ਨਸ਼ਾ ਵੇਚਣ ਵਾਲਿ਼ਓ, ਤੁਹਾਡਾ ਭਰ ਕੇ ਬੇੜਾ ਡੁੱਬੇ,
ਪੰਜਾਬ ਦੇ ਨੌਜਵਾਨ,ਗੱਭਰੂ ਤੁਸੀਂ ਕਰ ਦਿੱਤੇ ਹਨ ਕੁੱਬੇ,
ਕਿਉਂ ਬੁਰੇ ਕੰਮ ਕਰੀ ਜਾਂਦੇ ਹੋ ਪੈਸੇ ਕਮਾਉਣ ਦੇ ਲਾਲਚ ਵਿੱਚ,
ਗ਼ਰੀਬ ਮਾਤਾ-ਪਿਤਾ ਵੇਖੋ ਰਹਿੰਦੇ ਹਨ ਕਿਹੜੀ ਹਾਲਤ ਵਿੱਚ,
ਉੱਜੜ ਜਾਂਦਾ ਹੈ ਘਰ ਜਦੋਂ ਕੋਈ ਮਾਂ ਦਾ ਪੁੱਤਰ ਨਸ਼ੇ ਨਾਲ਼ ਮਰੇ,
ਹੋਸ਼ ਨਹੀਂ ਰਹਿੰਦੀ ਜਦੋਂ ਨਸ਼ਾ ਸਿਰ ਨੂੰ ਹੱਦ ਤੋਂ ਵੱਧ ਚੜ੍ਹੇ,
ਜਿਸ ਦਿਨ ਕਾਨੂੰਨ ਵਾਲਿ਼ਆਂ ਦੀ ਤੁਹਾਡੇ ਵੱਲ ਨਜ਼ਰ ਆ ਗਈ,
ਸਮਝ ਲਉ ਤੁਹਾਡੇ ਬਚਣ ਦੀ ਮੁਸ਼ਕਿਲ ਵਧਾ ਗਈ,
ਫਿਰ ਜਲਦੀ ਹੀ ਤੁਸੀਂ ਸਜ਼ਾ ਦੇ ਹੱਕਦਾਰ ਹੋਵੋਂਗੇ,
ਤੁਹਾਨੂੰ ਹੱਸਣਾ ਭੁੱਲ ਜਾਊਗਾ ਬਹੁਤ ਪਛਤਾਉਂਗੇ, ਰੋਵੋਂਗੇ,
ਜੇਕਰ ਤੁਹਾਨੂੰ ਸਜ਼ਾ ਹੋ ਗਈ ਤਾਂ ਤੁਹਾਡਾ ਟੱਬਰ ਕੀ ਕਰੂਗਾ,
ਸੰਭਲ਼ ਜਾਓ ਅਜੇ ਮੌਕਾ ਹੈ, ‘ਦਿਲਸ਼ਾਨ’ ਇਹ ਹੀ ਕਹੂਗਾ।

ਦਿਲਸ਼ਾਨ, ਮੋਬਾਈਲ -99143 04172