ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ 57ਵੇਂ ਬਾਬਾ ਫਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸਬੰਧੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਵਿੱਚ ਬੈਰੀਗੇਟ ਦੀ ਸੇਵਾ ਵਿੱਚ ਆਤਮਾ ਸਿੰਘ (ਸਰਪੰਚ ਕੰਮੇਆਣਾ), ਗੁਰਲਾਭ ਸਿੰਘ, ਛੋਟੇ ਹਾਲ ਦੀ ਸੇਵਾ ਵਿੱਚ ਜਗਦੀਸ਼ ਸਿੰਘ (ਨੰਬਰਦਾਰ) ਅਤੇ ਉਹਨਾਂ ਦੀ ਟੀਮ, ਪ੍ਰਸ਼ਾਦਿਆਂ ਦੀ ਸੇਵਾ ਸੰਭਾਲ ਲਈ ਗੁਰਚਰਨ ਸਿੰਘ, ਗੁਰਜੀਤ ਸਿੰਘ ਚਮੇਲੀ, ਸਰਦਾਰਨੀ ਸਰਬਜੀਤ ਕੌਰ, ਰਮਿੰਦਰ ਕੌਰ ਅਤੇ ਕਿੰਨੂੰ ਕੌਰ, ਦੇਗ ਦੀ ਸੇਵਾ ਲਈ ਕਿਲ੍ਹਾਂ ਨੌ ਤੋਂ ਸਾਬ ਸਿੰਘ, ਪਰਮਜੀਤ ਸਿੰਘ, ਸੁਖਮੰਦਰ ਸਿੰਘ, ਜੋੜਾ ਘਰ ਦੀ ਸੇਵਾ ਲਈ ਜਰਨੈਲ ਸਿੰਘ, ਜਗਤਾਰ ਸਿੰਘ, ਜਗਜੀਵਨ ਸਿੰਘ, ਪ੍ਰਭਜੋਤ ਸਿੰਘ ਲੰਗਰ ਹਾਲ ਦੀ ਸੇਵਾ ਲਈ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਵਿਜੇਂਦਰ ਵਿਨਾਇਕ, ਦਵਿੰਦਰ ਸਿੰਘ, ਅਸ਼ੋਕ ਸੱਚਰ ਅਤੇ ਅਸ਼ਵਨੀ ਬਾਂਸਲ ਅਤੇ ਰਸਦ ਖਰੀਦਣ ਲਈ ਕੁਲਜੀਤ ਸਿੰਘ ਮੋਂਗੀਆ, ਨਰਿੰਦਰਪਾਲ ਸਿੰਘ ਬਰਾੜ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸਫਾਈ ਦੀ ਸੇਵਾ ਲਈ, ਰਾਜੂ ਸਿੰਘ ਅਤੇ ਉਹਨਾਂ ਦੀ ਟੀਮ, ਜਸ਼ਨ ਸਿੰਘ, ਨਵ ਸਿੰਘ ਤੇ ਗੁਰਪਿਆਰ ਸਿੰਘ, ਅੰਮ੍ਰਿਤਪਾਲ ਸਿੰਘ, ਮੱਖਣ ਸਿੰਘ, ਲੰਗਰ ਵਰਤਾਉਣ ਲਈ ਲਾਅ ਕਾਲਜ ਦੇ ਪ੍ਰੋ. ਮੋਹਨ ਸਿੰਘ ਸੱਗੂ, ਪ੍ਰੋ. ਪਰਮਿੰਦਰ ਸਿੰਘ ਬੁੱਟਰ ਤੇ ਇਸੇ ਤਰ੍ਹਾਂ ਜਲ ਸੇਵਾ ਲਈ ਡਾ. ਗੁਰਇੰਦਰਮੋਹਨ ਸਿੰਘ, ਕੈਪਟਨ ਧਰਮ ਸਿੰਘ, ਫਾਇਨੈਂਸ ਕਮੇਟੀ ਦੀ ਸੇਵਾ ਲਈ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ ਅਤੇ ਡਾ. ਗੁਰਇੰਦਰਮੋਹਨ ਸਿੰਘ ਅਤੇ ਸ਼ਿਕਾਇਤ ਕਮੇਟੀ ਵਿੱਚ ਵੀ ਇਹਨਾਂ ਦੇ ਨਾਲ–ਨਾਲ ਦੀਪਇੰਦਰ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਬਰਾੜ ਵੀ ਇਹਨਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਸੇਖੋਂ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਭਾਰੀ ਹੜ੍ਹ ਦੇ ਹਾਲਾਤਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਜਿਆਦਾ ਵੱਡੇ ਪੱਧਰ ਤੇ ਨਹੀ ਮਨਾਇਆ ਗਿਆ ਸੀ। ਪਰ ਸੁਸਾਇਟੀ ਵੱਲੋਂ 51 ਲੱਖ ਦੀ ਰਾਸ਼ੀ ਚੀਫ ਮਨਿਸਟਰ ਰਲੀਫ ਫੰਡ ਨੂੰ ਦਿੱਤੀ ਗਈ ਸੀ ਅਤੇ 2 ਲੱਖ ਦੀ ਰਾਸ਼ੀ ਰੈੱਡ ਕਰਾਸ ਸੁਸਾਇਟੀ ਨੂੰ ਮੁਨੱਖਤਾ ਦੀ ਸੇਵਾ ਲਈ ਦਿੱਤੀ ਗਈ ਸੀ। ਸੇਖੋਂ ਸਾਹਿਬ ਨੇ ਇਹ ਵੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਸੰਗਤਾਂ ਅੱਗੇ ਅਪੀਲ ਕੀਤੀ ਕਿ ਮੇਲੇ ਦੌਰਾਨ ਸਫ਼ਾਈ ਦਾ ਖ਼ਾਸ ਤੋਰ ਤੇ ਧਿਆਨ ਰੱਖਣ ਤੇ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਤੇ ਨਾ ਹੀ ਲਿਫ਼ਾਫ਼ੇ ਅਤੇ ਹੋਰ ਗੰਦਗੀ ਸੜਕਾ ਤੇ ਸੁੱਟਣ। ਉਹਨਾਂ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਨੇ ਸਰਕਾਰ ਨੂੰ ਵੀ ਪੁਖਤਾ ਪ੍ਰਬੰਧ ਕਰਨ ਲਈ ਗੁਜ਼ਾਰਿਸ਼ ਕੀਤੀ ਤੇ ਕਿਹਾ ਕਿ ਐਬੂਲੈਂਸ ਲਈ ਵੀ ਖ਼ਾਸ ਰੂਟ ਬਣਾਏ ਜਾਣ ਤਾ ਜੋ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਸੰਗਤਾਂ ਅੱਗੇ ਬੇਨਤੀ ਕੀਤੀ ਕਿ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਉਹ ਆਪਣਾ ਪੂਰਾ ਸਹਿਯੋਗ ਦੇਣ ਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸੁਰੱਖਿਆ ਲਈ ਪੂਰਨ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਅਹੁਦੇਦਾਰ ਸ. ਚਰਨਜੀਤ ਸਿੰਘ ਸੇਖੋਂ, ਸ. ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਸ. ਕੁਲਜੀਤ ਸਿੰਘ ਮੌਗੀਆਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਵੀ ਹਾਜ਼ਰ ਸਨ।

