ਕਾਹਦਾ ਸਾਵਣ ਕਾਹਦੀਆਂ ਤੀਆਂ
ਨਾ ਹੀ ਪੇਕੇ ਆਈਆਂ ਧੀਆਂ
ਪਿੱਪਲਾਂ ਤੇ ਕਿਸੇ ਪੀਂਘ ਨਾ ਪਾਈ
ਨਾ ਹੀ ਚਰਖਾ ਡਾਇਆ ਧੀਆਂ
ਨਾ ਗਲੀ ਵਣਜਾਰਾ ਆਇਆ
ਨਾ ਕੋਈ ਵੀਰ ਸੰਧਾਰਾ ਲਿਆਇਆ
ਨਾ ਕਿਸੇ ਪੱਗ ਸੰਧੂਰੀ ਬੰਨੀ
ਨਾ ਕੋਈ ਮੇਲਾ ਵੇਖਣ ਆਇਆ
ਨਾ ਕਿਤੇ ਪੱਕਣ ਖੀਰ ਤੇ ਪੂੜੇ
ਨਾ ਹੀ ਖੜਕੇ ਵੰਗਾਂ ਚੂੜੇ
ਨਾ ਸਿਰ ਸੱਜੀ ਸੂਹੀ ਫੁਲਕਾਰੀ
ਨਾ ਕੋਈ ਝੂਟੇ ਪੀਂਘ ਕੁਆਰੀ
ਪਹਿਲਾਂ ਵਾਲਾ ਪਿਆਰ ਰਿਹਾ ਨਾ
ਸਾਂਝਾਂ ਸੱਭਿਆਚਾਰ ਰਿਹਾ ਨਾ
ਫੈਸ਼ਨਾਂ ਉਤੇ ਡੁਲ ਗਈਆ ਧੀਆਂ
ਹੁਣ ਫੇਸਬੁੱਕ ਤੇ ਰਹਿ ਗਿਆ ਤੀਆਂ
ਨਵੀਂ ਪੀੜ੍ਹੀ ਤਾਂ ਸਭ ਕੁਝ ਭੁੱਲ ਗਈ
ਪੱਛਮੀ ਸੱਭਿਆਚਾਰ ਤੇ ਡੁੱਲ ਗਈ
ਨਾ ਕੁੱਝ ਯਾਦ ਪਿਛੋਕੜ ਰਹਿ ਗਿਆ
ਭੁਲੱਥ ਵਾਲਾ ਗੱਲ ਸੱਚੀ ਕਹਿ ਗਿਆ
ਭੁਲੱਥ ਵਾਲਾਂ ——–++
ਸ ਕਸ਼ਮੀਰ ਸਿੰਘ ਭੁਲੱਥ
8146091954

