ਪਟਿਆਲਾ, 04 ਨਵੰਬਰ:(ਵਰਲਡ ਪੰਜਾਬੀ ਟਾਈਮਜ਼)
ਅੰਬਰ ਐਂਟਰਪ੍ਰਾਇਜਿਜ਼ ਵੱਲੋਂ 80 ਅਸਾਮੀਆਂ ਦੀ ਭਰਤੀ ਲਈ ਮਿਤੀ 27 ਅਕਤੂਬਰ ਤੋਂ ਕੀਤੀ ਜਾ ਰਹੀ ਵਾਕ-ਇੰਨ ਇੰਟਰਵਿਊ 15 ਨਵੰਬਰ ਤੱਕ ਕੀਤੀ ਜਾ ਰਹੀ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੰਬਰ ਐਂਟਰਪ੍ਰਾਇਜਿਜ਼ ਵੱਲੋਂ ਪੇਂਟਰ, ਵੈਲਡਰ ਅਤੇ ਪ੍ਰੈਸ ਉਪਰੇਟਰ ਲਈ 80 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇੰਟਰਵਿਊ ਲਈ ਵਿਦਿਅਕ ਯੋਗਤਾ 12ਵੀਂ, ਆਈ.ਟੀ.ਆਈ ਅਤੇ ਡਿਪਲੋਮਾ ਹੋਣਾ ਚਾਹੀਦਾ ਹੈ। ਪ੍ਰਾਰਥੀ ਦੀ ਉਮਰ 18 ਤੋਂ 45 ਸਾਲ ਤੇ ਇਹਨਾ ਅਸਾਮੀਆਂ ਲਈ ਲੜਕੇ-ਲੜਕੀਆਂ ਦੋਵੇ ਹੀ ਇੰਟਰਵਿਊ ਦੇ ਸਕਦੇ ਹਨ। ਪ੍ਰਾਰਥੀ ਨੂੰ ਯੋਗਤਾ ਅਨੁਸਾਰ 20,000 ਤੋਂ 25,000 ਤੱਕ ਤਨਖਾਹ ਦਿੱਤੀ ਜਾਵੇਗੀ। ਇੰਟਰਵਿਊ ਦਾ ਸਥਾਨ ਅੰਬਰ ਐਂਟਰਪ੍ਰਾਇਜਿਜ਼, ਪਲਾਟ ਨੰ: ਸੀ-12, ਫੋਕਲ ਪੁਆਇੰਟ ਰਾਜਪੁਰਾ ਹੈ।
ਹੋਰ ਵਧੇਰੇ ਜਾਣਕਾਰੀ ਲਈ ਅੰਬਰ ਕੰਪਨੀ ਦੇ ਦਫ਼ਤਰ ਦੇ ਨੰਬਰ 9276428485, 9216428446 ਤੇ ਸੰਪਰਕ ਕਰ ਸਕਦੇ ਹਨ। ਇਸ ਵਾਕ-ਇੰਨ ਇੰਟਰਵਿਊ ਲਈ ਕੋਈ ਟੀ.ਏ/ਡੀ.ਏ ਮਿਲਣਯੋਗ ਨਹੀ ਹੋਵੇਗਾ।