ਕੋਟਕਪੂਰਾ ਤਹਿਸੀਲ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਕੋਟਕਪੂਰਾ ਵਿਖ਼ੇ ਰੋਸ ਰੈਲੀ ਕਰਕੇ ਬੱਤੀਆਂ ਵਾਲੇ ਚੌਂਕ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ

ਕੋਟਕਪੂਰਾ, 27 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਵਿੱਚ ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ‘ਤੇ ਕੋਟਕਪੂਰਾ ਤਹਿਸੀਲ ਦੇ ਸੈਂਕੜੇ ਅਧਿਆਪਕਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਪੈਨਸ਼ਨਰਾਂ ਨੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸ਼ਹਿਰ ਦੇ ਬਜ਼ਾਰਾਂ ਫੌਜੀ ਰੋਡ, ਢੋਡਾ ਚੌਂਕ, ਰੇਲਵੇ ਰੋਡ, ਮਹਿਤਾ ਚੌਂਕ ਤੋਂ ਬੱਤੀਆਂ ਵਾਲੇ ਚੌਂਕ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਬੱਤੀਆਂ ਵਾਲੇ ਚੈੱਕ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈਕੇ ਰੈਲੀ ਵਿੱਚ ਸ਼ਾਮਿਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵਿੰਦਰ ਸਿੰਘ ਮੌੜ, ਸੁਭਾਸ਼ ਚੰਦਰ ਸ਼ਰਮਾ, ਵੀਰਇੰਦਰਜੀਤ ਸਿੰਘ ਪੁਰੀ, ਕੁਲਵੰਤ ਸਿੰਘ ਚਾਨੀ, ਸੁਖਮੰਦਰ ਸਿੰਘ ਸੰਧਵਾਂ, ਜਗਸੀਰ ਸਿੰਘ ਖਾਰਾ, ਹਰਦੀਪ ਸਿੰਘ ਕਟਾਰੀਆ, ਅਵਤਾਰ ਸਿੰਘ ਸਹੋਤਾ,
ਨਗਰ ਕੌਂਸਲ ਮੁਲਾਜ਼ਮ ਆਗੂ ਸ਼ਰਨ ਕੁਮਾਰ, ਲਖਵੀਰ ਸਿੰਘ, ਜੈ ਚੰਦ, ਪਾਵਰਕਾਮ ਪੈਨਸ਼ਨਰ ਆਗੂ ਰੇਸ਼ਮ ਸਿੰਘ, ਦਰਸ਼ਨ ਕੁਮਾਰ ਬਾਵਾ, ਜਸਕਰਨ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸ਼ਰਮਾ, ਹਰਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਵਾੜਾ ਦੜਾਕਾ ਅਤੇ ਮਨਪ੍ਰੀਤ ਸਿੰਘ ਆਗੂ ਬਿਜਲੀ ਬੋਰਡ, ਸਵਰਨਪਾਲ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਕੋਟਕਪੂਰਾ ਸੁਖਦੇਵ ਸਿੰਘ ਸਿਵਲ ਹਸਪਤਾਲ ਕੋਟਕਪੂਰਾ, ਮੋਹਨ ਲਾਲ ਪ੍ਰੈਸ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਜ਼ਿਲ੍ਹਾ ਫਰੀਦਕੋਟ, ਅਧਿਆਪਕ ਆਗੂ ਪ੍ਰੀਤ ਭਗਵਾਨ ਸਿੰਘ ਐਲੀਮੈਂਟਰੀ ਟੀਚਰਜ਼ ਯੂਨੀਅਨ, ਜਸਜੀਤ ਸਿੰਘ, ਗੁਰਨਾਮ ਸਿੰਘ ਬਾਹਮਣਵਾਲਾ
ਮਾਸਟਰ ਕੇਡਰ ਯੂਨੀਅਨ ਅਮਨਦੀਪ ਸਿੰਘ ਜੱਸਲ, ਅਜਾਇਬ ਸਿੰਘ ਡੈਮੋਕਰੇਟਿਕ ਟੀਚਰਜ਼ ਫਰੰਟ, ਰਜਨੀ ਵਸ਼ਿਸਟ, ਜਸਵਿੰਦਰ ਸਿੰਘ ਸਿੱਧੂ ਕੰਪਿਊਟਰ ਅਧਿਆਪਕ ਯੂਨੀਅਨ, ਸੁਖਚੈਨ ਸਿੰਘ ਰਾਮਸਰ ਗੋਰਮਿੰਟ ਸਕੂਲ ਟੀਚਰਜ਼ ਯੂਨੀਅਨ, ਵਿਵੇਕ ਕਪੂਰ, ਰੇਸ਼ਮ ਸਿੰਘ ਖੀਵਾ, ਗੁਰਪ੍ਰੀਤ ਸਿੰਘ ਸਰਾਵਾਂ ਸਕੂਲ ਲੈਕਚਰਾਰ ਯੂਨੀਅਨ, ਆਲ ਇੰਡੀਆ ਆਸ਼ਾ ਵਰਕਰਾਂ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਸੁਖਮੰਦਰ ਕੌਰ ਮੱਤਾ, ਭਰਾਤਰੀ ਤੌਰ ‘ਤੇ ਸ਼ਾਮਿਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ, ਸਰਦੂਲ ਸਿੰਘ ਕਾਸਮਭੱਟੀ ਨੇ ਸਮੂਹ ਲੋਕਾਂ, ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਸੱਦਾ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਹੰਕਾਰ ਤੋੜਣ ਲਈ ਅਤੇ ਸੱਤਾ ਤੋਂ ਲਾਂਭੇ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਲਈ ਅੱਜ ਤੋਂ ਹੀ ਕਮਰਕਸੇ ਕੱਸ ਲੈਣ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਆਪਣੇ ਸਾਢੇ ਚਾਰ ਸਾਲ ਦੇ ਰਾਜ ਭਾਗ ਦੌਰਾਨ ਲਗਾਤਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਫੈਸਲੇ ਕੀਤੇ ਹਨ। ਇਸ ਤੋਂ ਇਲਾਵਾ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੇ ਬਿਲਕੁੱਲ ਉਲਟ ਜਾਕੇ ਕੰਮ ਕੀਤੇ ਹਨ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ 18 ਫੀਸਦੀ ਡੀ.ਏ. ਨਾ ਦਿੱਤਾ ਗਿਆ, ਪੁਰਾਣੀ ਪੈਨਸ਼ਨ ਸਕੀਮ ਬਹਾਰ ਨਾ ਕੀਤੀ ਗਈ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਅਤੇ ਸਕੀਮ ਵਰਕਰਾਂ ਦੀਆਂ ਉਜ਼ਰਤਾਂ ਵਿੱਚ ਢੁੱਕਵਾਂ ਵਾਧਾ ਨਾ ਕੀਤਾ ਗਿਆ, ਮਿਤੀ 15-1-2015 ਦਾ ਮੁੱਢਲੀ ਤਨਖਾਹਾਂ ਤੇ ਭਰਤੀ ਕਰਨ ਸਬੰਧੀ ਪੱਤਰ ਰੱਦ ਨਾ ਕੀਤਾ ਗਿਆ, ਮਿਤੀ 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਦਾ ਪੱਤਰ ਰੱਦ ਨਾ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਦਾ ਫੈਸਲਾ ਸਹੀ ਦਿਸ਼ਾ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ਾਂ ਦੀ ਰੂਪ ਰੇਖਾ ਹੋਰ ਤਿੱਖੀ ਕੀਤੀ ਜਾਵੇਗੀ। ਇਸ ਦੀ ਸਮੁੱਚੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਦੀ ਹੋਵੇਗੀ। ਅੱਜ ਦੇ ਰੋਸ ਪ੍ਰਦਰਸ਼ਨ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਅਜੇਪਾਲ ਸਿੰਘ ਸੰਧੂ ਕਾਂਗਰਸੀ ਆਗੂ, ਹਰਬੰਸ ਲਾਲ ਸ਼ਰਮਾ ਭਾਰਤੀ ਜਨਤਾ ਪਾਰਟੀ, ਬਸੰਤ ਕੁਮਾਰ ਪਰਜਾਪਤ ਬਹੁਜਨ ਸਮਾਜ ਪਾਰਟੀ ਨੇ ਵੀ ਰੈਲੀ ਵਿੱਚ ਸ਼ਾਮਿਲ ਹੋਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਦੁੱਗਲ, ਸੋਮਨਾਥ ਅਰੋੜਾ, ਕੁਲਦੀਪ ਸਿੰਘ ਸਹਿਦੇਵ, ਮੰਦਰ ਸਿੰਘ, ਤਾਰਾ ਸਿੰਘ, ਇੰਦਰਜੀਤ ਸਿੰਘ ਸਰਾਵਾਂ, ਯੋਗੇਸ਼ ਰਾਜਪੂਤ, ਰੁਪਿੰਦਰਜੀਤ ਸਿੰਘ, ਬਲਜੀਤ ਸਿੰਘ ਲੈਕਚਰਾਰ, ਧਰਮਹਿੰਦਰ ਸਿੰਘ, ਸੇਵਕ ਸਿੰਘ ਸੈਂਟਰ ਹੈਡ ਟੀਚਰ, ਰਜਿੰਦਰ ਸਿੰਘ ਅਟਵਾਲ, ਇਕਬਾਲ ਸਿੰਘ ਮਘੇੜਾ, ਤਰਸੇਮ ਨਰੂਲਾ, ਮਦਨ ਲਾਲ ਸ਼ਰਮਾ, ਪੂਰਨ ਸਿੰਘ ਸੰਧਵਾਂ, ਜਸਪਾਲ ਸਿੰਘ ਕੋਚ, ਜੋਗਿੰਦਰ ਸਿੰਘ ਸੈਂਟਰ ਹੈਡ ਟੀਚਰ, ਜਸਵੀਰ ਸਿੰਘ ਸਰਾਵਾਂ, ਪ੍ਰੀਤਮ ਸਿੰਘ ਖਜ਼ਾਨਾ ਦਫਤਰ, ਬਲਵਿੰਦਰ ਸਿੰਘ ਚੀਮਾ, ਨਛੱਤਰ ਸਿੰਘ, ਬਲਵਿੰਦਰ ਸਿੰਘ ਗੋਸਵਾਮੀ ਬਹੁਤ ਸਾਰੇ ਸੇਵਾ ਮੁਕਤ ਪੈਨਸ਼ਨਰ ਪੰਜਾਬ ਪੁਲਿਸ ਆਦਿ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ, ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਸਨ।

