ਅੱਜ ਜਦੋਂ ਮੈਂ ਸਵੇਰੇ ਸਕੂਲ ਪਹੁੰਚਿਆ ਦੌੜਦਾ ਹੋਇਆ ਇੱਕ ਬੱਚਾ ਮੇਰੇ ਕੋਲ ਆਇਆ ਅਤੇ ਰੋਣ ਲੱਗ ਪਿਆ ਉਹ ਰੋਂਦਾ ਰੋਂਦਾ ਬਾਰ ਬਾਰ ਕਹਿ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਰੋਣਾ ਆਈ ਜਾ ਰਿਹਾ ਇਦਾਂ ਗੱਲਾਂ ਕਰਦੇ ਕਰਦੇ ਨੇ ਉਸਨੇ ਘੁੱਟ ਕੇ ਜੱਫੀ ਪਾ ਲਈ ਅਤੇ ਉੱਚੀ ਉੱਚੀ ਹੋਰ ਰੋਣਾ ਸ਼ੁਰੂ ਕਰ ਦਿੱਤਾ, ਪਤਾ ਨਹੀਂ ਉਹਦੇ ਮਨ ਵਿੱਚ ਕੀ ਖਲੋ ਸੀ ਕੀ ਦੁਬਿਧਾ ਸੀ ਕੀ ਦੁਖਾਂਤ ਸੀ ਉਹ ਰੋ ਕਿਉਂ ਰਿਹਾ ਸੀ ਇਹ ਸਵਾਲਾਂ ਨੇ ਮੈਨੂੰ ਪੂਰਾ ਦਿਨ ਚੈਨ ਨਾਲ ਨਹੀਂ ਬੈਠਣ ਦਿੱਤਾ ਬਹੁਤ ਸੋਚਿਆ ਬਹੁਤ ਸਮਝਿਆ ਪਰ ਪੂਰਾ ਦਿਨ ਕੋਈ ਵੀ ਜਵਾਬ ਨਹੀਂ ਮਿਲਿਆ ਮੈਂ ਉਸ ਨੂੰ ਦੁਬਾਰਾ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ , ਬੇਟਾ ਤੁਸੀਂ ਠੀਕ ਹੋ ਕੀ ਪ੍ਰੋਬਲਮ ਹੈ ਤੁਹਾਨੂੰ ਪਰ ਉਸ ਦਾ ਜਵਾਬ ਫਿਰ ਰੋਣ ਵਿੱਚ ਹੀ ਆਇਆ? ਉਹ ਤਾਂ ਰੋ ਕੇ ਚਲਿਆ ਗਿਆ ਪਰ ਮੇਰੀ ਰੂਹ ਨੂੰ ਅੰਦਰ ਤੱਕ ਝੰਝੋੜ ਗਿਆ ਮੈਂ ਦੋ ਦਿਨ ਤੱਕ ਬਹੁਤ ਪਰੇਸ਼ਾਨ ਰਿਹਾ ਮੇਰੇ ਮਨ ਵਿੱਚ ਸਵਾਲਾਂ ਨੇ ਘਸਮਾਣ ਮਚਾ ਰੱਖਿਆ ਸੀ ,ਕੀ ਕਿਤੇ ਮੇਰੇ ਕਿਸੇ ਵਰਤਾਵੇ ਕਰਕੇ ਤਾਂ ਨਹੀਂ ਉਹ ਰੋ ਰਿਹਾ ਕਿਤੇ ਮੇਰੀ ਤੋਂ ਕੋਈ ਅਜਿਹੀ ਗਲਤੀ ਤਾਂ ਨਹੀਂ ਹੋ ਗਈ ਕੀ ਉਹ ਤਾਂ ਰੋ ਰਿਹਾ ਇਸ ਤਰ੍ਹਾਂ ਦੇ ਸਵਾਲਾਂ ਨੇ ਮੈਨੂੰ ਅੰਦਰੋਂ ਅੰਦਰੀ ਘੇਰ ਰੱਖਿਆ ਸੀ, ਉਸ ਦੇ ਹੋਕਿਆਂ ਨੇ ਮੈਨੂੰ ਅੰਦਰੋਂ ਤੱਕ ਝੰਝੋੜ ਕੇ ਰੱਖ ਦਿੱਤਾ ਸੀ, ਮੈਂ ਕੰਮ ਤਾਂ ਦਫਤਰ ਵਿੱਚ ਕਰ ਰਿਹਾ ਸੀ ਪਰ ਮੇਰਾ ਮਨ ਹਾਲੇ ਵੀ ਉਸ ਦੇ ਹੌਕਿਆਂ ਵੱਲ ਸੀ। ਪੂਰੇ ਦੋ ਦਿਨ ਬਾਅਦ ਜਦ ਮੈਂ ਦੁਬਾਰਾ ਉਸ ਬੱਚੇ ਨੂੰ ਜਾ ਕੇ ਮਿਲਿਆ ਤਾਂ ਮੇਰਾ ਇੱਕੋ ਹੀ ਸਵਾਲ ਫਿਰ ਤੋਂ ਉਸਨੂੰ ਸੀ ਬੇਟਾ ਤੂੰ ਰੋਇਆ ਕਿਉਂ ਉਸ ਦਿਨ? ਬੇਟਾ ਮੈਨੂੰ ਦੱਸ ਤੂੰ ਰੋਇਆ ਕੀ ਤੇਰੀ ਹੌਕਿਆਂ ਨੇ ਮੈਨੂੰ ਬਹੁਤ ਤੰਗ ਕੀਤਾ ਪੁੱਤਰ ਕਿਤੇ ਮੇਰੇ ਤੋਂ ਤਾਂ ਨਹੀਂ ਕੋਈ ਗਲਤੀ ਹੋ ਗਈ? ਜੇ ਮੇਰੇ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦੇ ਪੁੱਤਰ! ਬਸ ਇੰਨੀ ਕਹਿਣ ਦੀ ਦੇਰ ਸੀ ਕੀ ਉਸ ਨੇ ਘੁੱਟ ਕੇ ਜੱਫੀ ਪਾ ਲਈ ਅਤੇ ਦੁਆਰ ਤੋਂ ਰੋਣ ਲੱਗ ਪਿਆ ਸਰ ਕੁਝ ਨਹੀਂ ਬਸ ਤੁਹਾਨੂੰ ਦੇਖ ਕੇ ਮੈਨੂੰ ਪਾਪਾ ਦੀ ਯਾਦ ਆ ਜਾਂਦੀ ਮੈਨੂੰ ਤੁਹਾਡੇ ਵਿੱਚ ਆਪਣੇ ਪਾਪਾ ਦਿਸਦੇ। ਤੁਸੀਂ ਮੈਨੂੰ ਮੇਰੇ ਪਾਪਾ ਦੀ ਤਰ੍ਹਾਂ ਪਿਆਰ ਕਰਦੇ ਹੋ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ। ਉਸ ਦੀਆਂ ਇਹ ਗੱਲਾਂ ਮੈਨੂੰ ਅੰਦਰ ਤੱਕ ਝੰਝੋੜ ਕੇ ਰੱਖ ਗਈਆਂ, ਮੈਨੂੰ ਮੇਰੀ ਜਿੰਮੇਵਾਰੀ ਦਾ ਅਹਿਸਾਸ ਕਰਾ ਗਈਆਂ। ਬਸ ਕੁਝ ਦਿਨ ਤੋਂ ਹੋਰ ਕੋਸ਼ਿਸ਼ ਕਰਦਾ ਹਾਂ ਕਿ ਹਰ ਬੱਚੇ ਨੂੰ ਇੱਕ ਪਿਤਾ ਦੀ ਤਰ੍ਹਾਂ ਹੀ ਪਿਆਰ ਦੇਵਾਂ। ………………………..
ਹਰਿੰਦਰ ਸਿੰਘ ਗਰੇਵਾਲ , ਸਰਕਾਰੀ ਹਾਈ ਸਕੂਲ ਥੂਹੀ ( ਨਾਭਾ) 9855202040

