ, ਡੀਨ (ਫੈਕਲਟੀ ਆਫ ਲਾਅ), ਪ੍ਰੋਫੈਸਰ ਇੰਚਾਰਜ (ਲੀਗਲ ਅਫੇਅਰਜ), ਲੀਗਲ ਅਡਵਾਇਜ਼ਰ ਅਤੇ ਡਾਇਰੈਕਟਰ ਆਫ ਯੂਥ ਵੈਲਫੇਅਰ ਡਿਪਾਰਟਮੈਂਟ ਵੀ ਸੇਵਾ ਨਿਭਾਈ ਹੈ। ਡਾ. ਵਰਿੰਦਰ ਕੁਮਾਰ ਕੌਸ਼ਿਕ (ਪ੍ਰਿੰਸੀਪਲ) ਚਾਰਜ ਸੰਭਾਲਣ ਉਪਰੰਤ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਾਲ ਰੂ-ਬ-ਰੂ ਹੋਏ। ਇਸ ਮੌਕੇ ਡਾ. ਪੰਕਜ ਕੁਮਾਰ ਗਰਗ, ਡਾ. ਮੋਹਣ ਸਿੰਘ ਸੱਗੂ ਅਤੇ ਡਾ. ਨਵਜੋਤ ਕੌਰ ਵੀ ਮੌਜੂਦ ਰਹੇ।
ਫੋਟੋ :- ਕੇ.ਕੇ.ਪੀ.-ਗੁਰਿੰਦਰ-3-5ਈ

