ਪਿੰਡ ਢਿੱਲਵਾਂ ਕਲਾਂ ਦੇ ਕਈ ਪਰਵਾਰਾਂ ਭਾਜਪਾ ਵਿੱਚ ਕੀਤੇ ਸ਼ਾਮਲ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂ ਜਸਪਾਲ ਸਿੰਘ ਪੰਜਗਰਾਈਂ ਬੁਲਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਐਸ.ਸੀ ਮੋਰਚਾ ਦੀ ਅਗਵਾਈ ਹੇਠ ਅੱਜ ਪਿੰਡ ਢਿੱਲਵਾਂ ਕਲਾਂ ਦੇ ਵੱਖ-ਵੱਖ ਪਾਰਟੀਆਂ ਛੱਡ ਕੇ ਆਏ ਪਰਿਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਮਹਿਲਾ ਮੋਰਚਾ ਫਰੀਦਕੋਟ ਦੇ ਪ੍ਰਧਾਨ ਕੁਲਦੀਪ ਕੌਰ ਅਤੇ ਮਨਜੀਤ ਸਿੰਘ ਦਲ ਸਿੰਘ ਵਾਲਾ ਆਈ.ਟੀ ਇੰਚਾਰਜ਼ ਪੰਜਾਬ ਕਿਸਾਨ ਮੋਰਚਾ ਵੀ ਪਹੁੰਚੇ। ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਕਿ ਪੰਜਾਬ ਅੰਦਰ ਡਬਲ ਇੰਜਨ ਦੀ ਸਰਕਾਰ ਬਣਨ ‘ਤੇ ਵਿਧਾਨ ਸਭਾ ਹਲਕੇ ਜੈਤੋ ਵਿੱਚ ਵਿਕਾਸ, ਅਮਨ ਕਾਨੂੰਨ, ਨਸ਼ੇ ਨੂੰ ਖਤਮ ਕਰਨਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਮੇਰੀ ਜਿੰਮੇਵਾਰੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਹਾਲਾਤ ਬਦ ਤੋ ਬਦਤਰ ਕਾਨੂੰਨ ਦੀ ਸਥਿਤੀ ਡਾਵਾਂਡੋਲ ਘਰ ਘਰ ਨਸ਼ਾ ਵੇਚਣਾ, ਸ਼ਰੇਆਮ ਕਤਲੇਆਮ, ਗੁੰਡਾਗਰਦੀ, ਬਦਮਾਸ਼ੀ, ਲੁੱਟ ਖੋਹਾਂ ਦੀਆਂ ਵਾਰਦਾਤਾਂ ਹੋਣ ਕਰਕੇ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਪੰਜਾਬ ਦੀ 2027 ਵਿੱਚ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਵਿਕਾਸ ਅਤੇ ਅਮਨ ਕਾਨੂੰਨ ਦੀ ਸਥਿਤੀ ਪੈਦਾ ਕਰਨ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸਮੇਂ ਸ਼ਾਮਿਲ ਕੀਤੇ ਹੋਏ ਸਾਰੇ ਵਰਕਰਾਂ ਦਾ ਉਹਨਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਆਪਾਂ ਇਕੱਲੇ ਇਕੱਲੇ ਭਾਰਤੀ ਜਨਤਾ ਪਾਰਟੀ ਦੀ ਕਾਮਯਾਬੀ ਨੂੰ ਬਣਾਉਣ ਲਈ ਦੋ ਮਹੀਨੇ ਤੱਕ 24 ਘੰਟੇ ਕੰਮ ਕਰਨ ਲਈ ਅਪੀਲ ਕੀਤੀ। ਇਸ ਸਮੇਂ ਰਵਿੰਦਰ ਕੌਰ ਨੂੰ ਢਿੱਲਵਾਂ ਕਲਾ ਦੀ ਮਹਿਲਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਰਬਜੀਤ ਕੌਰ ਢਿੱਲਵਾਂ ਨੂੰ ਵਿਧਾਨ ਸਭਾ ਹਲਕਾ ਜੈਤੋ ਦਾ ਮਹਿਲਾ ਪ੍ਰਭਾਰੀ ਲਗਾਇਆ ਗਿਆ। ਇਸ ਸਮੇਂ ਸੁਨੀਤਾ ਅਗਰਵਾਲ, ਜਗਸੀਰ ਸਿੰਘ, ਲਖਵੀਰ ਸਿੰਘ ਢਿਲਵਾਂ, ਸੁਖਚੈਨ ਸਿੰਘ, ਬਲਜੀਤ ਕੌਰ ਸਿੱਖਾਂਵਾਲਾ, ਬਲਵਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਪੰਜ਼ਗਰਾਈਂ, ਹੀਣਾ ਫ਼ਰੀਦਕੋਟ, ਗੁਰਵਿੰਦਰ ਕੌਰ ਤੋਂ ਇਲਾਵਾ ਬੁਹਤ ਸਾਰੀਆਂ ਮਹਿਲਾ ਵੀ ਹਾਜ਼ਰ ਸਨ।

