ਫਰੀਦਕੋਟ/ਕੋਟਕਪੂਰਾ, 18 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਜਿੱਥੇ ਸੇਵਾ ਹੁੰਦੀ ਹੈ, ਉੱਥੇ ਹੀ ਰੱਬ ਵੱਸਦਾ ਹੈ” ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਆਰਸ਼ ਸਚਰ ਵੱਲੋਂ ਲੋਕ ਸੇਵਾ ਦੀ ਮੁਹਿੰਮ ਤਹਿਤ 7ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 62 ਲੋੜਵੰਦ ਭੈਣਾਂ-ਭਰਾਵਾਂ ਨੂੰ ਨਿਸ਼ੁਲਕ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ। ਇਸ ਉਪਰਾਲੇ ਦਾ ਮੁੱਖ ਮਕਸਦ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸਹੂਲਤ ਅਤੇ ਆਤਮਨਿਰਭਰਤਾ ਪ੍ਰਦਾਨ ਕਰਨਾ ਹੈ। ਇਸ ਮੌਕੇ ਆਰਸ਼ ਸਚਰ ਨੇ ਕਿਹਾ ਕਿ “ਲੋਕ ਸੇਵਾ ਮੇਰੇ ਲਈ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ। ਸਾਡੀ ਕੋਸ਼ਿਸ਼ ਹੈ ਕਿ ਸਰਕਾਰੀ ਅਤੇ ਸਮਾਜ ਭਲਾਈ ਦੀ ਹਰ ਸੰਭਵ ਸਹੂਲਤ ਅਸਲ ਲੋੜਵੰਦ ਵਿਅਕਤੀ ਤੱਕ ਪਹੁੰਚੇ। ਕਿਸੇ ਲੋੜਵੰਦ ਦੇ ਚਿਹਰੇ ’ਤੇ ਆਈ ਮੁਸਕਾਨ ਹੀ ਸਾਡੀ ਸੇਵਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।”
ਉਨ੍ਹਾਂ ਕਿਹਾ ਕਿ ਮਿਸ਼ਨ 2027 ਤਹਿਤ ਫਰੀਦਕੋਟ ਦੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ, ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਲੋਕ ਭਲਾਈ ਸਕੀਮਾਂ ਨਾਲ ਜੋੜਨ ਦੇ ਯਤਨ ਲਗਾਤਾਰ ਜਾਰੀ ਰਹਿਣਗੇ। ਹੱਥ ਮਦਦ ਲਈ ਦਿਲ ਇਨਸਾਨੀਅਤ ਲਈ ਕਦਮ ਲੋਕ ਭਲਾਈ ਲਈ ਦੇ ਸੁਨੇਹੇ ਨਾਲ ਆਰਸ਼ ਸਚਰ ਨੇ ਕਿਹਾ ਕਿ ਫਰੀਦਕੋਟ ਦੇ ਹਰ ਲੋੜਵੰਦ ਤੱਕ ਪਹੁੰਚਣਾ ਅਤੇ ਹਰ ਸੰਭਵ ਮਦਦ ਕਰਨਾ ਉਨ੍ਹਾਂ ਦੀ ਲੋਕ ਸੇਵਾ ਮੁਹਿੰਮ ਦਾ ਮੁੱਖ ਉਦੇਸ਼ ਹੈ।

