ਸ਼ਿਲਪੀ ਚਾਵਲਾ ਐਡਮਿੰਟਨ ਕਨੇਡਾ ਵਿਚ ਰਹਿ ਕੇ ਵੀ ਪੰਜਾਬੀ ਮਾਂ ਦੀ ਸੇਵਾ ਵਿਵਿਧ ਕਲਾਵਾਂ ਰਾਹੀਂ ਕਰਦੀਆਂ ਆ ਰਹੀ ਹੈ। ਉਸ ਨੇ ਕਈ ਫਿਲਮਾਂ ਵਿਚ ਅਭਿਨੈ ਕੀਤਾ। ਇਸ ਦੇ ਨਾਲ ਹੀ ਲੇਖਣ, ਅਤੇ ਗਾਇਨ ਕਲਾ ਵਿਚ ਵੀ ਪ੍ਰਤਿਸ਼ਠਾ ਦੇ ਕੀਰਤੀਮਾਨ ਸਥਾਪਿਤ ਕੀਤੇ। ਉਸ ਨੇ ਕਈ ਤਰ੍ਹਾਂ ਦੀ ਐਕਟਿੰਗ ਕਰਕੇ ਅਪਣੇ ਬਹੁਪੱਖੀ ਹੁਨਰ ਨੂੰ ਉਚ ਕਲਾਕਾਰਾਂ ਦੀ ਸ਼ੇ੍ਰਣੀ ਵਿਚ ਪਹੁੰਚਾਇਆ ਹੈ। ਗੀਤ ਗਾਇਨ ਕਲਾ ਵਿਚ ਵੀ ਅਪਣੀ ਸ਼ੈਲੀ-ਸ਼ਿਲਪ ਨੂੰ ਉਭਾਰਿਆ ਹੈ। ਉਸ ਨੇ ਸਭਿਆਚਾਰ ਦੀ ਸ਼ੇ੍ਰਣੀ ਵਿਚ ਗਿੱਧਾ, ਭੰਗੜਾ, ਲਾਈਵ ਥੀਏਟਰ, ਮੰਚ ਸੰਚਾਲਨ, ਰੇਡੀਓੁ, ਟੀ.ਵੀ. ਦੇ ਪ੍ਰੋਗਰਾਮ ਪ੍ਰਸਾਰਤ ਕਰਕੇ ਯਸ਼ ਤੇ ਕੀਰਤੀ ਅਰਪਿਤ ਕੀਤੀ ਹੈ। ਉਸ ਨੇ ਸਭ ਕਲਾਵਾਂ ਵਿਚ ਕਈ ਉਚ ਪੱਧਰੀ ਈਨਾਮ, ਮਾਨ-ਸਨਮਾਨ ਹਾਸਿਲ ਕੀਤੇ ਹਨ। ਉਸ ਨੇ ਕਲਾ ਸਾਧਨਾ ਤੇ ਸੁੰਦਰਤਾ ਦੇ ਕਾਰਣ ਸਮਝਦਾਰੀ, ਆਸ਼ਾ, ਪ੍ਰੇਮ ਤੇ ਪ੍ਰਸੰਨਤਾ ਨੂੰ ਮਨੁੱਖ ਨਾਲ ਜੋੜ ਕੇ ਮਨੁੱਖ ਲਈ, ਸਮਾਜ ਲਈ ਮਨੋਰੰਜਨ ਦਾ ਸਾਧਨ ਬਣਾ ਦਿੱਤਾ। ਉਸ ਨੇ ਚੋਟੀ ਦੇ ਕਲਾਕਾਰਾਂ ਨਾਲ ਅਪਣੀ ਐਕਟਿੰਗ, ਗਾਇਨ ਸ਼ੈਲੀ, ਸੁ ਲਗਾਵਣ ਦੇ ਢੰਗ, ਸੰਗੀਤ ਤੇ ਮੁਸ਼ਕਿਲ ਸਰਗਮਾਂ ਦੀ ਪ੍ਰਸ਼ਤੂਤਾ, ਗਾਇਨ ਦੀਆਂ ਬਾਰੀਕੀਆਂ ਅਤੇ ਅਪਣੇ ਸੁਰ ਨੂੰ ਨਿਯੰਤਰਨ ਦੀ ਕੋਸ਼ਿਸ਼ ਕੀਤੀ ਤੇ ਸਫ਼ਲਤਾ ਦੀ ਬੁਲੰਦੀ ਅਨੁਪ੍ਰਾਣਿਤ ਕੀਤੀ। ਜਵਾਨ ਹੋਵੇ ਜਾਂ ਬੁਢਾਪਾ, ਦੁੱਖ ਹੋਵੇ ਜਾ ਸੁੱਖ, ਏਕਾਂਤ ਹੋਵੇ ਜਾ ਸਮੂਹ, ਜੀਵਨ ਦੇ ਹਰ ਮੋੜ ’ਤੇ ਸੰਗੀਤ ਮਾਨਵ ਨੂੰ ਅਨੁਪ੍ਰਾਣਿਤ ਤੇ ਪ੍ਰੋਤ ਸਾਹਿਤ ਕਰਦਾ ਹੈ, ਆਸ ਹਿਤ ਕਰਦਾ ਹੈ, ਮਾਰਗ ਦਰਸ਼ਿਤ ਕਰਦਾ ਹੈ ਅਧਿਆਤਮਿਕ ਜੀਵਨ ਦਾ ਤਾਂ ਸੰਗੀਤ ਬਹੁਤ ਹੀ ਸਬਲ ਹੁੰਦਾ ਹੈ।
ਉਸ ਨੇ ਸੰਗੀਤ ਅਤੇ ਵੱਖ-ਵੱਖ ਕਲਾਵਾਂ ਦੀ ਅਭਿ ਵਿਅਕਤੀ ਵਿਚ ਸ਼ਿਲਪਕਾਰ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਸ ਨੇ ਬਚਪਨ ਵਿਚ ਹੀ ਸੰਗੀਤ ਤੇ ਥੀਏਟਰ ਵਿਚ ਆਨੰਦ ਪ੍ਰਵਿਰਤੀ ਨੂੰ ਹਾਸਿਲ ਕੀਤਾ। ਗਾਇਨ ਵਿਚ ਕੁਸ਼ਲਤਾ, ਥੀਏਟਰ ਵਿਚ ਪਾਰਫਾਰਮ ਕਰਨ ਦੇ ਢੰਗ ਪੂਰਨ ਆਤਮ ਵਿਸ਼ਵਾਸ ਅਤੇ ਸੰਤੋਖ ਜਨਕ ਚਿੰਤਨ ਨਾਲ ਸੰਵਾਰੇ।
ਉਸ ਨੇ ਹਿੰਦੀ-ਪੰਜਾਬੀ ਲਘੂ ਤੇ ਹੋਰ ਫਿਲਮਾਂ ਜਿਸ ਤਰ੍ਹਾਂ ਕਾਲਾ ਸ਼ਾਹ ਕਾਲਾ, ਰੌਲਾ ਬੇਸਮੇਂਟ ਦਾ ਮਾਸ਼ਾ ਅਤੇ ਲਾਈਵ ਥੀਏਟਰ ਵਿਚ ਅਪਣੀ ਕਲਾ ਦਾ ਜਾਣੂੰ ਬਿਖੇਰਿਆ। ਸਪਰਾ ਸਾਹਿਬ ਦੇ ਨਾਟਕ ਬੰਦ ਖਿੜਕੀਆਂ ਵਿਚ ਵਧੀਆ ਐਕਟਿੰਗ ਸਨਮਾਨ ਹਾਸਿਲ ਕੀਤਾ। ਉਸ ਨੇ ਵੱਖ-ਵੱਖ ਵਿਸ਼ਿਆਂ ਵਿਚ ਪੋਸਟ ਗ੍ਰੈਜੂਏਟ ਤਕ ਦੀ ਪੜ੍ਹਾਈ ਕੀਤੀ ਹੈ। ਉਸ ਨੇ ਵਿਸ਼ੇਸ ਤੌਰ ’ਤੇ ਪ੍ਰੋਡਿਊਸਰ ਐਕਟਰ ਸੋਜ ਝੱਜ ਨਾਲ ਅਭਿਨੈ ਅਤੇ ਸਹਿਯੋਗੀ ਕਲਾਵਾਂ ਦਾ ਯੋਗਦਾਨ ਪਾਇਆ ਹੈ। ਉਸ ਨੇ ਵਿਸ਼ੇਸ ਤੌਰ ’ਤੇ ਬਲਵਿੰਦਰ ਵਿੱਕੀ, ਰੌਣਕੀ ਰਾਮ, ਹਰਪ੍ਰੀਤ ਰਿੰਪੀ, ਸਮਰਾ ਜੀ, ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਦਾ ਵੀ ਸਹਿਯੋਗ ਪ੍ਰਾਪਤ ਕੀਤਾ ਹੈ। ਦੂਰ ਦਰਸ਼ਨ ਰੇਡੀਉ, ਆਲ ਇੰਡੀਆ ਰੇਡੀਉ ਜਲੰਧਰ, ਦੂਰਦਰਸ਼ਨ ਜਲੰਧਰ ਅਤੇ ਕਨੇਡਾ ਦੇ ਕਈ ਰੇਡੀਉ ਟੀ.ਵੀ.ਉਪਰ ਅਪਣੀ ਆਵਾਜ਼ ਤੇ ਕਲਾ ਦੇ ਕੀਰਤੀਮਾਨ ਸਥਾਪਿਤ ਕੀਤੇ। ਨਿਊਯਾਰਕ, ਯੂ.ਐਸ.ਏ. ਰੇਡੀਉ ਤੇ ਪ੍ਰੋਗਰਾਮ ਕੀਤੇ। ਮੰਚ ਸੰਚਾਲਨ ਉਹ ਲਗਭਗ ਦੋ ਦਹਾਕਿਆਂ ਤੋਂ ਕਰਦੀ ਆ ਰਹੀ ਹੈ। ਉਸ ਨੇ ਉਚ ਕੋਟੀ ਦੇ ਗਾਇਕਾਂ ਦੀਆਂ ਸਟੇਜ਼ਾਂ ਉਪਰ ਮੰਚ ਸੰਚਾਲਨ ਕੀਤਾ। ਗੁਰਦਾਸਮਾਨ, ਤਰਸੇਮ ਜੱਸੜ, ਰਣਜੀਤ ਬਾਵਾ, ਦਲਜੀਤ ਦੁਸਾਂਝ, ਲਖਵਿੰਦਰ ਵਡਾਲੀ ਤੇ ਸਤਿੰਦਰ ਸਿਰਤਾਜ ਆਦਿ ਦੀਆਂ ਸਟੇਜ਼ਾਂ ਤੇ ਮੰਚ ਸੰਚਾਲਨ ਕੀਤਾ। ਉਨ੍ਹਾਂ ਨੇ ਜਾਵੇਦ ਅਖ਼ਤਰ, ਰਿਚਾ ਸ਼ਰਮਾ, ਸ੍ਰੀ ਸਾਰੇਆਗੋਸਾਲ, ਕੁਮਾਰ ਸਾਨੂੰ, ਆਤਿਸ਼, ਰਾਹਤ ਫਤਹਿ ਅਲੀ ਖਾਂ, ਵਿਸ਼ਾਲ ਤੇ ਸ਼ੇਖਰ ਜਿਹੇ ਉਚ ਕੋਟੀ ਦੇ ਕਲਾਕਾਰਾਂ ਨਾਲ ਮੰਚ ਸੰਚਾਲਨ ਕੀਤਾ। ਉਸ ਦੇ ਮਸ਼ਹੂਰ ਗੀਤ ਹੀਲਾ, ਵਲੈਤਨ, ਕੰਘੀ ਵਾਹਵਾਂ, ਬਲੇਮ ਆਦਿ ਹਨ। ਮਾਸ਼ਾ ਫਿਲਮ ਦੀ ਲੇਖਿਕਾ ਤੇ ਹੀਰੋਇਨ ਵੀ ਆਪ ਹੀ ਹੈ। ਇਸ ਦੇ ਡਾਇਰੈਕਟਰ ਕਵੀ ਰਾਜ ਯੂ.ਐਸ.ਏ. ਹਨ। ਹੀਰੋ ਦੀ ਭੂਮਿਕਾ ਰਾਜ ਯੋਧਾਂ ਨੇ ਨਿਭਾਈ ਹੈ।
ਉਹ ਖੁਸ਼ ਦਿਲ ਤੇ ਮਸਤ ਸੁਭਾਅ ਦੀ ਚੁਲਬੁਲੀ, ਸ਼ੋਖ਼ ਦੀ ਖਨਕਟੀ ਆਵਾਜ਼ ਉਸ ਦੀ ਸੰਵੇਦਨਾ ਦਾ ਵਿਸ਼ੇਸ਼ ਸਨਮਾਨ ਹੈ। ਉਸ ਨੇ ਜਿਸ ਕਲਾ ਵਿਚ ਵੀ ਕੰਮ ਕੀਤਾ ਉਸ ਵਿਚ ਹੀ ਸਮੇਂ ਦੀ ਵਹਿੰਦੀ ਧਾਰਾਂ, ਜੀਵਨ ਵਿਵਸਥਾ, ਅਨੁਸ਼ਾਸਨ ਅਤੇ ਸਦਭਾਵਨਾ ਵਰਗੇ, ਗੁਣਾਂ ਨੂੰ ਭਰ ਕੇ ਅਸੀਸ ਅਪਣਤਵ, ਸੰਕੇਤ ਅਤੇ ਹਮਦਰਦੀ ਭਰ ਕੇ ਮਹੱਤਵ ਅਤੇ ਭਾਵਨਾਵਾਂ ਨੂੰ ਓਤ ਪ੍ਰੋਤ ਕੀਤਾ। ਉਸ ਦੀ ਸੰਚਾਲਨ ਵਿਧੀ ਸਕੂਲ ਤੇ ਕਾਰਗਰ ਯੋਜਨਾ ਅਤੇ ਪਰਸਪਰ ਸਹਿਯੋਗਗ ਨੂੰ ਅਨੂਠੀ ਮਿਸਾਲ ਵਿਚ ਪ੍ਰਵਰਿਤ ਕਰਦੀ ਹੈ। ਵਿਭਿੰਨ ਕਲਾਵਾਂ ਉਸ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਕਰਮਠਤਾ ਕਰਕੇ ਬੁਲੰਦੀ ਦਾ ਸਿਹਰਾ ਪ੍ਰਬਲ ਕਰਦੀਆਂ ਹਨ। ਉਸ ਦੀ ਕਾਰਜ ਸ਼ੈਲੀ ਵਿਚ ਸੇਵਾ, ਸਾਕਾਰਤਮਿਕਤਾ, ਸੰਤੁਸ਼ਟੀ, ਸ਼ਿਲਪ ਤੇ ਗੁਣਾਂ ਦਾ ਆਨੰਦ ਸ਼ਾਮਿਲ ਹੈ। ਉਨ੍ਹਾਂ ਦੀ ਦੂਰ ਦ੍ਰਿਸ਼ਟਤਾ ਵਿਚ ਉਤਮ ਤੇ ਸਦ ਗੁਣਾ ਦਾ ਵਿਕਾਸ ਹੈ। ਭਵਿੱਖ ਵਿਚ ਸ਼ਿਲਪੀ ਚਾਵਲਾ ਤੇ ਹੋਰ ਉਮੀਦਾਂ ਹਨ ਕਿ ਵੱਖ-ਵੱਖ ਵਿਧਾਵਾਂ-ਕਲਾਵਾਂ ਰਾਹੀਂ ਪੰਜਾਬ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਐਡਮਿੰਟਨ ਕਨੇਡਾ 98156-25409

