ਵਾਰਾਨਸੀ (ਯੂ.ਪੀ.) ਵਿੱਚ ਹਿੰਦੁਸਤਾਨ ਸਮਾਚਾਰ ਏਜੰਸੀ ਵੱਲੋਂ ਹੋਵੇਗਾ ਸਮਾਗਮ
ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਘੇ ਵਿਦਵਾਨ ਲਿਖਾਰੀ ਡਾ. ਦੇਵਿੰਦਰ ਸੈਫ਼ੀ ਦੁਆਰਾ ਪੰਜਾਬੀ ਭਾਸ਼ਾ ਦੀ ਅਮੀਰੀ ਵਿੱਚ ਪਾਏ ਕੀਮਤੀ ਯੋਗਦਾਨ ਨੂੰ ਮੁੱਖ ਰੱਖ ਕੇ ਭਾਰਤੀ ਭਾਸ਼ਾ ਸਨਮਾਨ ਦਿੱਤਾ ਜਾਵੇਗਾ। ਡਾ. ਸੈਫ਼ੀ ਦੇ ਬੌਧਿਕ, ਦਾਰਸ਼ਨਿਕ, ਆਲੋਚਨਾਤਮਕ ਅਤੇ ਕਾਵਿ ਖੇਤਰ ਵਿੱਚ ਕੀਤੇ ਕੰਮਾਂ ਦਾ ਮੁਲਾਂਕਣ ਕਰਦਿਆਂ ਹਿੰਦੁਸਤਾਨ ਸਮਾਚਾਰ ਏਜੰਸੀ ਵੱਲੋਂ ਇਹ ਚੋਣ ਕੀਤੀ ਗਈ। ਦੇਸ਼ ਦੀਆਂ 22 ਭਾਸ਼ਾਵਾਂ ਵਿੱਚੋਂ ਲੇਖਕਾਂ, ਵਿਦਵਾਨਾਂ, ਚਿੰਤਕਾਂ ਨੂੰ ਇਸ ਮੰਚ ਉੱਪਰ ਸਨਮਾਨਤ ਕਰਨ ਦਾ ਉਦੇਸ਼ ਭਾਰਤੀ ਭਾਸ਼ਾਵਾਂ ਅਤੇ ਗਿਆਨ ਪ੍ਰੰਪਰਾਵਾਂ ਦਾ ਤਾਲਮੇਲ ਤੇ ਵਿਕਾਸ ਲਈ ਸਤਿਕਾਰ ਭੇਂਟ ਕਰਨਾ ਹੈ। ਇਹ ਸਨਮਾਨ ਵਾਰਾਨਸੀ (ਉੱਤਰ ਪ੍ਰਦੇਸ਼) ਵਿਖੇ ਮਹਾਤਮਾ ਗਾਂਧੀ ਕਾਸ਼ੀ ਵਿੱਦਿਆਪੀਠ ਵਿਖੇ ਵਿਸ਼ੇਸ਼ ਸ਼ਖ਼ਸੀਅਤਾਂ ਦੁਆਰਾ ਪ੍ਰਦਾਨ ਕੀਤਾ ਜਾਵੇਗਾ।
