— ਅੰਤਿਮ ਅਰਦਾਸ ਅੱਜ 1 ਤੋਂ 2 ਵਜੇ ਤੱਕ —
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਸਮਾਜ ਸੇਵਾ ਨੂੰ ਸਮਰਪਿਤ ਅਤੇ ਸਥਾਨਕ ਪ੍ਰਸਿੱਧ ਕਾਰੋਬਾਰੀ ਧੂੜੀਆ ਪਰਿਵਾਰ ਦੇ ਮੁਖੀ ਮਾਤਾ ਨਿਰਮਲ ਰਾਣੀ ਧੂੜੀਆ (76) ਧਰਮ ਪਤਨੀ ਸਵ: ਪ੍ਰੇਮ ਨਾਥ ਧੂੜੀਆ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਸਪੁੱਤਰਾਂ, ਨੂੰਹਾਂ, ਧੀ,ਜਵਾਈ, ਪੋਤਰੇ ਪੋਤਰੀਆਂ, ਦੇਵਰ-ਦੇਵਰਾਣੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਭਰਿਆ ਪੂਰਾ ਪਰਿਵਾਰਕ ਬਗੀਚਾ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਸਵ: ਨਿਰਮਲ ਧੂੜੀਆ ਦੇ ਦਿਉਰ ਪ੍ਰਦੀਪ ਧੂੜੀਆ ਸ਼ਹਿਰ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਸਰਪ੍ਰਸਤ (ਪੈਟਰਨ )ਹਨ।ਇਸ ਤੋਂ ਇਲਾਵਾ ਉਹ ਏ ਕਲਾਸ ਸਰਕਾਰੀ ਠੇਕੇਦਾਰ ਹਨ ਅਤੇ ਕਈ ਹੋਰ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਨਾਲ ਜੁੜੇ ਹੋਏ ਹਨ। ਸਵ: ਨਿਰਮਲ ਰਾਣੀ ਧੂੜੀਆ ਦੇ ਅਕਾਲ ਚਲਾਣੇ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਵਿਜੇ ਸਿਡਾਨਾ, ਰਜਿੰਦਰ ਖੁਰਾਣਾ, ਰਾਜੇਸ਼ ਗਿਰਧਰ, ਰਾਜੀਵ ਕਟਾਰੀਆ,ਕਰਨੈਲ ਸਿੰਘ ਸਰੋਏ, ਇੰਸ. ਸੁਖਪਾਲ ਮੱਕੜ, ਬਲਜੀਤ ਸਿੰਘ ਬਰਾੜ, ਸਾਹਿਲ ਕੁਮਾਰ ਹੈਪੀ,ਡਾ: ਸਤੀਸ਼ ਗਲਹੋਤਰਾ, ਪ੍ਰਿੰ: ਕੁਲਵੰਤ ਸ਼ਰਮਾ, ਮਲਕੀਤ ਸਿੰਘ ਡੀ.ਐੱਮ.ਓ., ਅਮਰ ਨਾਥ ਸੇਰਸੀਆ, ਪ੍ਰਸ਼ੋਤਮ ਗਿਰਧਰ, ਕੇ.ਐੱਲ.ਮਹਿੰਦਰਾ,ਸ਼ੈਲਜਾ ਗਿਰਧਰ ਅਤੇ ਗਗਨ ਥੰਨਾ, ਸਣੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਧੂੜੀਆ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਨਿਰਮਲ ਰਾਣੀ ਧੂੜੀਆ ਨਮਿਤ ਅੰਤਿਮ ਅਰਦਾਸ ਅੱਜ 19 ਸਤੰਬਰ ਸ਼ਨੀਵਾਰ ਨੂੰ ਦੁਪਹਿਰ 1:00 ਤੋਂ 2:00 ਵਜੇ ਤੱਕ ਸਥਾਨਕ ਮਲੋਟ ਰੋਡ ਸਥਿਤ ਚਹਿਲ ਪੈਲੇਸ ਵਿਖੇ ਹੋਵੇਗੀ।
ਫੋਟੋ ਕੈਪਸ਼ਨ : ਸਵ: ਨਿਰਮਲ ਧੂੜੀਆ ਦੀ ਫਾਇਲ ਫੋਟੋ।

