ਬਟਾਲੇ ਦੀ ਧਰਤੀ ਮਹਿਕੀ, ਨਾਨਕ ਦੇ ਵਿਆਹ ਪੁਰਬ ’ਤੇ,
ਸੰਗਤ ਸਾਰੀ ਨੱਚੀ-ਗਾਈ, ਨਾਨਕ ਦੇ ਵਿਆਹ ਪੁਰਬ ’ਤੇ।
ਚਾਰ ਚੁਫੇਰੇ ਨਾਮ ਦੀ ਖੁਸ਼ਬੂ, ਰੂਹਾਂ ਨੂੰ ਸਰੂਰ ਮਿਲਿਆ,
ਹਰ ਦਿਲ ਅੰਦਰ ਦੀਵਾ ਬਲਿਆ, ਨਾਨਕ ਦੇ ਵਿਆਹ ਪੁਰਬ ’ਤੇ।
ਸੱਚ, ਸੇਵਾ ਤੇ ਨਾਮ ਦਾ ਰਾਹ ਜੋ ਨਾਨਕ ਜੀ ਨੇ ਸਾਨੂੰ ਦਿੱਤਾ,
ਜੀਵਨ ਦਾ ਇਹ ਮੂਲ ਸਮਝਿਆ, ਨਾਨਕ ਦੇ ਵਿਆਹ ਪੁਰਬ ’ਤੇ।
ਮਾਤਾ ਸੁਲੱਖਣੀ ਜੀ ਦੇ ਸੰਗ ਪਾਵਨ ਬੰਧਨ ਜੁੜਿਆ ਸੀ,
ਧੰਨ ਹੋਈ ਬਟਾਲੇ ਦੀ ਧਰਤੀ, ਨਾਨਕ ਦੇ ਵਿਆਹ ਪੁਰਬ ’ਤੇ।
ਊਚ-ਨੀਚ ਦੇ ਭੇਦ ਮਿਟਾ ਕੇ, ਏਕਤਾ ਦਾ ਸੰਦੇਸ਼ ਦਿੱਤਾ,
ਮਨੁੱਖਤਾ ਦਾ ਮਾਣ ਵਧਾਇਆ, ਨਾਨਕ ਦੇ ਵਿਆਹ ਪੁਰਬ ’ਤੇ।
ਕਿਰਤ ਕਰੋ ਤੇ ਵੰਡ ਛਕੋ ਜੀ, ਨਾਮ ਜਪੋ ਹਰ ਸਾਹ ਦੇ ਨਾਲ,
ਗੁਰੂ ਦੀ ਬਾਣੀ ਦਿਲ ਵਿੱਚ ਵਸਾਈ, ਨਾਨਕ ਦੇ ਵਿਆਹ ਪੁਰਬ ’ਤੇ।
ਸਤਿੰਦਰ ਦਿਲੋਂ ਸ਼ੁਕਰ ਮਨਾਵੇ, ਚਰਨਾਂ ਵਿੱਚ ਅਰਦਾਸ ਕਰੇ,
ਸਰਬੱਤ ਦੇ ਭਲੇ ਦੀ ਮੰਗੇ, ਨਾਨਕ ਦੇ ਵਿਆਹ ਪੁਰਬ ’ਤੇ।
ਡਾ ਸਤਿੰਦਰਜੀਤ ਕੋਰ ਬੁੱਟਰ

