ਦੁਸਹਿਰਾ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਭਗਵਾਨ ਸ੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਦਾ ਵਧ ਕੀਤਾ ਸੀ। ਰਾਵਣ ਬਹੁਤ ਵਿਦਵਾਨ ਸੀ, ਪਰ ਉਸ ਦੇ ਅੰਦਰ ਹੰਕਾਰ, ਕਾਮ ਅਤੇ ਕ੍ਰੋਧ ਸੀ। ਰਾਮ ਜੀ ਨੇ ਉਸ ਦੇ ਹੰਕਾਰ ਨੂੰ ਖਤਮ ਕਰਕੇ ਇਹ ਸਾਬਤ ਕੀਤਾ ਕਿ ਚੰਗਿਆਈ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਅੰਦਰ ਵੀ ਰਾਵਣ ਦੇ ਦਸ ਸਿਰਾਂ ਵਾਂਗ ਦਸ ਬੁਰਾਈਆਂ ਹਨ — ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਝੂਠ, ਹਿੰਸਾ, ਚੁਗਲੀ ਅਤੇ ਆਲਸ। ਦੁਸਹਿਰੇ ਵਾਲੇ ਦਿਨ ਅਸੀਂ ਰਾਵਣ ਦਾ ਪੁਤਲਾ ਤਾਂ ਸਾੜ ਦਿੰਦੇ ਹਾਂ, ਪਰ ਅਸਲੀ ਦੁਸਹਿਰਾ ਤਦ ਹੀ ਹੈ ਜਦੋਂ ਅਸੀਂ ਆਪਣੇ ਅੰਦਰ ਦੀਆਂ ਇਨ੍ਹਾਂ ਬੁਰਾਈਆਂ ਨੂੰ ਸਾੜੀਏ।
ਆਓ ਇਸ ਦੁਸਹਿਰੇ ਅਸੀਂ ਪ੍ਰਣ ਕਰੀਏ ਕਿ ਅਸੀਂ ਸੱਚ, ਪਿਆਰ, ਨਿਮਰਤਾ ਅਤੇ ਦਇਆ ਦੇ ਰਸਤੇ ਤੇ ਚੱਲਾਂਗੇ।
ਆਪ ਸਭ ਨੂੰ ਦੁਸਹਿਰੇ ਦੀਆਂ ਲੱਖ-ਲੱਖ ਵਧਾਈਆਂ।
ਲੇਖਕ: ਸੁਰਜੀਤ ਸਾਰੰਗ, ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
