ਸਾਹਿਤਕਾਰਾਂ ਨੇ ਖਾਮੋਸ਼ੀਆਂ ਕਾਵਿ ਸੰਗ੍ਰਿਹ ਲਈ ਦਿੱਤੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ
ਅੰਮ੍ਰਿਤਸਰ, 4 ਅਗਸਤ (ਵਰਲਡ ਪੰਜਾਬੀ ਟਾਈਮਜ਼)
ਏਕਮ ਸਾਹਿਤ ਮੰਚ ਅੰਮ੍ਰਿਤਸਰ ਦੀ ਮੁੱਖ ਸੰਚਾਲਿਕਾ ਤੇ ਏਕਮ ਮੈਗਜ਼ੀਨ ਦੀ ਸੰਪਾਦਕਾ ਅਰਤਿੰਦਰ ਸੰਧੂ ਦੀ ਸਰਪ੍ਰਸਤੀ ਹੇਠ ਮੰਚ ਦੀ ਵਿਸ਼ੇਸ਼ ਰਸਮੀ ਇਕੱਤਰਤਾ ਬੀਤੇ ਦਿਨੀਂ ਹੋਈ। ਜਿਸ ਚ ਮੰਚ ਦੀ ਸਹਿਯੋਗੀ ਸੰਸਥਾ ਰਾਬਤਾ ਮੁਕਾਲਮਾ ਸਾਹਿਤ ਮੰਚ ਦੇ ਮੈਂਬਰ ਸਾਹਿਬਾਨ ਵੀ ਓਚੇਚੇ ਤੌਰ ਤੇ ਸ਼ਾਮਲ ਹੋਏ। ਸਾਹਿੱਤਕ ਨੋਕ ਝੋਂਕ ਤੇ ਵਿਚਾਰਾਂ ਚ ਅਗਲੇ ਸਾਹਿੱਤਕ ਸਮਾਗਮਾਂ ਦੀ ਚਰਚਾ ਕੀਤੀ ਗਈ। ਇਕੱਤਰਤਾ ਚ ਹਾਜ਼ਰੀਨ ਸਾਹਿਤਕਾਰਾਂ ਨੂੰ ਮੈਂ ਰਸਮੀ ਤੌਰ ਤੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਦੀਆਂ ਸਤਿਕਾਰ ਤੇ ਪਿਆਰ ਨਾਲ ਕਾਪੀਆਂ ਭੇਂਟ ਕੀਤੀਆਂ। ਹਾਜ਼ਰੀਨ ਵੱਲੋਂ ਜਿਸਦਾ ਸਾਹਿੱਤਕ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਤਸ਼ਾਹ ਚ ਮੇਰੇ ਨਾਲ ਵਧਾਈਆਂ ਸਾਂਝੀਆਂ ਕਰਦਿਆਂ ਕਾਵਿ ਸੰਗ੍ਰਿਹ ਖਾਮੋਸ਼ੀਆਂ ਨੂੰ ਜੀ ਆਇਆਂ ਕਹਿੰਦਿਆਂ ਜਲਦੀ ਇਸ ਉਪਰ ਵਿਚਾਰ ਗੋਸ਼ਟੀ ਕਰਵਾਉਣ ਦਾ ਫੈਸਲਾ ਸੁਣਾਇਆ। ਮੇਰੇ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।ਇਕੱਤਰਤਾ ਦੀ ਮੇਜ਼ਬਾਨ ਭੈਣ ਜੀ ਅਰਤਿੰਦਰ ਹੁਰਾਂ ਚਾਹ ਪਾਰਟੀ ਚ ਸਭਨਾਂ ਦਾ ਮਿੱਠਾ ਮੂੰਹ ਕਰਵਾਇਆ। ਇਕੱਤਰਤਾ ਚ ਅਰਤਿੰਦਰ ਸੰਧੂ ਹੁਰਾਂ ਤੋਂ ਇਲਾਵਾ ਉਸਤਾਦ ਗ਼ਜ਼ਲਗੋ ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ, ਸਤਵਿੰਦਰ ਸਿੰਘ ਓਠੀ, ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ, ਸਾਹਿਤ, ਕਲਾ ਤੇ ਸੱਭਿਆਚਾਰਕ ਪ੍ਰਮੋਟਰ ਸਿਫ਼ਰ ਸਤਬੀਰ ਸਿੰਘ, ਮਲਕੀਤ ਸਿੰਘ ਰਾਸੀ, ਕਵਿੱਤਰੀ ਕੰਵਲਪ੍ਰੀਤ ਕੌਰ ਥਿੰਦ, ਭਾ ਜੀ ਰਾਜਖੁਸ਼ਵੰਤ ਸਿੰਘ ਸੰਧੂ ਤੇ ਪੰਕਜ ਸਿੰਘ ਆਦਿ ਮੌਜੂਦ ਸਨ। ਇਸੇ ਦੌਰਾਨ ਵੱਖਰੇ ਤੌਰ ਤੇ ਸੀਨੀਅਰ ਪੱਤਰਕਾਰ,ਸਾਹਿਤਕਾਰ ਤੇ ਹਿੰਦ ਪਾਕਿ ਦੋਸਤੀ ਲਹਿਰ ਦੇ ਉਸਰਈਏ ਸ੍ਰੀ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸਭਾ ਦੇ ਸੂਬਾਈ ਪ੍ਰਧਾਨ ਪ੍ਰੋ: ਸੁਰਜੀਤ ਜੱਜ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਦੇ ਸਮਰਾਟ ਕਥਾਕਾਰ ਮੁਖ਼ਤਾਰ ਗਿੱਲ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੈਗਜ਼ੀਨ ਅਨੁਤਾਸ਼ ਦੀ ਸੰਪਾਦਕਾ ਕਮਲ ਗਿੱਲ, ਮੈਗਜ਼ੀਨ ਮੇਘਲਾ ਦੇ ਸੰਪਾਦਕ ਜਤਿੰਦਰ ਔਲਖ ਤੇ ਮੈਗਜ਼ੀਨ ਅੱਖਰ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਔਲਖ ਹੁਰਾਂ ਨੇ ਨਵ ਪ੍ਰਕਾਸ਼ਿਤ ਕਾਵਿ ” ਖਾਮੋਸ਼ੀਆਂ ” ਲਈ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ।
ਕੈਪਸਨ: ਏਕਮ ਸਾਹਿਤ ਮੰਚ ਦੀ ਇਕੱਤਰਤਾ ਦੌਰਾਨ ਨਵ ਪ੍ਰਕਾਸ਼ਿਤ ਮੌਲਿਕ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਦੇ ਲੇਖਕ ਐੱਸ.ਪ੍ਰਸ਼ੋਤਮ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਕਾਵਿ ਸੰਗ੍ਰਿਹ ਭੇਂਟ ਕਰਦੇ ਹੋਏ।

