ਚੁੱਕ ਵਿੱਚ ਆ ਕੇ ਜਿਹੜਾ ਚੁੱਕ ਲਵੇ ਅੱਤ,
ਫੱਟੇ ਆਪਣੇ ਹੀ ਲੈਂਦਾ ਏ ਚੁਕਾ।
ਆਕੜ ‘ਚ ਅਗਲੇ ਨੂੰ ਘੱਟ ਨਾਪ ਲੈਂਦਾ,
ਤੱਕ ਪਾਣੀ ਜਿਹਾ ਨਰਮ ਸੁਭਾਅ।
ਸੋਚਦਾ ਨਾ ਪਾਣੀਆਂ ਨੂੰ ਮਾਰੇ ਹੋਏ ਬੰਨ੍ਹ ਬੱਸ,
ਧੀਮਾ ਕਰ ਸਕਦੇ ਵਹਾਅ।
ਘੜਾਮੇਂ ਵਾਲ਼ੇ ਰੋਮੀਆਂ ਜੇ ਆਈ ਉੱਤੇ ਆ ਜੇ’ ਪਾਣੀ,
ਦਿੰਦਾ ਏ ਤਸੱਲੀਆਂ ਕਰਾ।
ਪੱਥਰਾਂ ਨੂੰ ਖੋਰ ਕੇ ਬਣਾ ਦਿੰਦਾ ਰੇਤ ਬੀਬਾ,
ਪਾਉਂਦਾ ਜਦੋਂ ਆਪਣਾ ਦਬਾਅ।
ਆਖਰੀ ਹੱਲੇ ਦਾ ਸੀਨ ਕਲਪਨਾ ਕਰ,
ਕੀ ਕੀ, ਕਿਵੇਂ ਕਿਵੇਂ ਹੁੰਦਾ ਏ ਤਬਾਹ ?

ਰੋਮੀ ਘੜਾਮਾਂ। 9855281105 (ਵਟਸਪ ਨੰ.)
