ਲੁਧਿਆਣਾਃ 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਵੇਰਕਾ ਦੇ ਜੰਮਪਲ ਤੇ ਅੰਮ੍ਰਿਤਸਰ ਦੇ ਸਿਰਕੱਢ ਵਕੀਲ ਤੇ ਸ਼੍ਰੋਮਣੀ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਅਜਾਇਬ ਸਿੰਘ ਹੁੰਦਲ ਦਾ ਜਨਮ 7 ਦਸੰਬਰ 1939 ਦਾ ਹੋਣ ਕਾਰਨ ਇਸ ਵੇਲੇ ਲਗਪਗ 86 ਸਾਲ ਦੇ ਸਨ।
ਆਪਣਾ ਕਾਵਿ ਸਫ਼ਰ ਉਨ੍ਹਾਂ ਪੰਜਾਬੀ ਗ਼ਜ਼ਲਗੋ ਵਜੋਂ ਆਰੰਭਿਆ ਪਰ ਮਗਰੋਂ ਉਹ ਆਜ਼ਾਦ ਕਵਿਤਾ ਲਿਖਣ ਲੱਗ ਪਏ। ਵੇਰਕਾ ਰਹਿੰਦਿਆਂ ਉਹ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੇ ਪੱਕੇ ਸਾਥੀ ਸਨ। ਉਨ੍ਹਾਂ ਦੀਆਂ ਪ੍ਰਮੁੱਖ ਲਿਖਤਾਂ ਵਿੱਚ ਅਜੇ ਨਾ ਗਿਣ (ਗ਼ਜ਼ਲਾਂ)ਫ਼ੈਸਲੇ ਤੋਂ ਬਾਅਦ (1983)ਮਿੱਟੀ ਸਾਹਵੇਂ ਖੜਾ ਵਾਰਿਸ (1991) ਆਪਣਾ ਆਪਣਾ ਕੁਰੂਕਸ਼ੇਤਰ (1996)ਕਚਹਿਰੀ ਵਿੱਚ ਖੜ੍ਰਾ ਦਰਖਤ (1992) ਪ੍ਰਮੁੱਖ ਹਨ। ਭਾਸ਼ਾ ਵਿਭਾਗ ਪੰਜਾਬ ਨੇ ਵੀ ਆਪ ਨੂੰ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਕੀਤਾ ਸੀ।
