ਪਟਾਕਿਆਂ ਦੀ ਦੁਕਾਨ ਕੋਲ
ਮਜਦੂਰ ਇੱਕ ਖੜ੍ਹਾ ਸੀ
ਪਸੀਨੇ ਨਾਲ ਭਿੱਜਿਆ ਉਹ
ਮਜਬੂਰ ਦਿਸੇ ਬੜਾ ਸੀ
ਚਿਹਰੇ ਤੇ ਉਦਾਸੀ ਉਹਦੇ
ਸ਼ੌਕ ਮਰੇ ਹੋਏ ਸੀ
ਮਹਿੰਗਾਈ ਵਾਲੀ ਮਾਰ ਕੋਲੋਂ
ਅਰਮਾਨ ਡਰੇ ਹੋਏ ਸੀ
ਦਿਹਾੜੀ ਲਈ ਅੱਜ ਕਿਸੇ
ਅਵਾਜ਼ ਉਹਨੂੰ ਮਾਰੀ ਨਾ
ਗਰੀਬ ਦੀ ਦਿਵਾਲੀ ਕਾਹਦੀ
ਲੱਗੀ ਹੀ ਦਿਹਾੜੀ ਨਾ
ਆਸਾਂ ਲਾਈਆਂ ਬੱਚਿਆਂ ਨੇ
ਮਠਿਆਈਆਂ ਰੱਜ ਖਾਵਾਂਗੇ
ਜਦੋ ਪਾਪਾ ਘਰੇ ਆ ਗਏ
ਫਿਰ ਪਟਾਖੇ ਵੀ ਚਲਾਵਾਂਗੇ
ਮੁੜ ਆਇਆ ਖਾਲੀ ਹੱਥ
ਅਰਮਾਨ ਫਿੱਕੇ ਪੈ ਗਏ
ਉਮੀਦਾਂ ਦੇ ਚਿਰਾਗ ਅੱਜ
ਸੱਖਣੇ ਹੀ ਰਹਿ ਗਏ।
ਬੱਚਿਆਂ ਦੇ ਸ਼ੌਕ ਅੱਗੇ
ਪਿਤਾ ਮਜਬੂਰ ਸੀ
ਰੱਬ ਨਾਲ ਇਸੇ ਗੱਲੋਂ
ਸ਼ਿਕਵੇ ਜ਼ਰੂਰ ਸੀ
ਪਟਾਕਿਆਂ ਦਾ ਛੋਰ ਸੀ
ਤੇ ਰੌਸ਼ਨ ਚੁਫੇਰਾ ਸੀ
ਭੁਲੱਥ ਘਰੇ ਅੱਜ ਰੱਬਾ
ਫਿਰ ਦੱਸ ਕਿਉਂ ਹਨੇਰਾ ਸੀ
ਭੁਲੱਥ ਘਰੇ ਅੱਜ———
ਭੁਲੱਥ ਘਰੇ ————
ਸ ਕਸ਼ਮੀਰ ਸਿੰਘ ਭੁਲੱਥ
8146091954
