ਪਟਿਆਲਾ, 18 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਡਿਪਟੀ ਡਾਇਰੈਕਟਰ, ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਪਟਿਆਲਾ ਸ਼੍ਰੀ ਰਵਿੰਦਰਪਾਲ ਸਿੰਘ ਨੇ ਦਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ 21ਸਤੰਬਰ ਨੂੰ ਐਸ.ਕੇ. ਟ੍ਰਾਂਸਲੂਸ਼ਨ ਐਲ.ਐਲ.ਪੀ., ਮੋਰ ਰਿਟੇਲ ਪ੍ਰਾਈਵੇਟ ਲਿਮਟਿਡ, ਡੀ.ਐਸ.ਜੀ. ਪੇਪਰਜ਼ ਪ੍ਰਾਈਵੇਟ ਲਿਮਟਿਡ, ਫਲਿੱਪਕਾਰਟ ਅਤੇ ਰੀਅਲ ਟੈਕ ਦਾ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਹਨਾ ਦਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਟਿਆਲਾ ਵਿਖੇ ਮਿਤੀ 21-09-2026 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਸ.ਕੇ. ਟ੍ਰਾਂਸਲੂਸ਼ਨ ਐਲ.ਐਲ.ਪੀ., ਮੋਰ ਰਿਟੇਲ ਪ੍ਰਾਈਵੇਟ ਲਿਮਟਿਡ, ਡੀ.ਐਸ.ਜੀ. ਪੇਪਰਜ਼ ਪ੍ਰਾਈਵੇਟ ਲਿਮਟਿਡ, ਫਲਿੱਪਕਾਰਟ ਅਤੇ ਰੀਅਲ ਟੈਕ ਦੇ ਨਿਯੋਜਕਾਂ ਵਲੋ ਅਕਾਊਂਟੈਂਟ ਐਚ.ਆਰ., ਦਫ਼ਤਰ ਮੈਨੇਜਰ, ਗਾਹਕ ਸੇਵਾ, ਸੀ.ਐਸ.ਏ. ਅਤੇ ਹੈਲਪਰ, ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ, ਮਸ਼ੀਨਿਸਟ, ਇੰਸਟਰੂਮੈਂਟ ਟੈਕਨੀਸ਼ੀਅਨ, ਡਿਲਿਵਰੀ ਬੁਆਏ, ਸੀ.ਸੀ.ਟੀ.ਵੀ. ਕੈਮਰਾ ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਰਵਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ, ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਪਟਿਆਲਾ ਜੀ ਨੇ ਦੱਸਿਆ ਕਿ ਐਸ.ਕੇ. ਟ੍ਰਾਂਸਲੂਸ਼ਨ ਐਲ.ਐਲ.ਪੀ., ਮੋਰ ਰਿਟੇਲ ਪ੍ਰਾਈਵੇਟ ਲਿਮਟਿਡ, ਡੀ.ਐਸ.ਜੀ. ਪੇਪਰਜ਼ ਪ੍ਰਾਈਵੇਟ ਲਿਮਟਿਡ, ਫਲਿੱਪਕਾਰਟ ਅਤੇ ਰੀਅਲ ਟੈਕ ਦੇ ਨਿਯੋਜਕਾਂ ਵਲੋਂ ਦੀਆਂ ਅਕਾਊਂਟੈਂਟ ਐਚ.ਆਰ., ਦਫ਼ਤਰ ਮੈਨੇਜਰ, ਗਾਹਕ ਸੇਵਾ, ਸੀ.ਐਸ.ਏ. ਅਤੇ ਹੈਲਪਰ, ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ, ਮਸ਼ੀਨਿਸਟ, ਇੰਸਟਰੂਮੈਂਟ ਟੈਕਨੀਸ਼ੀਅਨ, ਡਿਲਿਵਰੀ ਬੁਆਏ, ਸੀ.ਸੀ.ਟੀ.ਵੀ. ਕੈਮਰਾ ਟੈਕਨੀਸ਼ੀਅਨ ਨਾਲ ਸਬੰਧਤ ਲਗਭਗ 100 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜਿਨ੍ਹਾਂ ਲਈ ਵਿੱਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਉਮਰ 18 ਤੋਂ 35 ਸਾਲ ਅਤੇ ਮਰਦ ਅਤੇ ਔਰਤ ਦੋਵੇਂ ਇੰਟਰਵਿਊ ਦੇ ਸਕਦੇ ਹਨ।
ਓਹਨਾ ਦਸਿਆ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੇਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 21-09-2026 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।
