ਕੋਟਕਪੂਰਾ, 16 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਈਕਲਿੰਗ ਦੇ ਖੇਤਰ ਵਿੱਚ ਪਿਛਲੇ 7-8 ਸਾਲ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੀ ਕੋਟਕਪੂਰਾ ਸਾਈਕਲ ਰਾਈਡਰਜ਼ (ਰਜਿ:) ਟੀਮ ਦੇ ਮੈਂਬਰਾਂ ਵੱਲੋਂ 80ਵਾਂ ਅਜ਼ਾਦੀ ਦਾ ਦਿਹਾੜਾ ਪੂਰੇ ਜੋਸ਼ ਨਾਲ ਮਨਾਇਆ ਗਿਆ। ਟੀਮ ਦੇ ਪ੍ਰਧਾਨ ਗੁਰਦੀਪ ਸਿੰਘ ਕਲੇਰ ਵੱਲੋਂ 100 ਕਿਲੋਮੀਟਰ, ਗੁਰਪ੍ਰੀਤ ਸਿੰਘ ਕਮੋਂ, ਜਰਨੈਲ ਸਿੰਘ ਅਤੇ ਮਨਜਿੰਦਰ ਸਿੰਘ ਵੱਲੋਂ 80 ਕਿਲੋਮੀਟਰ, ਡਾ. ਕੁਲਦੀਪ ਧੀਰ, ਡਾ. ਕੰਵਲ ਸੇਠੀ, ਅਰਵਿੰਦ ਲੱਕੀ, ਗੁਰਸੇਵਕ ਸਿੰਘ ਪੁਰਬਾ ਅਤੇ ਰਜਤ ਕਟਾਰੀਆ ਵੱਲੋਂ ਲਗਭਗ 30 ਕਿਲੋਮੀਟਰ ਦਾ ਸਾਈਕਲ ਸਫ਼ਰ ਤੈਅ ਕੀਤਾ ਗਿਆ। ਇਸ ਮੌਕੇ ਅਖ਼ੀਰ ਵਿੱਚ ਡਾ. ਕੁਲਦੀਪ ਧੀਰ ਅਤੇ ਡਾ. ਕੰਵਲ ਸੇਠੀ ਵੱਲੋਂ ਸਾਂਝੇ ਤੌਰ ‘ਤੇ ਜ਼ਿਕਰ ਕਰਦਿਆ ਆਖਿਆ ਕਿ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਬਦੌਲਤ ਅਸੀਂ ਅੱਜ 80ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਆਖਿਆ ਕਿ ਸ਼ਹੀਦਾਂ-ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਸਮੇਂ ਦੀ ਮੁੱਖ ਲੋੜ ਹੈ। ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਨੇ ਸਾਰੇ ਮੈਂਬਰਾਂ ਦਾ ਇਹ ਉਪਰਾਲਾ ਕਰਨ ‘ਤੇ ਸਭ ਦਾ ਧੰਨਵਾਦ ਵੀ ਕੀਤਾ।

