ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਸੱਤਵਾਂ ਸਾਂਝਾ ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਅਰਪਣ

ਅੰਮ੍ਰਿਤਸਰ, 16 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸੱਤਵਾਂ ਸਾਂਝਾ ਸੰਗ੍ਰਹਿ ‘ਪੰਜਾਬ ਦੇ ਰੰਗ ਮੌਸਮਾਂ ਦੇ ਸੰਗ’ ਖ਼ਾਲਸਾ ਕਾਲਜ ਸੀ. ਸੈ. ਸਕੂਲ, ਅੰਮ੍ਰਿਤਸਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਜਗਤ ਦੀ ਝੋਲੀ ਵਿੱਚ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਪਹੁੰਚੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਸ਼ਾਮਲ ਸਮੂਹ ਲੇਖਕਾਂ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਂਝੇ ਸੰਗ੍ਰਹਿ ਵਿੱਚ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਕਿਤਾਬ ਦੇ ਲੋਕ ਅਰਪਣ ਸਮਾਗਮ ਵਿੱਚ ਗਗਨਦੀਪ ਸਿੰਘ ਸੰਧੂ, ਪ੍ਰਵੀਨ ਕੌਰ ਸੰਧੂ, ਪ੍ਰਦੀਪ ਕੌਰ ਸਿੱਧੂ, ਜਤਿੰਦਰ ਪਾਲ ਕੌਰ ਭਿੰਡਰ, ਇੰਜ. ਸਤਨਾਮ ਸਿੰਘ ਮੱਟੂ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਭੰਡਾਰੀਆਵਾਲਾ, ਡਾ. ਜਸਬੀਰ ਕੌਰ ਜੱਸ, ਨਿਰਮਲ ਕੌਰ ਕੋਟਲ਼ਾ, ਬਲਵਿੰਦਰ ਕੌਰ ਪੰਧੇਰ, ਸਰਤਾਜ ਸੰਧੂ, ਸਤਿੰਦਰ ਸਿੰਘ ਊਠੀ, ਧਰਵਿੰਦਰ ਸਿੰਘ ਔਲਖ, ਹਰਮੀਤ ਆਰਟਿਸਟ, ਬੀ.ਕੇ. ਜੀਤ, ਰਾਜਪਾਲ ਸਿੰਘ ਬਾਠ, ਵਿਜੇ ਅਗਨੀਹੋਤਰੀ, ਜਯੋਤੀ ਭਗਤ ਬਟਾਲਵੀ ਅਤੇ ਮਨਜਾਪ ਕੌਰ ਗਿੱਲ ਸਮੇਤ ਕਈ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਸਮਾਗਮ ਨੂੰ ਗੁਰਬਿੰਦਰ ਕੌਰ ਟਿੱਬਾ, ਸਪੇਨ ਅਤੇ Crafty Bliss ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ Crafty Bliss ਵੱਲੋਂ ਹੱਥੀਂ ਬਣਾਈਆਂ ਵੱਖ-ਵੱਖ ਵਸਤੂਆਂ ਦਾ ਸਟਾਲ ਵੀ ਲਗਾਇਆ ਗਿਆ, ਜਿਸ ਨੂੰ ਹਾਜ਼ਰੀਨ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰਵੀਨ ਕੌਰ ਸਿੱਧੂ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਮਨਜਾਪ ਕੌਰ ਗਿੱਲ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਅਤੇ ਖਿਡਾਰੀ ਬਣਨ ਦਾ ਸੁਨੇਹਾ ਦਿੱਤਾ।
ਅੰਤ ਵਿੱਚ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਅਦਬੀ ਸ਼ਖ਼ਸੀਅਤਾਂ, ਲੇਖਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬੀ ਲੇਖਕਾਂ ਨੂੰ ‘ਪੀਂਘਾਂ ਸੋਚ ਦੀਆਂ ਲੇਖਕ ਡਾਇਰੈਕਟਰੀ–2026’ ਵਿੱਚ ਵੱਧ ਤੋਂ ਵੱਧ ਆਪਣੇ ਨਾਮ ਦਰਜ ਕਰਵਾਉਣ ਦੀ ਅਪੀਲ ਵੀ ਕੀਤੀ।
ਸਮਾਗਮ ਦੌਰਾਨ ਸਾਹਿਤ, ਕਲਾ ਅਤੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਸਾਂਝ ਦੀ ਭਾਵਨਾ ਪ੍ਰਮੁੱਖ ਰੂਪ ਵਿੱਚ ਨਜ਼ਰ ਆਈ।
