ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਵਿਖੇ ਬਣੇ ਪਟਵਾਰਖਾਨੇ ਨੂੰ ਨਵੀਂ ਦਿੱਖ ਦਿੱਤੀ ਗਈ ਹੈ, ਇਹ ਜੋ ਲਾਗਲੇ ਹੋਰ ਪਿੰਡਾਂ ਹਰੀਨੌ, ਭੈਰੋ ਭੱਟੀ, ਮੌੜ, ਠਾੜ੍ਹੇ ਦਾ ਸਾਂਝਾ ਪਟਵਾਰਖਾਨਾ ਹੈ। ਨਿਰਮਲਜੀਤ ਸਿੰਘ ਪਟਵਾਰੀ ਦੇ ਯਤਨਾ ਸਦਕਾ ਪਿੰਡਾਂ ਦੇ ਮੋਹਤਬਰ ਬੰਦਿਆਂ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਪਟਵਾਰਖਾਨੇ ਨੂੰ ਨਵੀਂ ਦਿੱਖ ਦਿੱਤੀ ਹੈ, 1961 ਤੋਂ ਲੈ ਕੇ ਹੁਣ ਤੱਕ ਜਿਸ ਵਿੱਚ ਸਾਰੇ ਹੁਣ ਤੱਕ ਰਿਕਾਰਡ ਨੂੰ ਨਵੇਂ ਢੰਗ ਤੋਂ ਲੈਮੀਨੇਟ ਕੀਤਾ, ਨਵੀਆਂ ਕੁਰਸੀਆਂ ਫਰਨੀਚਰ ਲਿਆਂਦਾ ਗਿਆ ਅਤੇ ਰਿਕਾਰਡ ਦੇ ਸੰਭਾਲ ਲਈ ਅਲਮਾਰੀਆਂ ਦਾ ਪ੍ਰਬੰਧ ਕੀਤਾ ਗਿਆ। ਜਿਆਦਾ ਗਰਮੀ ਨੂੰ ਦੇਖਦਿਆਂ ਇੱਕ ਨਵਾਂ ਏ.ਸੀ. ਵੀ ਲਵਾਇਆ ਗਿਆ। ਸਹਿਯੋਗ ਕਰਨ ਵਾਲੇ ਸੱਜਣਾਂ ਦੇ ਨਾਮ ਨਿਰਮਲਜੀਤ ਸਿੰਘ ਪਟਵਾਰੀ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਲਖਵੀਰ ਸਿੰਘ, ਗੁਰਸੇਵਕ ਸਿੰਘ, ਲਖਵੰਸ ਸਿੰਘ, ਗੁਰਜੀਤ ਸਿੰਘ, ਨਿਰਭੈ ਸਿੰਘ, ਜੰਗਪਾਲ ਸਿੰਘ ਠੇਕਾਦਾਰ, ਬਿੱਕਰ ਸਿੰਘ ਬਲਜਿੰਦਰ, ਪਾਲਾ ਸਿੰਘ ਸੇਵਾਦਾਰ, ਗੁਰਜੀਤ ਸਿੰਘ ਸਰਪੰਚ, ਲਖਵੀਰ ਸਿੰਘ ਪੰਚ, ਗੇਜ ਰਾਮ ਭੌਰਾ, ਹਮੀਰ ਸਿੰਘ ਚੋਕੀਦਾਰ, ਜੀਵਨ ਸਿੰਘ, ਕਾਕਾ ਸਿੰਘ ਚੋਕੀਦਾਰ ਭੈਰੋ ਕੀ ਭੱਟੀ ਕੁਲਵੀਰ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਪੁੱਤਰ ਜੁਗਿੰਦਰ ਸਿੰਘ, ਦਰਸ਼ਨਪਾਲ ਸਿੰਘ ਨੰਬਰਦਰ, ਗੁਰਪਾਲ ਸਿੰਘ ਪੰਚ, ਗੁਰਸੀਸ ਸਿੰਘ ਉਰਫ ਗੋਰਾ ਨੰਬਰਦਾਰ ਪਿੰਡ ਠਾੜਾ ਸਿਮਰਜੀਤ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਗੁਰਪ੍ਰੀਤ ਸਰਪੰਚ, ਜਸਕਰਨ ਸਿੰਘ, ਸਰਬਜੀਤ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਉਰਫ ਜੱਸਾ, ਜਗਸੀਰ ਸਿੰਘ ਪਿੰਡ ਮੌੜ ਕੁਲਦੀਪ ਸਿੰਘ ਸਰਪੰਚ ਬੂਟਾ ਸਿੰਘ ਚੌਂਕੀਦਾਰ ਅਤੇ ਪਟਵਾਰੀ ਸਾਹਿਬ ਥੋੜੇ ਸਮੇਂ ਵਿੱਚ ਹੀ ਆਪਣੀ ਇਮਾਨਦਾਰੀ ਅਤੇ ਕੰਮ ਕਰਨ ਦੀ ਲਗਨ ਕਾਰਨ ਹਲਕੇ ਦੇ ਲੋਕਾਂ ਵਿੱਚ ਹਰਮਨ ਪਿਆਰੇ ਹੋ ਗਏ ਹਨ।

