ਕਲੱਬ ਮੈਂਬਰ ਦੇ ਜਨਮ ਦਿਨ ਦੀ ਖੁਸ਼ੀ ’ਚ ਲਾਏ ਗਏ ਛਾਂਦਾਰ ਬੂਟੇ : ਘੁਲਿਆਣੀ
ਕੋਟਕਪੂਰਾ, 18 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਗੋਦ ਲਏ ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਵਿਖੇ ਪ੍ਰਧਾਨ ਇੰਜੀ ਭੁਪਿੰਦਰ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਕਰਨ ਉਪਰੰਤ ਆਜਾਦੀ ਦਿਹਾੜੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੋ ਦੇ ਐਮ ਡੀ ਬਲਜੀਤ ਸਿੰਘ ਨੇ ਮੁੱਖ ਵਕਤਾ ਦੇ ਤੌਰ ’ਤੇ ਆਜਾਦੀ ਅਤੇ ਗੁਲਾਮੀ ਦੇ ਅਰਥ ਸਮਝਾਉਂਦਿਆਂ ਆਜਾਦੀ ਘੁਲਾਟੀਆਂ ਨੂੰ ਯਾਦ ਕੀਤਾ। ਸੁਰਜੀਤ ਸਿੰਘ ਘੁਲਿਆਣੀ ਨੇ ਕਲੱਬ ਦੀਆਂ ਪ੍ਰਾਪਤੀਆਂ ਅਤੇ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਉਪਰੰਤ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣ ਮੌਕੇ ਸਮਾਜਸੇਵੀ ਅਧਿਆਪਕਾਂ ਦੀ ਸੂਚੀ ਦੀ ਮੰਗ ਕੀਤੀ। ਫਸਟ ਵਾਈਸ ਪ੍ਰਧਾਨ ਨਰੇਸ਼ ਗੋਇਲ ਦੇ 15 ਅਗਸਤ ਵਾਲੇ ਜਨਮ ਦਿਨ ਦੀ ਖੁਸ਼ੀ ਵਿੱਚ ਛਾਂਦਾਰ ਬੂਟੇ ਵੀ ਲਾਏ ਗਏ। ਸਕੂਲ ਸਟਾਫ ਤੋਂ ਇਲਾਵਾ ਪਿੰਡ ਦੀ ਸਰਪੰਚ ਬੀਬੀ ਪਰਮਜੀਤ ਕੌਰ ਸਮੇਤ ਅਨੇਕਾਂ ਪਤਵੰਤਿਆਂ ਦੀ ਹਾਜਰੀ ਵਿੱਚ ਕਲੱਬ ਮੈਂਬਰਾਂ ਵੱਲੋਂ ਬੱਚਿਆਂ ਨੂੰ ਦੁੱਧ ਅਤੇ ਲੱਡੂ ਵੰਡੇ ਗਏ। ਮੁੱਖ ਅਧਿਆਪਕਾ ਸ਼੍ਰੀਮਤੀ ਚਿਤਰਾ ਕੁਮਾਰੀ ਨੇ ਸਖਤ ਗਰਮੀ ਕਰਕੇ ਸਕੂਲ ਵਿੱਚ 4-5 ਪੱਖਿਆਂ ਦੀ ਕਲੱਬ ਤੋਂ ਮੰਗ ਕੀਤੀ ਤਾਂ ਪ੍ਰਧਾਨ ਨੇ ਮੰਗ ਨੂੰ ਤੁਰਤ ਪ੍ਰਵਾਨ ਕਰ ਲਿਆ। ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਤਾਂ ਬੱਚਿਆਂ ਨੂੰ ਕਲੱਬ ਵੱਲੋਂ ਤੋਹਫੇ ਦਿੱਤੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਜੀਤ ਸਿੰਘ ਲਵਲੀ, ਡਾ ਗੁਰਮੀਤ ਸਿੰਘ ਧਾਲੀਵਾਲ, ਨਛੱਤਰ ਸਿੰਘ, ਡਾ ਸੁਨੀਲ ਛਾਬੜਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਬੀਰਇੰਦਰਪਾਲ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ।
—

