ਭੁੱਲ ਦੇ ਜਾਣ ਜਵਾਕ ਅੱਜ ਦੇ,
ਆਪਣੀ ਮਾਂ ਬੋਲੀ ਨੂੰ,
ਸਿਰ ਦਾ ਤਾਜ ਬਣਾ ਲਿਆ ਉਏ,
ਅਸੀਂ ਘਰ ਦੀ ਗੋਲੀ ਨੂੰ,
ਖ਼ਤਮ ਕਹਾਣੀ ਹੋ ਚੱਲੀ ,
ਊੜੇ ਅਤੇ ਜੂੜੇ ਦੀ,
ਹੱਦੋਂ ਵੱਧ ਕੇ ਫਿੱਕ ਪੈ ਗਈ,
ਆਹ ਰਿਸ਼ਤੇ ਗੂੜ੍ਹੇ ਦੀ,
ਕਹਿਣ ਲੋਕੀਂ ਸੰਸਕਾਰ ,
ਉਏ ਪੈਰੀਂ ਇੱਜ਼ਤ ਰੋਲੀ ਨੂੰ,
ਸਿਰ ਦਾ ਤਾਜ ਬਣਾ ਲਿਆ ਉਏ,
ਅਸੀਂ ਘਰ ਦੀ ਗੋਲੀ ਨੂੰ,
ਸੂਫ਼ੀ, ਕਿੱਸਾ ਕਾਵਿ ਵੀ ਹੁਣ ਤਾਂ,
ਦਿਲ ਚੋਂ ਨੇ ਭੁੱਲੇ,
ਬੁੱਲ੍ਹਾ,ਕਾਦਰ, ਹਾਸ਼ਮ ਤਾਂ,
ਹੁਣ ਸੁਪਨਾ ਹੋ ਚੱਲੇ
ਬੰਦ ਪਈ ਅਲਮਾਰੀ ਜੋ,
ਚਿਰ ਹੋ ਗਿਆ ਖੋਲੀ ਨੂੰ
ਭੁੱਲ ਦੇ ਜਾਣ ਜਵਾਕ ਅੱਜ ਦੇ,
ਆਪਣੀ ਮਾਂ ਬੋਲੀ ਨੂੰ,
ਸਿਰ ਦਾ ਤਾਜ ਬਣਾ ਲਿਆ ਉਏ
ਅਸੀਂ ਘਰ ਦੀ ਗੋਲੀ ਨੂੰ,
ਆਪਣਿਆਂ ਹੀ ਆਪਣੇ ਘਰੇਂ,
ਪਰਾਈ ਕਰ ਦਿੱਤੀ,
ਗੈਰਾਂ ਦੀ ਜੂਠ ਲਿਆ ਕੇ ਹੈ,
ਅਸੀਂ ਚੁੱਲ੍ਹੇ ਧਰ ਦਿੱਤੀ,
ਖ਼ੁਦ ਮੁਖ਼ਤਿਆਰੀ ਦੇ ਬੈਠੇ
ਬਹੁਤੀ ਬੜਬੋਲੀ ਨੂੰ
ਸਿਰ ਦਾ ਤਾਜ ਬਣਾ ਲਿਆ ਉਏ
ਅਸੀਂ ਘਰ ਦੀ ਗੋਲੀ ਨੂੰ,
ਖ਼ਤਮ ਹੋ ਗਏ ਰਿਸ਼ਤੇ ਸਾਰੇ,
ਆਹ ਮਾਮੇ ਮਾਸੀ ਦੇ,
ਆਦੀ ਹੋਏ ਜਵਾਕ ਪ੍ਰਿੰਸ,
ਹੁਣ ਅੰਕਲ ਆਂਟੀ ਦੇ,
ਵਿੱਚ ਮਜ਼ਾਕ ਦੇ ਲੈ ਲੈਂਦੇ ਨੇ,
ਦਿਲ ਦੀ ਕੁੰਢੀ ਖੋਲ੍ਹੀ ਨੂੰ
ਸਿਰ ਦਾ ਤਾਜ ਬਣਾ ਲਿਆ ਉਏ
ਅਸੀਂ ਘਰ ਦੀ ਗੋਲੀ ਨੂੰ

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ-1
ਆਫਿਸਰ ਕਾਲੋਨੀ
ਸੰਗਰੂਰ 148001
9872299613