ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਧਾਰਮਿਕ ਸੰਸਥਾ ’ਸ੍ਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਅਤੇ ਵੈਲਫੇਅਰ ਸੁਸਾਇਟੀ’ ਵੱਲੋਂ ਲਗਾਏ ਜਾ ਰਹੇ ਹਫ਼ਤਾਵਾਰੀ ਲੰਗਰ (ਭੰਡਾਰੇ) ਵਿੱਚ ਡੈਂਟਿਸਟ ਡਾ. ਪਾਰਸ ਅਰੋੜਾ ਵੱਲੋਂ ਸੁਆਦੀ ਆਲੂ-ਪੂੜੀ ਦੇ ਲੰਗਰ ਦੀ ਸੇਵਾ ਨਿਭਾਈ ਗਈ। ਇਸ ਦੇ ਨਾਲ ਹੀ ਇੰਨਰ ਵੀਲ੍ਹ ਕਲੱਬ ਆਫ਼ ਕੋਟਕਪੂਰਾ ਦੀ ਪ੍ਰਧਾਨ ਅਰਚਨਾ ਗੁਪਤਾ, ਡਾ. ਰਿੰਪੀ ਬਾਂਸਲ ਅਤੇ ਡਾ. ਨੀਰੂ ਸ਼ਰਮਾ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਤੌਰ ’ਤੇ ਖੀਰ ਅਤੇ ਮਾਲਪੂੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਇਨਰਵੀਲ੍ਹ ਕਲੱਬ ਆਫ਼ ਕੋਟਕਪੂਰਾ ਗੋਲਡ ਦੀ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਹਰ ਸਾਲ ਨਵੇਂ ਸਾਲ ਦੀ ਸ਼ੁਰੂਆਤ ਭਗਵਾਨ ਬਾਲਾ ਜੀ ਦਾ ਲੰਗਰ ਲਗਾ ਕੇ ਕੀਤੀ ਜਾਂਦੀ ਹੈ। ਇਸ ਮੌਕੇ ਸਮਿਤੀ ਦੇ ਚੇਅਰਮੈਨ ਦੀਪਕ ਗੋਇਲ, ਪ੍ਰਧਾਨ ਕਰਨ ਗੋਇਲ ਅਤੇ ਸਕੱਤਰ ਸੁਸ਼ਾਂਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੇਵਲ ਲੰਗਰ ਸੇਵਾ ਤੱਕ ਹੀ ਸੀਮਤ ਨਹੀਂ ਹੈ, ਬਲਕਿ ਮਾਨਵ ਭਲਾਈ ਅਤੇ ਸਮਾਜ ਸੇਵਾ ਦੇ ਵੱਖ-ਵੱਖ ਕਾਰਜਾਂ ਵਿੱਚ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਮਿਤੀ ਵੱਲੋਂ ’ਰੋਟੀ ਬੈਂਕ’ ਅਤੇ ਆਮ ਜਨਤਾ ਨੂੰ ਘੱਟ ਦਰਾਂ ’ਤੇ ਸਿਹਤ ਜਾਂਚ ਦੀ ਸੁਵਿਧਾ ਦੇਣ ਲਈ ’ਚੈਰੀਟੇਬਲ ਲੈਬਾਰਟਰੀ’ ਦਾ ਵੀ ਸਫ਼ਲ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮਿਤੀ ਦੇ ਹੋਰ ਮੈਂਬਰ ਵਿਸ਼ਾਲ ਚੋਪੜਾ, ਦਰਪਣ ਚੋਪੜਾ ਤੋਂ ਇਲਾਵਾ ਇੰਨਰ ਵੀਲ੍ਹ ਕਲੱਬ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।

