ਵਿਧਾਇਕ ਗੁਰਦਿੱਤ ਸਿੰਘ ਸੇਖੋ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
1 ਤੋਂ 5 ਅਕਤੂਬਰ ਤੱਕ ਹੋਣਗੀਆਂ ਖੇਡਾਂ
ਫ਼ਰੀਦਕੋਟ, 29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 (ਸੀਜਨ-4) ਤਹਿਤ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਰਹਿਨੁਮਾਈ ਹੇਠ ਖੇਡ ਵਿਭਾਗ ਫਰੀਦਕੋਟ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 (ਸੀਜਨ–4) ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ 01.10.2026 ਤੋਂ 05.10.2026 ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਮਿਤੀ 01.10.2026 ਨੂੰ ਸਵੇਰੇ 11:00 ਵਜੇ ਬਾਸਕਿਟਬਾਲ ਗਰਾਉਂਡ, ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਹੋਵੇਗਾ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ, ਵਾਲੀਬਾਲ ਸਮੈਸ਼ਿੰਗ, ਵਾਲੀਬਾਲ ਸ਼ੂਟਿੰਗ, ਬੈਡਮਿੰਟਨ, ਟੇਬਲ ਟੈਨਿਸ, ਸ਼ੂਟਿੰਗ ਅਤੇ ਚੈਸ ਉਮਰ ਵਰਗ ਅੰ-14 (ਮਿਤੀ 01.01.2013 ਨੂੰ ਅਤੇ ਇਸ ਤੋਂ ਬਾਅਦ ਦਾ ਜਨਮ), ਅੰ-17 (ਮਿਤੀ 01.01.2010 ਨੂੰ ਅਤੇ ਮਿਤੀ 01.01.2010 ਤੋਂ 31.12.2012 ਤੱਕ), ਅੰ-21 (ਮਿਤੀ 01.01.2006 ਨੂੰ ਅਤੇ ਮਿਤੀ 01.01.2006 ਤੋਂ 31.12.2009 ਤੱਕ), 21 ਤੋਂ 30 (ਮਿਤੀ 01.01.1996 ਤੋਂ 31.12.2005 ਤੱਕ), 31-40 (ਮਿਤੀ 01.01.1986 ਤੋਂ 31.12.1995 ਤੱਕ), 41-50 (ਮਿਤੀ 01.01.1976 ਤੋਂ 31.12.1985 ਤੱਕ), 51-60 (ਮਿਤੀ 01.01.1966 ਤੋਂ 31.12.1975 ਤੱਕ), 61-70 (ਮਿਤੀ 01.01.1956 ਤੋਂ 31.12.1965 ਤੱਕ) ਅਤੇ 70 ਤੋਂ ਉੱਪਰ (ਮਿਤੀ 31.12.1955 ਜਾਂ ਉਸ ਤੋਂ ਪਹਿਲਾਂ ਵਾਲੇ) ਵਿੱਚ ਕਰਵਾਈਆਂ ਜਾ ਰਹੀਆਂ ਹਨ। ਗੇਮ ਕਬੱਡੀ ਸਰਕਲ, ਕਬੱਡੀ ਨੈਸ਼ਨਲ, ਹੈਂਡਬਾਲ, ਗੱਤਕਾਂ, ਵੇਟ ਲਿਫਟਿੰਗ, ਤੈਰਾਕੀ, ਹਾਕੀ, ਫੁੱਟਬਾਲ, ਖੋਹ-ਖੋਹ, ਬਾਸਕਿਟਬਾਲ, ਕੁਸ਼ਤੀ, ਜੂਡੋ ਅਤੇ ਕਿੱਕ ਬਾਕਸਿੰਗ ਉਮਰ ਵਰਗ ਅੰ-14, ਅੰ-17, ਅੰ-21, 21 ਤੋਂ 30 ਅਤੇ 31-40 ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਾਵਰਲਿਫਟਿੰਗ ਉਮਰ ਵਰਗ ਅੰ-17, ਅੰ-21, 21 ਤੋਂ 30 ਅਤੇ 31-40 ਵਿੱਚ ਅਤੇ ਟੈਨਿਸ ਬਾਲ ਕ੍ਰਿਕੇਟ ਉਮਰ ਵਰਗ ਓਪਨ ਵਰਗ (14 ਤੋਂ ਉੱਪਰ) ਵਿੱਚ ਕਰਵਾਈ ਜਾਵੇਗੀ। ਇਸੇ ਤਰ੍ਹਾਂ ਉਦਘਾਟਨੀ ਸਮਾਰੋਹ ਵਿੱਚ ਸਾਰੀਆਂ ਗੇਮਾਂ ਦੇ ਸਾਰੀ ਉਮਰ ਵਰਗ ਦੇ ਖਿਡਾਰੀ (ਲੜਕੇ ਅਤੇ ਲੜਕੀਆਂ) ਵਲੋ ਭਾਗ ਲਿਆ ਜਾਵੇਗਾ। ਇਸ ਤੋਂ ਇਲਾਵਾ ਮਿਤੀ 01.10.2026 ਤੋਂ 02.10.2026 ਤੱਕ ਸਾਰੀਆਂ ਗੇਮਾਂ ਵਿੱਚ ਸਾਰੇ ਉਮਰ ਵਰਗ ਦੀਆਂ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਮਿਤੀ 03.10.2026 ਤੋਂ 05.10.2026 ਤੱਕ ਲੜਕਿਆ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਲਈ ਹਰ ਦਿਨ ਖਾਣੇ/ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਨੂੰ ਕਰਾਉਣ ਲਈ ਗੇਮ ਕਨਵੀਨਰ ਅਤੇ ਆਫੀਸ਼ੀਅਲਜ ਲਾਏ ਗਏ ਹਨ। ਇਸ ਤੋਂ ਇਲਾਵਾ ਜਿਲ੍ਹਾ ਖੇਡ ਅਫਸਰ, ਫਰੀਦਕੋਟ ਵਲੋਂ ਇਹ ਵੀ ਦੱਸਿਆ ਗਿਆ ਕਿ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਆਨ-ਲਾਈਨ ਰਜਿਸਟਰੇਸ਼ਨ ਕਰਾਉਣੀ ਜਰੂਰੀ ਹੈ। ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖਿਡਾਰੀਆਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਪ੍ਰਤੀਯੋਗਤਾਵਾਂ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਉਚਿਤ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦਿਆਂ ਸਿਹਤਮੰਦ ਤੇ ਸਕਾਰਾਤਮਕ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਉਦਘਾਟਨੀ ਸਮਾਰੋਹ ਵਿਚ ਪੁਹੰਚਣ ਦਾ ਹਾਰਦਿਕ ਸੱਦਾ ਦਿੱਤਾ ਗਿਆ।

